Skip to content
Independent perspectives. Global stories.
BREAKING

ਅਨਾਜ ਦੀ ਵਧਦੀ ਖਪਤ ਦੇ ਸੰਕੇਤ

Share this story

ਦੁਨੀਆਂ ਵਿਚ ਲੋਕਾਂ ਦੀ ਵਧਦੀ ਆਬਾਦੀ ਛੇ ਸਾਲ ਪਹਿਲਾਂ ਦੇ ਮੁਕਾਬਲੇ ਹੁਣ ਕਿਤੇ ਵ¤ਧ ਮਾਤਰਾ ਵਿਚ ਅਨਾਜ ਦੀ ਖਪਤ ਕਰ ਰਹੀ ਹੈ। ਲੋਕਾਂ ਦੀਆਂ ਖਾਣ-ਆਦਤਾਂ ਵਿਚ ਤਬਦੀਲੀ ਹੋਈ ਹੈ। ਉਧਰ ਵਿਸ਼ਵ ਦੇ ਅਨਾਜ ਭੰਡਾਰ ਪਿਛਲੇ 30 ਸਾਲਾਂ ‘ਚ ਪਹਿਲੀ ਵਾਰ ਏਨੇ ਵ¤ਡੇ ਘਾਟੇ ਦੇ ਸ਼ਿਕਾਰ ਹੋਏ ਹਨ। ਵਧਦੀ ਆਬਾਦੀ, ਪਾਣੀ ਦੀ ਘਾਟ, ਮੌਸਮੀ ਤਬਦੀਲੀਆਂ ਅਤੇ ਰੂੜ੍ਹੀ ਆਧਾਰਿਤ ਖਾਦਾਂ ਦੀ ਵਧਦੀ ਲਾਗਤ ਆਦਿ ਦੇ ਨਤੀਜੇ ਵਜੋਂ ਆਉਂਦੇ ਸਾਲਾਂ ਵਿਚ ਵਿਸ਼ਵ ਵਿਚਲੀ ਅਨਾਜ ਸਪਲਾਈ ਘਟ ਜਾਵੇਗੀ। ਕੈਨੇਡਾ ਦੀ ਨੈਸ਼ਨਲ ਫਾਰਮਰਜ਼ ਯੂਨੀਅਨ ਨੇ ਵਿਸ਼ਵ ਵਿਚ ਅਨਾਜ ਉਤਪਾਦਨ ਅਤੇ ਇਸ ਦੀ ਖਪਤ ਬਾਰੇ ਇਕ ਡੂੰਘਾ ਅਧਿਐਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ 30 ਸਾਲ ਪਹਿਲਾਂ ਦੁਨੀਆ ਭਰ ਦੇ ਬਹੁਤੇ ਲੋਕਾਂ ਦੀ ਖੁਰਾਕ ਸਮੁੰਦਰੀ ਮ¤ਛੀਆਂ ਆਦਿ ‘ਤੇ ਆਧਾਰਿਤ ਸੀ ਪਰ ਅ¤ਜ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੀਆਂ ਖੁਰਾਕੀ ਲੋੜਾਂ ਲਈ ਖੇਤੀ ਉਪਜਾਂ ‘ਤੇ ਨਿਰਭਰ ਕਰਨ ਲ¤ਗੇ ਹਨ। ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀ ਸੰਸਥਾ ‘ਐਫ. ਏ. ਓ.‘ ਮੁਤਾਬਿਕ ਕਣਕ ਦੀ ਪੈਦਾਵਾਰ ਘਟਣ ਦੀ ਸੰਭਾਵਨਾ ਹੈ। ਇਸ ਦਾ ਮੁ¤ਖ ਕਾਰਨ ਅਮਰੀਕਾ, ਰੂਸੀ ਸੰਘ ਅਤੇ ਯੂਕ੍ਰੇਨ ਵਰਗੀਆਂ ਥਾਵਾਂ ‘ਤੇ ਉਲਟ ਮੌਸਮੀ ਹਾਲਤਾਂ ਕਰਕੇ ਫ਼ਸਲਾਂ ਦੀ ਕਾਸ਼ਤ ਵਿਚ ਆਈ ਕਮੀ ਹੈ। ਅਮਰੀਕਾ ਵਿਚ ਫ਼ਸਲਾਂ ਵਿਰਲੀਆਂ ਰਹਿਣ ਕਰਕੇ ਇਨ੍ਹਾਂ ਦੇ ਦਾਣੇ ਖੁਰਾਕੀ ਮਿਆਰ ਮੁਤਾਬਿਕ ਢੁਕਵੇਂ ਨਹੀਂ ਰਹਿੰਦੇ। ਵਿਸ਼ਵ ਪ¤ਧਰ ‘ਤੇ ਸਿਰਫ਼ ਸਾਉਣੀ ਦੀਆਂ ਫ਼ਸਲਾਂ ਦੀ ਉਪਜ ਹੀ ਪਿਛਲੇ ਸਮੇਂ ਦੌਰਾਨ ਥੋੜ੍ਹੀ ਜਿਹੀ ਵਧੀ ਹੈ। ਇਹ ਵਾਧਾ ਏਸ਼ੀਆ, ਪ¤ਛਮੀ ਅਫਰੀਕਾ ਅਤੇ ਦ¤ਖਣੀ ਅਫਰੀਕਾ ਵਰਗੇ ਖੇਤਰਾਂ ਵਿਚ ਮੌਸਮੀ ਹਾਲਤਾਂ ਅਨੁਕੂਲ ਰਹਿਣ ਕਰਕੇ ਹੋ ਰਿਹਾ ਹੈ। ਕਈ ਹੋਰ ਦੇਸ਼ਾਂ ਵਾਂਗ ਭਾਰਤ ‘ਚ ਹਰੀ ਕ੍ਰਾਂਤੀ ਕਾਰਨ ਬਹੁਤੀਆਂ ਉਪਜਾਂ ਦੀ ਪੈਦਾਵਾਰ ਵਿਚ ਵ¤ਡਾ ਵਾਧਾ ਹੋਇਆ। ਪੰਜਾਬ ਕੋਲ ਭਾਰਤ ਦੇ ਕੁ¤ਲ ਭੂਗੋਲਿਕ ਰਕਬੇ ਦਾ ਸਿਰਫ਼ 1.5 ਫੀਸਦੀ ਹਿ¤ਸਾ ਹੋਣ ਦੇ ਬਾਵਜੂਦ ਇਹ 23 ਫੀਸਦੀ ਕਣਕ ਅਤੇ 11 ਫੀਸਦੀ ਚੌਲਾਂ ਦਾ ਉਤਪਾਦਨ ਕਰ ਰਿਹਾ ਹੈ। ਕੇਂਦਰੀ ਪੂਲ ਵਿਚ ਪੰਜਾਬ ਵ¤ਲੋਂ ਕਣਕ ਅਤੇ ਚੌਲਾਂ ਦਾ ਯੋਗਦਾਨ ਦੂਜੇ ਸੂਬਿਆਂ ਤੋਂ ਕਿਤੇ ਵ¤ਧ ਰਿਹਾ ਹੈ। ਅਧਿਐਨਾਂ ਤੋਂ ਪਤਾ ਲਗਦਾ ਹੈ ਕਿ, ‘ਅਕਾਲ, ਘ¤ਟ ਤਾਪਮਾਨ ਵਰਗੀਆਂ ਹਾਲਤਾਂ ਨਾਲ ਨਜਿ¤ਠਣ ਅਤੇ ਫ਼ਸਲਾਂ ਵਿਚ ਬਿਮਾਰੀਆਂ ਦੀ ਰੋਕਥਾਮ ਨਾਲ ਸੰਬੰਧਿਤ ਸਾਰੀਆਂ ਜੈਵਿਕ ਤਕਨੀਕਾਂ ਆਉਂਦੇ ਇਕ ਦਹਾਕੇ ਵਿਚ ਅਮਲੀ ਰੂਪ ਧਾਰ ਵੀ ਲੈਣ ਤਾਂ ਇਹ ਵਿਸ਼ਵ ਦੇ ਫ਼ਸਲ ਉਤਪਾਦਨ ਵਿਚ 5 ਫੀਸਦੀ ਤੋਂ ਵ¤ਧ ਦਾ ਵਾਧਾ ਨਹੀਂ ਕਰ ਸਕਣਗੀਆਂ। ਆਬਾਦੀ ਵਿਚ ਹੋਏ ਤੇਜ਼ ਵਾਧੇ ਨਾਲ ਖਾਣ ਵਾਲਿਆਂ ਦੀ ਗਿਣਤੀ ਲ¤ਖਾਂ ਵਿਚ ਵਧੀ ਹੈ ਪਰ ਬਹੁਤੇ ਦੇਸ਼ਾਂ ਦੀਆਂ ਖੇਤੀ ਨੀਤੀਆਂ ਵਿਸ਼ਵ ਖੁਰਾਕ ਪ੍ਰਬੰਧ ਲਈ ਸੰਕਟ ਹੀ ਪੈਦਾ ਕਰ ਰਹੀਆਂ ਹਨ। ‘ਐਫ. ਏ. ਓ.‘ ਦੀ ਰਿਪੋਰਟ ਅਨੁਸਾਰ ਸੰਸਾਰ ਪ¤ਧਰ ‘ਤੇ ਇਸ ਵਕਤ 39 ਦੇਸ਼ਾਂ ਨੂੰ ਖੁਰਾਕ ਦੇ ਮਾਮਲੇ ਵਿਚ ਬਾਹਰੀ ਸਹਾਇਤਾ ਦੀ ਜ਼ਬਰਦਸਤ ਲੋੜ ਹੈ। ਸਭ ਤੋਂ ਵ¤ਧ ਲੋੜ ਦ¤ਖਣੀ ਅਤੇ ਪੂਰਬੀ ਅਫਰੀਕਾ ਦੇ ਅਕਾਲ ਪੀੜਤ ਅਤੇ ਭੋਜਨ ਪ¤ਖੋਂ ਅਸੁਰ¤ਖਿਅਤ ਇਲਾਕਿਆਂ ਨੂੰ ਹੈ। ਕੈਨੇਡਾ ਅਤੇ ਅਮਰੀਕਾ ਦੇ ਬਹੁਤੇ ਕਿਸਾਨ ਇਸ ਕਰਕੇ ਖੇਤੀ ਦਾ ਕਿਤਾ ਛ¤ਡ ਚੁ¤ਕੇ ਹਨ ਕਿ ਉਥੇ ਫ਼ਸਲਾਂ ਦੇ ਭਾਅ ਪਿਛਲੇ ਸੌ ਸਾਲਾਂ ਦੇ ਹੁਣ ਤ¤ਕ ਦੇ ਸਭ ਤੋਂ ਹੇਠਲੇ ਪ¤ਧਰ ਤ¤ਕ ਪਹੁੰਚ ਗਏ ਸਨ। ਲੋੜੋਂ ਵ¤ਧ ਉਤਪਾਦਨ ਹੋਣ ਕਰਕੇ ਹੀ ਉਨ੍ਹਾਂ ਨੂੰ ਹਾਲ ਹੀ ਦੇ ਸਾਲਾਂ ਦੌਰਾਨ ਫ਼ਸਲਾਂ ਦੀ ਘ¤ਟ ਕੀਮਤ ਲੈਣ ਵਾਸਤੇ ਮਜਬੂਰ ਹੋਣਾ ਪਿਆ ਹੈ। ਸਿਰਫ਼ ਪੰਜ ਮੁ¤ਖ ਕੰਪਨੀਆਂ ਦਾ ਹੀ ਵਿਸ਼ਵ ਅਨਾਜ ਮੰਡੀ ’ਤੇ ਮੁ¤ਖ ਕਾਬੂ ਹੋਣ ਕਰਕੇ ਮੰਡੀ ਵਿਚ ਤਾਕਤ ਦਾ ਵ¤ਡਾ ਅਸੰਤੁਲਨ ਪੈਦਾ ਹੋ ਗਿਆ। ਜੇ ਵਪਾਰ ਦੀਆਂ ਸ਼ਰਤਾਂ ਕਿਸਾਨ-ਪ¤ਖੀ ਬਣਾਈਆਂ ਜਾਣ ਅਤੇ ਸਹੀ ਨੀਤੀਆਂ ‘ਤੇ ਚਲਿਆ ਜਾਵੇ ਤਦ ਪੰਜਾਬ ਦੇ ਕਿਸਾਨ ਖੇਤੀ ਦੇ ਧੰਦੇ ਤੋਂ ਵ¤ਡਾ ਲਾਭ ਹਾਸਲ ਕਰ ਸਕਦੇ ਹਨ। ਸੰਸਾਰ ਵਿ¤ਚ ਅਨਾਜ ਦੇ ਫਰੰਟ ਉਪਰ ਨਵੀਂ ਸਥਿਤੀ ਪੰਜਾਬੀ ਕਿਸਾਨਾਂ ਦੇ ਹ¤ਕ ਵਿ¤ਚ ਜਾਂਦੀ ਹੈ। ਲੋੜ ਹੈ ਅਨਾਜ ਦੀ ਸਥਿਤੀ ਨੂੰ ਸਾਹਮਣੇ ਰ¤ਖ ਕੇ ਹੀ ਪੰਜਾਬ ਵਿ¤ਚ ਖੇਤੀ ਨੀਤੀ ਬਣਾਈ ਜਾਵੇ। ਖੇਤੀ ਲਈ ਲੋੜੀਂਦੀਆਂ ਵਸਤਾਂ ਦੀ ਸਿਆਣਪ ਨਾਲ ਵਰਤੋਂ ਕਰਕੇ ਵੀ ਲਾਗਤ ਘਟਾਈ ਜਾ ਸਕਦੀ ਹੈ। ਖੇਤੀ ਦਾ ਨਵਾਂ ਪ੍ਰਬੰਧ ਇਸ ਗ¤ਲ ਦੇ ਦੁਆਲੇ ਹੀ ਘੁੰਮੇਗਾ ਕਿ ਅਸੀਂ ਆਪਣੀਆਂ ਲਾਗਤਾਂ ਵਿ¤ਚ ਕਿੰਨੀ ਕਮੀ ਕਰਦੇ ਹਾਂ। ਵਿਸ਼ਵ ਪ¤ਧਰ ਦੇ ਖੇਤੀ ਉਤਪਾਦਨ ਨਾਲ ਅਸੀਂ ਵਿਸ਼ਵ ਮੰਡੀ ਵਿ¤ਚ ਆਪਣਾ ਚੰਗਾ ਸਥਾਨ ਬਣਾ ਸਕਦੇ ਹਾਂ।
– ਬਲੀਜਤ ਸਿੰਘ ਬਰਾੜ

WRITTEN BY