ਮੂਨਕ, 15 ਅਕਤੂਬਰ (ਕੁਲਵੰਤ ਸਿੰਘ ਦੇਹਲਾ)- ਬਾਬਾ ਹੀਰਾ ਸਿੰਘ ਭੱਠਲ ਸਪੋਰਟਸ ਐਂਡ ਵੈਲਫੇਅਰ ਕਲੱਬ ਮੂਨਕ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ 07 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ ਅਤੇ ਇਨ੍ਹਾਂ ਲੜਕੀਆਂ ਨੂੰ ਦਾਜ ਦੇ ਰੂਪ ਵਿੱਚ ਜਰੂਰਤਮੰਦ ਸਮਾਨ ਦਿੱਤਾ ਗਿਆ ਇਸ ਮੋਕੇ ਤੇ ਇਨ੍ਹਾਂ ਸਾਦੀ ਦੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੋਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਭੱਠਲ ਪਹੁੰਚੇ।ਇਸ ਮੋਕੇ ਤੇ ਬੀਬੀ ਭੱਠਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦਾਸ ਪੁਰ ਵਿੱਖੇ ਹੋਈ ਜਿਮਨੀ ਚੋਣ ਵਿੱਚ ਰਿਕਾਰਡ ਤੋੜ ਜਿਤ ਹੋਈ ਹੈ ਇਸ ਦਾ ਅਸਰ ਦੇਸ਼ ਵਿਚ ਹੋਰ ਸੁਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਉਤੇ ਪਵੇਗਾ ਅਤੇ ਇਨ੍ਹਾਂ ਸੁਬਿਆਂ ਵਿੱਚ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣਨਗੀਆਂ। ਉਨ੍ਹਾਂ ਮੋਦੀ ਸਰਕਾਰ ਤੇ ਵਰਦਿਆਂ ਕਿਹਾ ਕਿ ਜੀ.ਐਸ.ਟੀ ਲਾਗੂ ਹੋਣ ਨਾਲ ਹਰ ਛੋਟੇ ਤੇ ਵੱਡੇ ਕਾਰੋਬਾਰੀ ਤੇ ਵਪਾਰੀ ਉ¤ਲਝ ਕੇ ਰਹਿ ਗਏ ਹਨ ਭਾਂਵੇ ਉਹ ਨੋਟਬੰਦੀ ਕਿਉਂ ਨਾ ਹੋਵੇ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਲੁਟਿਆਂ ਅਤੇ ਰੋਲਿਆ ਹੈ ਸਾਡੀ ਸਰਕਾਰ ਨੇ ਇਨ੍ਹਾਂ ਦੇ 10 ਸਾਲਾਂ ਤੋ ਵੀ ਜਿਆਦਾ ਅਸੀ 06 ਮਹਿਨਿਆਂ ਵਿੱਚ ਕੰਮ ਕਰ ਵਿਖਾਏ ਹਨ।ਉਨ੍ਹਾਂ ਸੁੱਚਾ ਸਿੰਘ ਲੰਗਾਹ ਬਾਰੇ ਕਿਹਾ ਕਿ ਉਸ ਨੇ ਇਹ ਘਿਨੋਣਾ ਕੰਮ ਕੀਤਾ ਹੈ ਜੋ ਕਿ ਉਹ ਭੂਗਤ ਰਿਹਾ ਹੈ ਇਸ ਮੋਕੇ ਤੇ ਸਾਬਕਾ ਐਮ ਐਲ ਏ ਗੁਰਚਰਨ ਸਿੰਘ ਦਿੜਬਾ, ਸਨਮੀਕ ਹੈਨਰੀ,ਗੋਲਡੀ ਚੀਮਾ, ਤਜਿੰਦਰ ਕੁਲਾਰ, ਜਗਦੀਸ਼ ਗੋਇਲ, ਰਾਜਵਿੰਦਰ ਬਾਦਲਗੜ, ਨਰੇਸ਼ ਤਨੇਜਾ, ਨੱਛਤਰ ਸਿੰਘ, ਪ੍ਰੇਮ ਸਿੰਘ, ਪਾਲਾ ਸਿੰਘ, ਗੋਰਾ ਲਾਲ ਖੁਰਮੀ, ਨਾਜਰ ਰਾਜਲਹੇੜੀ, ਕੁਲਦੀਪ ਬਾਦਲਗੜ, ਨਿਰਭੈ ਸਿੰਘ, ਕਰਨ ਸਿੰਘ, ਮੁਨਸ਼ੀ ਨੰਬਰਦਾਰ, ਚੇਤਾ, ਰਮੇਸ਼ ਗਿਲ, ਇਸਵਰ ਸਿੰਘ, ਭੱਲਾ ਸਿੰਘ, ਬਿੰਦਰ ਸਿੰਘ, ਸੋਨੀ ਜੈਲਦਾਰ, ਅਮਨ, ਮੁਖਤਿਆਰ ਸਿੰਘ, ਨਿਧਾਨ ਸਿੰਘ ਆਦਿ ਮੌਜੂਦ ਸਨ।
ਗੁਰਦਾਸਪੁਰ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਰਿਕਾਰਡ ਤੋੜ ਜਿੱਤ ਹੋਈ : ਬੀਬੀ ਭੱਠਲ



