Skip to content
Independent perspectives. Global stories.
BREAKING

ਵਿਸ਼ੇਸ਼ ਟੀਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ

Share this story

ਰੂਪਨਗਰ, 10 ਅਕਤੂਬਰ (ਗੁਰਸ਼ਰਨ ਸਿੰਘ ਗੁਲਸ਼ਨ)- ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਇਬ ਤਹਿਸਲਦਾਰ ਸ਼੍ਰੀ ਹਰਗੋਬਿੰਦ ਸਿੰਘ ਬਾਜਵਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਕਿਡਜ਼ੀ ਸਕੂਲ (ਰੂਪਨਗਰ) ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇੱਕ ਸਕੂਲੀ ਵਾਹਨ ਜੋ ਕਿ 12 ਸੀਟਾਂ ਵਾਲਾ ਸਕੂਲੀ ਵਾਹਨ ਸੀ, ਜਿਸ ਵਿੱਚ 22 ਬੱਚੇ ਬੈਠੇ ਹੋਏ ਸਨ ਦੀ ਚੈਕਿੰਗ ਕੀਤੀ ਗਈ। ਇਸ ਵਾਹਨ ਦੀ ਚੈਕਿੰਗ ਮੌਕੇ ਬੱਸ ਡਰਾਇਵਰ ਕੋਲ ਕੋਈ ਵੀ ਦਸਤਾਵੇਜ ਮੌਜ਼ੂਦ ਨਹੀਂ ਸੀ। ਜਿਸ ਕਰਕੇ ਬੱਸ ਨੂੰ ਟ੍ਰੈਫਿਕ ਪੁਲਿਸ ਵੱਲੋਂ ਇਮਪਾਉਂਡ ਕਰ ਦਿੱਤਾ ਗਿਆ। ਇਸ ਸਕੂਲ ਦੇ ਮੁੱਖੀ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ। ਇਸ ਚੈਕਿੰਗ ਦੌਰਾਨ ਸ਼੍ਰੀਮਤੀ ਰਜਿੰਦਰ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਮੈਡਮ ਮੋਹਿਤਾ ਸ਼ਰਮਾ ਚਾਈਲਡ ਪ੍ਰੋਟੇਕਸ਼ਨ ਅਫ਼ਸਰ, ਬਲਵੀਰ ਸਿੰਘ ਜ਼ਿਲ੍ਹਾ ਟ੍ਰੈਫਿਕ ਇੰਚਾਰਜ, ਅਮਰ ਊਸ਼ਾ ਬਲਾਕ ਸਿੱਖਿਆ ਅਫ਼ਸਰ ਮੌਜ਼ੂਦ ਸਨ।

WRITTEN BY