Skip to content
Independent perspectives. Global stories.
BREAKING

ਸੜਕ ਕਿਨਾਰੇ ਬਣੀਆਂ ਨਾਲੀਆਂ ਬੰਦ ਹੋਣ ਕਾਰਨ ਨਿਕਾਸੀ ਨਾਲਿਆਂ ਦਾ ਪਾਣੀ ਘਰਾਂ ’ਚ ਵੜ੍ਹਨ ਲੱਗਾ

Share this story

ਸਰਦੂਲਗੜ੍ਹ, 2 ਅਕਤੂਬਰ (ਬਲਜੀਤ ਪਾਲ)-ਪਿੰਡ ਝੰਡੂਕੇ ਤੋਂ ਉਲਕ ਤੱਕ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣੀ ਸੜਕ ਕਿਨਾਰੇ ਇੱਕ ਦਰਜ਼ਨ ਦੇ ਕਰੀਬ ਪਿੰਡਾਂ ’ਚ ਬਣੇ ਨਿਕਾਸੀ ਨਾਲਿਆਂ ਦਾ ਮੂੰਹ ਗੰਦੇ ਪਾਣੀ ਵਾਲੇ ਛੱਪੜਾਂ ਦੀ ਥਾਂ ਲੋਕਾਂ ਦੇ ਘਰਾਂ ਵਿੱਚ ਖੁੱਲ੍ਹਣ ਲੱਗ ਪਿਆ ਹੈ ਜਿਸ ਕਰਕੇ ਸੈਂਕੜੇ ਲੋਕ ਗੰਦੇ ਪਾਣੀ ਤੋਂ ਪ੍ਰੇਸ਼ਾਨ ਹਨ । ਪਿੰਡ ਜਟਾਣਾ ਖੁਰਦ ਦੇ ਰਾਜ ਮਿਸਤਰੀ ਬਲਜੀਤ ਸਿੰਘ ਨੇ ਆਪਣੇ ਘਰ ਵਿੱਚ ਵੜਦਾ ਗੰਦੇ ਨਾਲੇ ਦਾ ਪਾਣੀ ਦਿਖਾਉਂਦਿਆਂ ਕਿਹਾ ਕੋਟੜੇ ਵਾਲੀ ਫਿਰਨੀ ’ਤੇ ਬਣੇ ਵੀਹ ਘਰਾਂ ਦਾ ਪਾਣੀ ਇਸ ਨਿਕਾਸੀ ਨਾਲੇ ਵਿੱਚ ਆਉਂਦਾ ਹੈ। ਨਾਲਾ ਅੱਗੇ ਤੋਂ ਬੰਦ ਹੋਣ ਕਾਰਨ ਇਹ ਪਾਣੀ ਟੋਭੇ ਵਿੱਚ ਜਾਣ ਦੀ ਥਾਂ ਸਾਡੇ ਘਰ ਵਿੱਚ ਵੜ ਜਾਂਦਾ ਹੈ। ਲਗਾਤਾਰ ਮਕਾਨ ਦੀਆਂ ਕੰਧਾਂ ਨਾਲ ਪਾਣੀ ਖੜ੍ਹਾ ਰਹਿਣ ਕਰਕੇ ਇੱਟਾਂ ਨੂੰ ਗਿੱਲ ਚੜ੍ਹਨ ਲੱਗ ਪਈ ਹੈ ਅਤੇ ਮਾਕਨ ’ਚ ਤਰੇੜਹਾਂ ਪੈਣ ਦਾ ਡਰ ਹੈ। ਜਿਆਦਾ ਪਾਣੀ ਹੋਣ ਕਾਰਨ ਕਈ ਮੌਕੇ ਤਾਂ ਅਸੀਂ ਘਰੋਂ ਬਾਹਰ ਵੀ ਨਹੀਂ ਜਾ ਸਕਦੇ। ਉਨ੍ਹਾਂ ਦੱਸਿਆ ਮੈਂ ਅਨੇਕਾ ਵਾਰ ਪਿੰਡ ਦੇ ਪੰਚਾਇਤ ਨੂੰ ਵੀ ਬੇਨਤੀ ਕਰ ਚੁੱਕਾ ਹਾਂ ਪਰ ਅਜੇ ਤੱਕ ਮਸਲੇ ਦਾ ਹੱਲ ਨਹੀਂ ਕੀਤਾ ਗਿਆ । ਪਿੰਡ ਦੇ ਲੋਕਾਂ ਨੇ ਦੱਸਿਆ ਨਵੇਂ ਘਰਾਂ ਦੀ ਉਸਾਰੀ ਕਰਨ ਵਾਲੇ ਕਈ ਲੋਕਾਂ ਨੇ ਖੁਦ ਹੀ ਨਿਕਾਸੀ ਨਾਲੇ ਬੰਦ ਕਰਕੇ ਰਸਤੇ ਬਣਾ ਲਏ ਹਨ ਜਿਸ ਕਰਕੇ ਨਾਲੇ ਵਿੱਚੋਂ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ।ਫੱਤਾ ਮਾਲੋਕਾ ਦੇ ਜਗਦੇਵ ਸਿੰਘ ਨੇ ਦੱਸਿਆ ਸੜਕਾਂ ਕਿਨਾਰੇ ਬਣੇ ਇਹ ਡੂੰਘੇ ਨਾਲੇ ਸਫਾਈ ਨਾ ਕੀਤੇ ਜਾਣ ਕਰਕੇ ਲਾਭ ਦੀ ਥਾਂ ਜਿਆਦਾ ਨੁਕਸਾਨ ਕਰਦੇ ਹਨ। ਇਨ੍ਹਾਂ ’ਚ ਖੜਾ ਗੰਦਾ ਪਾਣੀ ਮੱਛਰ ਪੈਦਾ ਕਰਕੇ ਬਿਮਾਰੀਆਂ ਨੂੰ ਸੱਦੇ ਦਿੰਦਾ ਹੈ। ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਐਸ ਡੀ ਓ ਦਿਆ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਸੜਕ ਅਤੇ ਨਾਲਿਆਂ ਦਾ ਨਿਰਮਾਣ ਮੁਕੰਮਲ ਹੋਣ ਬਾਅਦ ਨਿਕਾਸੀ ਨਾਲੇ ਸਬੰਧਿਤ ਪਿੰਡ ਦੀ ਪੰਚਾਇਤ ਨੂੰ ਸੰਭਾਲ ਦਿੱਤੇ ਜਾਂਦੇ ਹਨ। ਇਸਤੋਂ ਬਾਅਦ ਨਲਿਆਂ ਦੀ ਸਫਾਈ ਅਤੇ ਨਵੀਆਂ ਬਣੀਆਂ ਗਲੀਆਂ ਦੇ ਅੱਗੇ ਪੁਲੀਆਂ ਬਣਾਉਂਣ ਦੀ ਜਿੰਮੇਵਾਰੀ ਪੰਚਾਇਤ ਦੀ ਹੁੰਦੀ ਹੈ।

WRITTEN BY