Skip to content
Independent perspectives. Global stories.
BREAKING

ਮੇਹਰ ਚੰਦ ਪੋਲੀਟੈਕਨਿਕ ਕਾਲਜ ’ਚ ਦਸਤਾਰ ਮੁਕਾਬਲੇ

Share this story

ਜਲੰਧਰ, 25 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਯੂਥ ਕਲੱਬ ਵਲੋਂ ਪ੍ਰਿੰਸੀਪਲ ਜਗਰੂਪ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਦਸਤਾਰ ਸਬੰਧੀ ਉਤਸਾਹਿਤ ਕਰਨ ਵਾਸਤੇ ਤੀਸਰੀ ਵਾਰ ਦਸਤਾਰ ਮੁਕਾਬਲੇ ਦਾ ਅਯੋਜਨ ਕੀਤਾ।ਇਸ ਵਿੱਚ 75 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਪ੍ਰਿੰਸੀਪਲ ਸਾਹਿਬ ਨੇ ਦਸਤਾਰ ਦੇ ਇਤਿਹਾਸ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਵੀ ਦਿੱਤੀ।ਇਸ ਮੁਕਬਲੇ ਵਿੱਚ ਵਿਦਿਆਰਥੀਆਂ ਨੇ ਕਾਲਜ ਦੇ ਹੋਸਟਲ ਵਿੱਚ ਦਸਤਾਰਾਂ ਬੰਨੀਆਂ।ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਅਮ੍ਰਿਤਪਾਲ ਸਿੰਘ ਆਰਕੀਟੈਕਚਰ ਵਿਭਾਗ, ਦੂਜੇ ਸਥਾਨ ਤੇ ਕਰਨਦੀਪ ਸਿੰਘ ਆਟੋਮੋਬਾਇਲ ਵਿਭਾਗ ਤੀਜੇ ਸਥਾਨ ਤੇ ਜਸਮੀਤ ਸਿੰਘ ਕੰਪਿਊਟਰ ਵਿਭਾਗ ਨੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਸਰਵਜੀਤ ਸਿੰਘ ਅਤੇ ਗੁਰਜਿੰਦਰ ਸਿੰਘ ਨੂੰ ਸਾਝੇ ਤੌਰ ਤੇ ਕੋਂਸੋਲੇਸ਼ਨ ਇਨਾਮ ਦਿੱਤਾ।ਇਸ ਮੁਕਾਬਲੇ ਵਿੱਚ ਸ. ਕਰਨਇੰਦਰ ਸਿੰਘ, ਸ. ਤਨਵੀਰ ਸਿੰਘ ਅਤੇ ਸ. ਜਸਵਿੰਦਰ ਸਿੰਘ ਨੇ ਜਜਾਂ ਦੀ ਭੂਮਿਕਾ ਨਿਭਾਈ।ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸ੍ਰੀ ਗੋਰਵ ਸ਼ਰਮਾ ਪ੍ਰਧਾਨ ਯੂਥ ਕਲੱਬ, ਸ੍ਰੀ ਮਨਦੀਪ ਸਿੰਘ, ਸ੍ਰੀ ਅਰਵਿੰਦ ਦੱਤਾ, ਸ੍ਰੀ ਅਮਿਤ ਖੰਨਾ, ਸ੍ਰੀ ਸਾਹਿਲ, ਸ੍ਰੀ ਰਜੀਵ ਸ਼ਰਮਾ ਤੇ ਹੋਰ ਸਟਾਫ ਮੋਜੂਦ ਸਨ।

WRITTEN BY