Skip to content
Independent perspectives. Global stories.
BREAKING

ਪੰਜਾਬ ਦੇ ਵਾਸੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ : ਡਾ.ਚੀਮਾ

Share this story

ਨੂਰਪੁਰ ਬੇਦੀ, 15 ਅਕਤੂਬਰ (ਐਮ.ਪੀ. ਸ਼ਰਮਾ)- ਹਰ ਤਿਉਹਾਰ ਦਾ ਆਪਣਾ ਮਹ¤ਤਵ ਹੁੰਦਾ ਹੈ ਪਰ ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜਿਸ ਦਾ ਆਪਣੇ ਆਪ ਵਿ¤ਚ ਹੀ ਬਹੁਤ ਡੂੰਘਾ ਮਹੱਤਵ ਹੈ।ਇਸ ਲਈ ਇਲਾਕਾ ਨਿਵਾਸੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾ.ਦਲਜੀਤ ਸਿੰਘ ਚੀਮਾ ਨੇ ਕੀਤਾ।ਉਨ੍ਹਾਂ ਕਿਹਾ ਕਿ ਰਾਜਨੀਤਿਕ ਪ¤ਧਰ ਤੋਂ ਉ¤ਪਰ ਉ¤ਠ ਕੇ ਰੂਪਨਗਰ ਹਲਕਾ ਮੇਰੇ ਪਰਿਵਾਰ ਵਾਂਗ ਹੈ ਜਿਸ ਦੀ ਚੌਕੀਦਾਰੀ ਕਰਨਾ ਮੇਰਾ ਫਰਜ਼ ਹੈ।ਉਨ੍ਹਾਂ ਸਮੂਹ ਪੰਚਾਇਤਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਬਹੁਤ ਸਾਰੇ ਲੋਕ ਹਨ ਜਿਹਨਾਂ ਕੋਲ ਖਾਣ ਲਈ ਭੋਜਨ, ਪਹਿਨਣ ਲਈ ਕ¤ਪੜੇ, ਪੜਾਈ ਲਈ ਕਿਤਾਬਾਂ, ਬੀਮਾਰੀ ਦੇ ਇਲਾਜ ਲਈ ਪੈਸੇ ਨਹੀਂ ਹਨ ਤਾਂ ਸਾਨੂੰ ਅਜਿਹੇ ਚੰਗੇ ਦਿਨ ਤੇ ਉਨ੍ਹਾਂ ਦੀ ਤਹਿ ਦਿਲੋ ਮਦਦ ਕਰਨੀ ਚਾਹੀਦੀ ਹੈ।ਉਨ੍ਹਾਂ ਦ¤ਸਿਆ ਕਿ ਦੀਵਾਲੀ ਦਾ ਸੰਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਹੈ ਜਿਹਨਾਂ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕੈਦੀ ਰਾਜਿਆਂ ਨੂੰ ਅਜ਼ਾਦ ਕਰਵਾ ਕੇ ਗਰੀਬਾਂ ਦੀ ਮਦਦ ਕਰਨ ਦੀ ਸਭ ਤੋਂ ਵੱਡੀ ਪਹਿਲ ਕੀਤੀ ਸੀ। ਉਨ੍ਹਾਂ ਅੰਤ ਵਿੱਚ ਅਪੀਲ ਕੀਤੀ ਸਮੂਹ ਇਲਾਕਾ ਨਿਵਾਸੀਆਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਅਤੇ ਮਠਾਈਆਂ ਦੀ ਥਾਂ ਤੇ ਫਲਾਂ ਦਾ ਸੇਵਨ ਕਰਨ।

WRITTEN BY