ਚੀਮਾ ਮੰਡੀ, 25 ਅਕਤੂਬਰ (ਜਰਨੈਲ ਸਿੰਘ ਚੌਹਾਨ)-ਸੁਨਾਮ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ? ਅਮਨ ਅਰੋੜਾ ਨੇ ਅਜ ਮੰਡੀਆਂ ਦਾ ਦੋਰਾ ਕੀਤਾ।ਜਿਸ ਵਿਚ ਭਰੂਰ,ਚਠੇ,ਉਪਲੀ,ਦੁਗਾਂ,ਕਿਲਾ ਭਰੀਆਂ ,ਨਮੋਲ,ਸ਼ੇਰੋਂ ਆਦਿ ਪਿੰਡਾਂ ਦੀਆਂ ਮੰਡੀਆਂ ਦੇ ਦੋਰੇ ਦੋਰਾਨ ਕਿਸਾਨਾ ਨੂੰ ਝੋਨੇ ਦੀ ਫਸਲ ਵੇਚਣ ਚ ਆ ਰਹੀ ਮੁਸਿਕਲਾਂ ਬਾਰੇ ਵੀ ਕਿਸਾਨਾਂ ਨਾਲ ਗਲਬਾਤ ਕਰਕੇ ਜਾਣਕਾਰੀ ਪਾ?ਪਤ ਕੀਤੀ।ਸ਼ੇਰੋਂ ਅਨਾਜ਼ ਮੰਡੀ ਵਿਚ ਪਤਰਕਾਰਾਂ ਨਾਲ ਗਲਬਾਤ ਦੋਰਾਨ ਦਸਿਆ ਕਿ ਤਕਰੀਬਨ ਖਰੀਦ ਪ?ਬੰਧ ਠੀਕ ਚਲ ਰਹੇ ਹਨ।ਉਹਨਾਂ ਕਿਹਾ ਕਿ ਜੇ ਕਿਸਾਨ ਨੂੰ ਮੰਡੀ ਵਿਚ ਕੋਈ ਦਿਕਤ ਆਉਦੀ ਹੈ ਤਾਂ ਉਹ ਸਿਧਾ ਮੇਰੇ ਨਾਲ ਸਪੰਰਕ ਕਰੇ।ਮੈ ਹਰ ਇਕ ਦੇ ਦੁਖ ਸੁਖ ਵਿਚ ਮਦਦ ਲਈ ਦਿਨ ਰਾਤ ਹਰ ਸਮੇ ਤਿਆਰ ਹਾਂ।ਉਹਨਾਂ ਨੇ ਪਰਾਲੀ ਦੇ ਮੁਦੇ ਕਿਸਾਨਾਂ ਨੂੰ ਆ ਰਹੀ ਮੁਸਿਕਲ਼ ਬਾਰੇ ਵੀ ਹਮਦਰਦੀ ਪ?ਗਟ ਕੀਤੀ। ਉਹਨਂ ਦਸਿਆ ਕਿ ਗਰੀਨ ਟਿ?ਬਿਊਨਲ ਨੇ 2015ਦੇ ਦਸੰਬਰ ਵਿਚ ਪਰਾਲੀ ਤੋ ਹੋਣ ਵਾਲੇ ਪਰਦੂਸ਼ਣ ਨੂੰ ਰੋਕਣ ਸਬੰਧੀ ਐਕਟ ਬਣਾਇਆ ਸੀ।ਪਰ ਇਸ ਦੇ ਹਲ ਲਈ ਸਰਕਾਰਾਂ ਨੂੰ ਇਸ ਦੇ ਪ?ਬੰਧ ਕਰਨ ਲਈ ਕਿਹਾ ਸੀ ਜਿਸ ਵਿਚ ਮੁਆਵਜਾ ਪਰਾਲੀ ਥਾਂ ਵਰਗੀਆ ਕਈ ਜੁਮੇਵਾਰੀਆਂ ਸਰਕਾਰ ਦੀਆਂ ਹਨ।ਪਰ ਸਰਕਾਰ ਨੇ ਬਦਲਵੇ ਪਰਬੰਧ ਕਰਨ ਤੋ ਪਹਿਲਾਂ ਕਿਸਾਨਾਂ ਤੇ ਪਾਬੰਦੀ ਲਗਾ ਦਿਤੀ ਜੋ ਕਿਸਾ ਨਾਲ ਧਕਾ ਹੈ। ਇਸ ਮੁਦੇ ਤੇ ਪਹਿਲਾਂ ਹੀ ਸਾਡੀ ਆਮ ਆਦਮੀ ਪਾਰਟੀ ਵਲੋ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਸਰਕਾਰ ਵਲੋ ਕਿਸਾਨਾਂ ਤੇ ਪਰਚੇ ਦਰਜ਼ ਕਰਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਸਹਿਣ ਨਹੀ ਕੀਤਾ ਜਾਵੇਗਾ।
ਇਸ ਮੌਕੇ ਚਿਤਵੰਤ ਸਿੰਘ ਸ਼ੇਰੋਂ, ਨਰੰਜਣ ਸਿੰਘ ਨੰਜੀ ਸ਼ੇਰੋਂ, ਪੰਚ ਸਤਿਗੁਰ ਸਿੰਘ, ਵਿਪਨ ਗੋਇਲ, ਬੰਤ ਸਿੰਘ ਢਿਲੋ, ਰੂਪ ਸਿੰਘ ਹੇਅਰ ਡਰੈਸ਼ਰ, ਕਰਮਤੇਜ ਸਿੰਘ, ਗੋਗੀ ਬਾਬਾ, ਆਦਿ ਹਾਜ਼ਰ ਸਨ।
ਅਮਨ ਅਰੋੜਾ ਵਿਧਾਇਕ ਆਮ ਆਦਮੀ ਪਾਰਟੀ ਵੱਲੋਂ ਮੰਡੀਆਂ ਦਾ ਦੌਰਾ



