ਪੱਖੋ ਕਲਾਂ, 10 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਨਿੱਜੀ ਸਕੂਲਾਂ ਦੇ ਸੰਗਠਨ ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਈਂਸ (ਨਿਸਾ) ਦੇ ਸੱਦੇ ਉਤੇ ਪ੍ਰਾਈਵੇਟ ਅਣਏਡਿਡ ਸਕੂਲ ਐਸੋਸੀਏਸ਼ਨ, ਬਰਨਾਲਾ ਦੀ ਇੱਕ ਮੀਟਿੰਗ ਪ੍ਰਧਾਨ ਰਵਿੰਦਰਜੀਤ ਸਿੰਘ ਬਿੰਦੀ ਦੀ ਅਗਵਾਈ ’ਚ ਹੋਈ। ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਦੁਆਰਾ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਤਿਆਰ ਕੀਤੀਆਂ ਜਾ ਰਹੀਆਂ ਨੀਤੀਆਂ ਕਾਰਨ ਨਿੱਜੀ ਸਕੂਲਾਂ ਵਿੱਚ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਅਧਿਆਪਕ, ਪ੍ਰਿੰਸੀਪਲ ਅਤੇ ਹੋਰ ਅਹਿਮ ਅਹੁਦਿਆਂ ਤੇ ਨਿਯੁਕਤ ਮਹਿਲਾ ਕਰਮਚਾਰੀਆਂ ਨੂੰ ਡਰਾਉਣ ਬਾਰੇ ਚਰਚਾ ਹੋਈ।ਉਹਨਾਂ ਦੱਸਿਆ ਕਿ ਪਹਿਲਾਂ ਸਕੂਲ ਵਿੱਚ ਕੋਈ ਵੀ ਘਟਨਾ ਹੋਣ ਤੇ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਦੋਸ਼ੀ ਮੰਨਦੇ ਹੋਏ ਕੇਸ ਦਾਇਰ ਕਰਨ ਦੀ ਨੀਤੀ ਬਣਾ ਦਿੱਤੀ ਗਈ। ਉਥੇ ਹੀ ਹੁਣ ਪੁਲਿਸ ਵੈਰੀਫਿਕੇਸ਼ਨ ਅਤੇ ਸਾਈਕੋਮੈਟ੍ਰਿਕ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਥੇ ਹੀ ਅਧਿਆਪਕਾਂ ਦੀ ਨਿਯੁਕਤੀ ਦੇ ਨਿਯਮਾਂ ’ਚ ਬਦਲਾਵ ਕਾਰਨ ਵਧੀਆ ਨਤੀਜੇ ਦੇਣ ਵਾਲੇ ਅਧਿਆਪਕਾਂ ਦੇ ਤਜ਼ਰਬੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪ੍ਰਾਈਵੇਟ ਅਣਏਡਿਡ ਸਕੂਲ ਐਸੋਸੀਏਸ਼ਨ ਬਰਨਾਲਾ ਦੇ ਨਾਲ ਸਬੰਧਿਤ ਸਾਰੇ ਸਕੂਲਾਂ ਦੇ ਸੰਚਾਲਕ, ਅਧਿਆਪਕ, ਕਰਮਚਾਰੀ ਵਿਰੋਧ ਨਾਲ ਕਾਲੀਆਂ ਪੱਟੀਆਂ ਬੰਨ੍ਹ ਕੇ 12 ਅਕਤੂਬਰ ਨੂੰ ਕਾਲਾ ਦਿਵਸ ਮਨਾਉਣਗੇ ਅਤੇ ਸਿੱਖਿਅਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣਗੇ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇਸ ਸਬੰਧੀ ਪੱਤਰ ਵੀ ਸੌਂਪਿਆ ਜਾਵੇਗਾ। ਇਸ ਮੀਟਿੰਗ ਵਿੱਚ ਸ਼੍ਰੀ ਰਣਜੀਤ ਸਿੰਘ ਚੀਮਾ ਚੇਅਰਮੈਨ ਬਰੌਡਵੇਅ ਪਬਲਿਕ ਸਕੂਲ, ਸ਼੍ਰੀ ਸ਼ੁਸ਼ੀਲ ਕੁਮਾਰ ਚੇਅਰਮੈਨ ਗੁਰਪ੍ਰੀਤ ਹੋਲੀ ਹਾਰਟ ਸਕੂਲ, ਸ਼੍ਰੀ ਪ੍ਰਮੋਦ ਅਰੋੜਾ ਚੇਅਰਮੈਨ ਨੜਝ ਸਕੂਲ, ਸ਼੍ਰੀ ਰਾਕੇਸ਼ ਕੁਮਾਰ ਚੇਅਰਮੈਨ ਆਰੀਆਭੱਟਾ, ਪ੍ਰੋ: ਦਰਸ਼ਨ ਕੁਮਾਰ ਚੇਅਰਮੈਨ ਢਛ ਸਕੂਲ, ਸ਼੍ਰੀ ਵਰੁਨ ਕੁਮਾਰ ਚੇਅਰਮੈਨ ਢਛ ਸਕੂਲ ਬਰਨਾਲਾ, ਸ਼੍ਰੀ ਭਗਵੰਤ ਸਿੰਘ ਚੇਅਰਮੈਨ ਐਸ.ਡੀ. ਸਕੂਲ ਕੱਟੂ, ਸ਼੍ਰੀ ਰੋਹਿਤ ਕੁਮਾਰ ਚੇਅਰਮੈਨ ਜੈ ਵਾਟਿਕਾ, ਪ੍ਰਿੰਸੀਪਲ ਜੈਸਨ ਜੋਸ ਗੋਬਿੰਦ ਇੰਟਰਨੈਸ਼ਨਲ ਸਕੂਲ, ਭਦੌੜ, ਸ਼੍ਰੀ ਮੋਹਿਤ ਸਿੰਗਲਾ ਚੇਅਰਮੈਨ ਸ਼ਿਵਾਲਿਕ ਸਕੂਲ ਤਪਾ, ਰਣਪ੍ਰੀਤ ਸਿੰਘ ਬਰਸਰ ਨਭਛ ਭਦੌੜ ਆਦਿ ਸ਼ਾਮਿਲ ਸਨ।
ਨਿੱਜੀ ਸਕੂਲ 12 ਅਕਤੂਬਰ ਨੂੰ ਮਨਾਉਣਗੇ ਕਾਲਾ ਦਿਵਸ



