Skip to content
Independent perspectives. Global stories.
BREAKING

ਗਰੀਬੀ ਅਤੇ ਨਾ-ਬਰਾਬਰਤਾ ਨਾਲ ਕੌਣ ਨਜਿੱਠੇ

Share this story

ਨਾ-ਬਰਾਬਰਤਾ ਅਤੇ ਗਰੀਬੀ ਇਸ ਧਰਤੀ ਦੀਆਂ ਸਭ ਤੋਂ ਨਾਮੁਰਾਦ ਅਲਾਮਤਾਂ ਹਨ। ਇਹ ਦੁਨੀਆਂ ਸਿਰਫ ਇਸ ਲਈ ਖੂਬਸੂਰਤ ਨਹੀਂ ਬਣ ਸਕੀ, ਕਿਉਂਕਿ ਗਰੀਬੀ ਅਤੇ ਨਾ-ਬਰਾਬਰੀ ਕਾਰਨ ਮਨੁੱਖੀ ਜ਼ਿੰਦਗੀ ਦੋਜ਼ਖ ਬਣ ਗਈ ਹੈ। ਅਮੀਰ ਦੇਸ਼ ਗਰੀਬੀ ਦੇ ਖਾਤਮੇ ਲਈ ਗਰੀਬ ਦੇਸ਼ਾਂ ਨੂੰ ਸਹਿਯੋਗ ਦੇਣ ਲਈ ਤਿਆਰ ਨਹੀਂ ਹਨ। ਅਮੀਰ ਦੇਸ਼ਾਂ ਨੇ ਗਰੀਬ ਦੇਸ਼ਾਂ ਨੂੰ ਲੁੱਟਣ ਦੀ ਨੀਤੀ ਅਖਤਿਆਰ ਕੀਤੀ ਹੋਈ ਹੈ। ਗਰੀਬ ਅਤੇ ਪੱਛੜੇ ਦੇਸ਼ ਕੌਮਾਂਤਰੀ ਭਾਈਚਾਰੇ ’ਚ ਅਛੂਤ ਦੀ ਤਰ੍ਹਾਂ ਬਣ ਗਏ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਸੰਸਾਰ ਭਾਈਚਾਰੇ ਦਾ ਵਤੀਰਾ ਬੇਹੱਦ ਗੈਰ-ਸੰਵੇਦਨਸ਼ੀਲ ਹੈ। ਜੇਕਰ ਸੰਸਾਰ ਦੇ ਸਾਰੇ ਅਮੀਰ ਤੇ ਗਰੀਬ ਮੁਲਕ ਆਪਸੀ ਤਾਲਮੇਲ ਨਾਲ ਗਰੀਬੀ ਅਤੇ ਨਾ ਬਰਾਬਰੀ ਖਿਲਾਫ ਕਾਰਜ ਯੋਜਨਾ ਤਿਆਰ ਕਰਨ, ਤਾਂ ਇਨ੍ਹਾਂ ਦੋਵੇਂ ਅਲਾਮਤਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਗਰੀਬੀ ਨਾਲ ਨਿਪਟਣ ਲਈ ਸੰਸਾਰ ਪੱਧਰ ’ਤੇ ਤਾਲਮੇਲ ਵਧਾਉਣ ਦੀ ਜ਼ਰੂਰਤ ਲਗਾਤਾਰ ਮਹਿਸੂਸ ਕੀਤੀ ਜਾ ਰਹੀ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ ਜਿੱਥੇ ਵਿਕਾਸ ਦੇ ਬਾਵਜੂਦ ਵੀ ਗਰੀਬੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਰਤ ਵਿੱਚ ਗਰੀਬ ਲੋਕਾਂ ਦੀ ਗਿਣਤੀ ਸਾਰੇ ਸੰਸਾਰ ਤੋਂ ਜ਼ਿਆਦਾ ਹੈ। ਸੰਸਾਰ ਵਿੱਚ ਗਰੀਬੀ ਦੀ ਰੇਖਾ ਤੋਂ ਹੇਠਾਂ ਜਿਊਣ ਵਾਲੇ ਲੋਕਾਂ ਦੀ ਇਕ ਤਿਹਾਈ ਆਬਾਦੀ ਭਾਰਤ ਵਿੱਚ ਰਹਿੰਦੀ ਹੈ। ਸੰਸਾਰੀਕਰਨ ਦੇ ਯੁੱਗ ਵਿੱਚ ਗਰੀਬੀ ਨੂੰ ਖਤਮ ਕਰਨਾ ਸੌਖਾ ਹੈ। ਜੇਕਰ ਸਾਰੇ ਦੇਸ਼ ਵਪਾਰਕ ਹਿੱਤਾਂ ਤੋਂ ਹੱਟ ਕੇ ਮਾਨਵੀ ਸੋਚ ਨਾਲ ਵਿਚਰਣ ਤਾਂ ਇਸ ਦੁਨੀਆਂ ਦੇ ਹਰ ਹਿੱਸੇ ’ਚੋਂ ਗਰੀਬੀ ਅਤੇ ਨਾ-ਬਰਾਬਰੀ ਖਤਮ ਹੋ ਸਕਦੀ ਹੈ। ਨਾ-ਬਰਾਬਰਤਾ ਅਤੇ ਗਰੀਬੀ ਅਸਲ ਵਿੱਚ ਆਰਥਿਕ ਪ੍ਰਬੰਧ ਦੀ ਨਾਕਾਮੀ ਦਾ ਹੀ ਇੱਕ ਹਿੱਸਾ ਹੈ। ਭਾਰਤ ਅਤੇ ਤੀਸਰੀ ਦੁਨੀਆਂ ਦੇ ਦੂਸਰੇ ਦੇਸ਼ਾਂ ’ਚ ਗਰੀਬੀ ਅਤੇ ਨਾ-ਬਰਾਬਰਤਾ ਦੀ ਅਲਾਮਤ ਬਹੁਤ ਵਿਕਰਾਲ ਰੂਪ ਵਿੱਚ ਵਿਆਪਤ ਹੈ। ਭਾਰਤ ਅਤੇ ਦੂਸਰੇ ਪੱਛੜੇ ਦੇਸ਼ਾਂ ਦੀ ਨਵੀਂ ਆਰਥਿਕਤਾ ਗਰੀਬੀ ਅਤੇ ਨਾਬਰਾਬਰੀ ਦੇ ਖਾਤਮੇ ਲਈ ਅੱਗੇ ਨਹੀਂ ਆ ਰਹੀ। ਨਵੇਂ ਸੰਸਾਰ ਆਰਥਿਕ ਪ੍ਰਬੰਧ ਵਿੱਚ ਅਮੀਰ ਤੇ ਗਰੀਬ ਦਰਮਿਆਨ ਪਾੜਾ ਬਹੁਤ ਜ਼ਿਆਦਾ ਵੱਧ ਰਿਹਾ ਹੈ। ਨਵੇਂ ਕੇਂਦਰੀ ਬਜਟ ਵਿਚ ਰੱਖੇ ਗਏ ਪ੍ਰਸਤਾਵ ਦੀ ਸ਼ਾਇਦ ਇਨ੍ਹਾਂ ਅਲਾਮਤਾਂ ਨੂੰ ਖਤਮ ਨਾ ਕਰ ਸਕਣ। ਕੇਂਦਰੀ ਵਿੱਤ ਮੰਤਰੀ ਵੀ ਇਸ ਮਾਮਲੇ ਵਿੱਚ ਸੰਜੀਦਾ ਨਹੀਂ ਦਿੱਸ ਰਹੇ। ਜੇਕਰ ਉਹ ਚਾਹੁੰਦੇ ਤਾਂ ਉਹ ਨਵੇਂ ਬਜਟ ਵਿੱਚ ਗਰੀਬੀ ਅਤੇ ਨਾ ਬਰਾਬਰੀ ਦੀ ਸਮੱਸਿਆ ਦੇ ਖਾਤਮੇ ਲਈ ਕੋਈ ਪ੍ਰਭਾਵਸ਼ਾਲੀ ਕਾਰਜ ਯੋਜਨਾ ਲੈ ਕੇ ਆਉਂਦੇ। ਭਾਰਤ ਨੂੰ ਸਿਰਫ ਆਰਥਿਕ ਵਿਕਾਸ ਦੀ ਉ¤ਚੀ ਦਰ ਦੀ ਹੀ ਨਹੀਂ, ਸਗੋਂ ਗਰੀਬੀ ਅਤੇ ਬੇਰੁਜ਼ਗਾਰੀ ਦੇ ਖਾਤਮੇ ਦੀ ਵੀ ਲੋੜ ਹੈ। ਜਦ ਤੱਕ ਭਾਰਤ ਦੀ ਇੱਕ ਤਿਹਾਈ ਵਸੋਂ ਗਰੀਬੀ ਅਤੇ ਬੇਰੁਜ਼ਗਾਰੀ ਨਾਲ ਬੇਹਾਲ ਹੈ, ਤਦ ਤੱਕ ਕਿਸੇ ਵੀ ਵਿਕਾਸ ਦਾ ਕੋਈ ਅਰਥ ਨਹੀਂ। ਬੇਰੁਜ਼ਗਾਰੀ ਦੇ ਖਾਤਮੇ ਲਈ ਭਾਰਤ ਨੂੰ ਸਰਵਿਸ ਸੈਕਟਰ ’ਤੇ ਵਧੇਰੇ ਜ਼ੋਰ ਦੇਣ ਦੀ ਲੋੜ ਹੈ। ਸਾਡਾ ਮੈਨੂਫੈਕਚਰਿੰਗ ਸੈਕਟਰ ਵੀ ਰੋਜ਼ਗਾਰ ਦੇ ਮਾਮਲੇ ਵਿੱਚ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ। ਬੇਰੁਜ਼ਗਾਰੀ ਅਤੇ ਗਰੀਬੀ ਦੇ ਖਾਤਮੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਜ਼ਿਆਦਾ ਧਿਆਨ ਦੇਣ ਦੀ ਵੀ ਜ਼ਰੂਰਤ ਹੈ। ਭਾਰਤ ਦੀ ਆਰਥਿਕ ਸਥਿਤੀ ਨੂੰ ਬੇਹਤਰ ਬਣਾਉਣ ਲਈ ਵਿਦੇਸ਼ੀ ਮੁਦਰਾ ਦੇ ਰਾਖਵੇਂ ਭੰਡਾਰ ਦਾ ਇੱਕ ਹਿੱਸਾ ਜੇਕਰ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਰਚ ਕਰ ਦਿੱਤਾ ਜਾਵੇ, ਤਾਂ ਇਸ ਦੇ ਚੰਗੇ ਸਿੱਟੇ ਨਿਕਲ ਸਕਦੇ ਹਨ। ਕੇਂਦਰ ਸਰਕਾਰ ਦੀ ਆਰਥਿਕ ਫਰੰਟ ਉ¤ਪਰ ਕਾਰਗੁਜ਼ਾਰੀ ਬੇਸ਼ੱਕ ਕਾਫੀ ਪ੍ਰਭਾਵਸ਼ਾਲੀ ਰਹੀ ਹੈ, ਪ੍ਰੰਤੂ ਇਸ ਦਾ ਲਾਭ ਆਮ ਆਦਮੀ ਨੂੰ ਨਹੀਂ ਮਿਲ ਰਿਹਾ। ਆਮ ਆਦਮੀ ਦੀ ਭਲਾਈ ਸੰਬੰਧੀ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਿੱਧ ਹੋਏ ਹਨ। ਭਾਰਤ ਦੀ ਮਿਹਨਤਕਸ਼ ਜਮਾਤ ਦਾ ਜੀਵਨ ਮਿਆਰ ਦਿਨੋ-ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ। ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਲਗਾਤਾਰ ਸੁੰਗੜ ਰਹੇ ਹਨ। ਸਨੱਅਤ ਤੇ ਖੇਤੀਬਾੜੀ ਸੈਕਟਰ ਦੇ ਵਿਕਾਸ ਵੱਲ ਵੀ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਨੂੰ ਕਾਗਜ਼ੀ ਐਲਾਨਾਂ ਦੀ ਥਾਂ ਅਮਲੀ ਤੌਰ ’ਤੇ ਅਰਥਚਾਰੇ ਦੇ ਸੁਧਾਰ ਲਈ ਵੱਡੇ ਯਤਨ ਆਰੰਭਣੇ ਚਾਹੀਦੇ ਹਨ। ਆਰਥਿਕਤਾ ਦੀ ਵਿਕਾਸ ਦਾ ਕੇਂਦਰੀ ਧੁਰਾ ਜੇਕਰ ਆਮ ਆਦਮੀ ਦੀ ਭਲਾਈ ਰੱਖਿਆ ਜਾਵੇ, ਤਾਂ ਮੁਲਕ ਦੀ ਦਸ਼ਾ ਸੁਧਰ ਸਕਦੀ ਹੈ।
– ਬਲਜੀਤ ਸਿੰਘ ਬਰਾੜ

WRITTEN BY