Skip to content
Independent perspectives. Global stories.
BREAKING

ਗੋਬਿੰਦਪੁਰਾ ਦੇ ਕਿਸਾਨ ਵੱਲੋਂ ਪਾਵਰਕਾਮ ਦੇ ਜੇ.ਈ ’ਤੇ ਰਿਸ਼ਵਤ ਮੰਗਣ ਦੇ ਦੋਸ਼

Share this story

ਬਰੇਟਾ, 2 ਅਕਤੂਬਰ (ਨਛੱਤਰ ਸਿੰਘ ਕਾਹਨਗੜ੍ਹ)-ਪਿੰਡ ਗੋਬਿੰਦਪੁਰਾ ਦੇ ਕਿਸਾਨ ਮਿੱਠੂ ਸਿੰਘ ਵੱਲੋਂ ਪਾਵਰ ਕਾਮ ਦੇ ਇੱਕ ਜੇ.ਈ ਖਿਲਾਫ ਲਿਖਤੀ ਤੋਰ ਤੇ ਪ੍ਰੈਸ ਦੇ ਨਾਮ ਸ਼ਿਕਾਇਤ ਜਾਰੀ ਕਰਦੇ ਹੋਏ ਕਿਹਾ ਕਿ ਉਸਦਾ ਮਕਾਨ ਤੇ ਉਸਦੀ ਜਮੀਨ ਪਿੰਡ ਵਿੱਚ ਪਿਉਨਾ ਪਾਵਰ ਵਾਲਿਆਂ ਵੱਲੋਂ ਥਰਮਲ ਪਲਾਂਟ ਲਗਾਉਣ ਲਈ ਐਕਵਾਇਰ ਕੀਤੀ ਗਈ (ਜਮੀਨ ਦੇ ਵਿੱਚ ਆ ਗਈ ਸੀ) ਅਤੇ ਉਸਦੇ ਪੁਰਾਣੇ ਮਕਾਨ ਵਿੱਚ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ।ਹੁਣ ਮੈਂ ਆਪਣੀ ਲੋੜ ਲਈ ਨਵਾਂ ਮਕਾਨ ਬਨਾਉਣਾ ਸ਼ੁਰੂ ਕੀਤਾ ਹੁੋਇਆ ਹੈ ਅਤੇ ਜਿਸ ਦਾ ਲੈਂਟਰ ਵੀ ਪੈ ਚੁੱਕਾ ਹੈ।ਲੈਂਟਰ ਪਾਉਣ ਸਮੇਂ ਉਸਨੂੰ ਬਿਜਲੀ ਦੀ ਜਰੂਰਤ ਸੀ ਅਤੇ ਕੁੱਝ ਦਿਨ ਪਹਿਲਾਂ ਮੈਂ ਪਾਵਰ ਕਾਮ ਦੇ ਜੇ.ਈ ਨੂੰ ਮੀਟਰ ਬਦਲਾਉਣ ਲਈ ਕਿਹਾ ਸੀ ਪਰੰਤੂ ਜੇ.ਈ ਵੱਲੋਂ ਉਸਨੂੰ ਕੁੰਡੀ ਲਗਾਕੇ ਆਪਣਾ ਕੰਮ ਚਲਾਉਣ ਲਈ ਆਖ ਦਿੱਤਾ ਅਤੇ ਜੇ.ਈ ਦੇ ਕਹਿਣ ਅਨੁਸਾਰ ਹੀ ਮੈਂ ਤਾਰ ਜੋੜ ਲਈ ਪਰੰਤੂ ਜੇ.ਈ ਵੱਲੋਂ ਛਾਪੇ ਮਾਰੀ ਕਰਕੇ ਉਸਨੂੰ 28 ਹਜਾਰ ਰੁਪਏ ਜੁਰਮਾਨਾ ਲਗਾ ਦਿੱਤਾ।ਕਿਸਾਨ ਨੇ ਦੱਸਿਆ ਕਿ ਉਕਤ ਜੇ.ਈ ਵੱਲੋਂ ਉਸ ਕੋਲੋਂ ਪੰਜ ਹਜਾਰ ਰੁਪਏ ਦੀ ਕਥਿਤ ਤੌਰ ਤੇ ਮੰਗ ਕਰਦਿਆਂ ਕਿਹਾ ਸੀ ਕਿ ਤੇਰਾ ਇਹ ਮਸਲਾ ਇੱਥੇ ਹੀ ਰਫਾ ਦਫਾ ਕਰ ਦੇਵਾਂਗੇਂ।

WRITTEN BY