ਸਰਦੂਲਗੜ੍ਹ, 2 ਅਕਤੂਬਰ (ਵਿਪਨ ਗੋਇਲ)-ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਅੱਜ ਜਿਲਾਂ ਮਾਨਸਾ ਦੇ ਡੀ.ਸੀ ਧਰਮਪਾਲ ਗੁਪਤਾ ਨੇ ਸਰਦੂਲਗੜ੍ਹ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਸਰਕਾਰੀ ਖਰੀਦ ਸ਼ੁਰੂ ਕਰਨ ਸਮੇ ਝੋਨੇ ਦੀ ਪਹਿਲੀ ਢੇਰੀ ਬਾਬੂ ਰਾਮ ਸ਼ੁਰੇਸ ਕੁਮਾਰ ਦੀ ਦੁਕਾਨ ਤੋ ਕਿਸਾਨ ਬਲਜੀਤ ਸਿੰਘ ਪੁੱਤਰ ਜਸਵੰਤ ਸਿੰਘ ਆਹਲੂਪੁਰ ਦੀ ਫਸਲ ਸਰਕਾਰੀ ਭਾਅ 1590 ਰੁਪਏ ਤੇ ਖਰੀਦੀ ਗਈ। ਇਸ ਮੋਕੇ ਸਰਦੂਲਗੜ੍ਹ ਮੰਡੀ ਵਿੱਚ ਕੁੱਲ 600 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ ਜਿਸ ਵਿੱਚ ਪਨਗਰੇਨ, ਮਾਰਕਫੈਡ, ਪੰਜਾਬ ਐਗਰੋ ਅਤੇ ਪਨਸਪ ਵੱਲੋ ਖਰੀਦ ਕੀਤੀ ਗਈ।ਇਸ ਮੋਕੇ ਧਰਮਪਾਲ ਗੁਪਤਾ ਜੀ ਨੇ ਕਿਹਾ ਕਿ ਸਰਦੂਲਗੜ੍ਹ ਦੀ ਮੰਡੀ ਵਿੱਚ ਝੋਨੇ ਦੀ ਖਰੀਦ ਪ੍ਰਬੰਧਾਂ ਨੂੰ ਲੈਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸੰਬੰਧੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਿਸੇ ਵੀ ਕਿਸਾਨ ਦੀ ਫਸਲ ਮੰਡੀ ਵਿੱਚ ਨਹੀ ਰੁਲਣ ਦਿੱਤੀ ਜਾਵੇਗੀ ਅਤੇ ਉਨਾਂ ਨੁੰ ਬਿੱਲ ਸਬਮਿੱਟ ਹੋਣ ਤੇ 48 ਘੰਟਿਆ ਦੇ ਅੰਦਰ ਪੇਮੈਂਟ ਜਾਰੀ ਕਰ ਦਿੱਤੀ ਜਾਵੇਗੀ। ਉਨਾਂ ਨੇ ਇਸ ਮੋਕੇ ਕਿਸਾਨਾਂ ਨੂੰ ਪਰਾਲੀ ਨਾ ਸਾੜ੍ਹਣ ਦੀ ਅਪੀਲ ਕਰਦਿਆ ਕਿਹਾ ਕਿ ਜਿਥੇ ਇਸ ਨਾਲ ਵਾਤਾਵਰਨ ਤਾਂ ਖਰਾਬ ਹੁੰਦਾ ਹੀ ਹੈ ਉਥੇ ਆਪਣੀ ਉਪਜਾਉ ਜਮੀਨ ਦੀ ਉਪਜਾਉ ਸ਼ਕਤੀ ਵੀ ਘੱਟਦੀ ਹੈ। ਇਸ ਮੋਕੇ ਅਧਿਕਾਰੀਆਂ ਨੂੰ ਹਦਾਇਤ ਕਰਦਿਆ ਕਿਹਾ ਕਿ ਨਰਮੇ ਦੀ ਬੋਲੀ ਸਵੇਰੇ 11 ਵਜੇ ਸ਼ੁਰੂ ਕਰਵਾਈ ਜਾਵੇ ਅਤੇ ਸ਼ਾਮ ਤੋ ਪਹਿਲਾਂ ਨਰਮਾ ਤੋਲਣ ਦੀ ਹਦਾਇਤ ਵੀ ਕੀਤੀ।ਇਸ ਮੋਕੇ ਉਨਾਂ ਨਾਲ ਡੀ.ਐਫ.ਓ. ਡੀਪੀ ਸਿੰਘ, ਮਾਰਕਿਟ ਕਮੇਟੀ ਸਕੱਤਰ ਮਨਮੋਹਣ ਸਿੰਘ, ਪਵਨ ਚੋਧਰੀ ਪ੍ਰਧਾਨ ਆੜਤੀਆਂ ਐਸੋਸੀਏਸ਼ਨ,ਵਿਜੈ ਕੁਾਰ ਮਿੱਢਾ, ਬਲਦੇਵ ਸਿੰਘ, ਮੋਹਣ ਲਾਲ ਉਪਲ ਸਾਬਕਾ ਪ੍ਰਧਾਨ,ਦੁਰਗਾ ਦਾਸ, ਰਜਿੰਦਰ ਸਿੰਘ ਫੂਡ ਸਪਲਾਈ ਇੰਨਸਪੈਕਰ, ਨਿਖਿਲ ਕੁਮਾਰ,ਰਾਹੁਲ ਕੁਮਾਰ, ਭੂਸਣ ਕੁਮਾਰ, ਜਸਵੀਰ ਰਾਮ ਪ੍ਰਧਾਨ ਮੁਨੀਮ ਯੂਨੀਅਨ ਆਦਿ ਹਾਜਰ ਸਨ।
ਸਰਦੂਲਗੜ੍ਹ ਦੀ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਸ਼ੁਰੂ



