ਫ਼ਰੀਦਕੋਟ, 2 ਅਕਤੂਬਰ (ਗੁਰਜੀਤ ਰੋਮਾਣਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਲ੍ਹਾ ਫ਼ਰੀਦਕੋਟ ਦੀ ਇਕ ਅਹਿਮ ਬੈਠਕ ਜਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੋਈ। ਜਿਸ ਵਿਚ ਅਹੁਦੇਦਾਰਾਂ ਸਮੇਤ ਕਿਸਾਨਾਂ ਨੇ ਵਡੀ ਗਿਣਤੀ ‘ਚ ਸਮੂਹਲੀਅਤ ਕਰਦੇ ਹੋਏ ਝੋਨੇ ਦੀ ਪਰਾਲੀ ਨੂੰ ਅਗ ਲਗਾਉਣ ਦਾ ਐਲਾਨ ਕੀਤਾ। ਬੈਠਕ ਨੂੰ ਸਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ 1 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਬੀਕੇਯੂ ਰਾਜੇਵਾਲ ਦੀ ਪੰਜਾਬ ਪਧਰੀ ਅਹਿਮ ਮੀਟਿੰਗ ਹੋਈ,ਜਿਸ ‘ਚ ਫੈਸਲਾ ਲਿਆ ਗਿਆ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅਗ ਲਾਉਣਗੇ ਅਤੇ ਜੇਕਰ ਕੋਈ ਵੀ ਅਧਿਕਾਰੀ ਇਸਨੂੰ ਰੋਕਣ ਦੀ ਕੋਸਿਸ਼ ਕਰੇਗਾ ਤਾਂ ਉਸ ਨਾਲ ਸਖਤੀ ਨਾਲ ਪੇਸ਼ ਆਉਣ ਦੇ ਨਾਲ ਨਾਲ ਘਿਰਾਓ ਵੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਾਰੇ ਹੁਕਮ ਕਿਸਾਨ ‘ਤੇ ਹੀ ਕਿਉ ਲਾਗੂ ਹੁੰਦੇ ਹਨ,ਸਰਕਾਰਾਂ ਆਪਣੀ ਜਿੰਮੇਵਾਰੀ ਕਿਉ ਨਹੀ ਸਮਝਦੀਆਂ । ਇਸ ਮੌਕੇ ਗਮਦੂਰ ਸਿੰਘ ਸੰਗਰਾਹੂਰ ,ਰਛਪਾਲ ਬਰਾੜ ਸਾਦਿਕ ‘ਤੇ ਬਲਜਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਿਕ ਕਿਸਾਨਾਂ ਕੋਲ ਬਿਨ੍ਹਾਂ ਝੋਨੇ ਦੀ ਪਰਾਲੀ ਨੂੰ ਅਗ ਲਾਉਣ ਤੋਂ ਹੋਰ ਕੋਈ ਹਲ ਨਹੀ ਹੈ। ਬਿੰਦਰ ਸਿੰਘ ਗੋਲੇਵਾਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਪਿੰਡਾ ‘ਚ ਆਪਣੀ ਪਾਰਟੀਬਾਜੀ ਤੋਂ ਉਪਰ ਉਠ ਕੇ ਇਕਜੁਟ ਹੋਣ ‘ਤੇ ਫੈਸਲਾ ਕਰ ਦਿਓ ਕਿ ਸਾਰਾ ਪਿੰਡ ਪਰਾਲੀ ਨੂੰ ਅਗ ਲਾਵਾਗੇ ਅਤੇ ਪਿੰਡ ਦੇ ਗੁਰੂ ਘਰਾਂ ‘ਚ ਸਪੀਕਰਾਂ ਰਾਂਹੀ ਹੋਕਾਂ ਦੇ ਦਿਓ ਕਿ ਸੁਤੀ ਸਰਕਾਰ ਨੂੰ ਜਗਾਉਣ ਲਈ ਝੋਨੇ ਦੀ ਪਰਾਲੀ ਨੂੰ ਅਗ ਲਾਉਣ,ਜੇਕਰ ਕੋਈ ਅਧਿਕਾਰੀ ਪਰਾਲੀ ਨੂੰ ਅਗ ਲਾਉਣ ਤੋਂ ਰੋਕਦਾ ਹੈ ਤਾਂ ਪਹਿਲਾਂ ਪਿਆਰ ਨਾਲ ਸਮਝਾਉਣ ਦੀ ਕੋਸਿਸ਼ ਕਰੋ,ਜੇ ਨਹੀ ਮੰਨਦਾ ਤਾਂ ਉਸਦਾ ਘਿਰਾਉ ਕਰ ਲਓ,ਜੇ ਫਿਰ ਵੀ ਕੋਈ ਦਿਕਤ ਆਵੇ ਤਾਂ ਜਥੇਬੰਦੀ ਨਾਲ ਸਪੰਰਕ ਕਰੋ। ਬੀਕੇਯੂ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਸਾਨੂੰ 300 ਰੂਪੈ ਪ੍ਰਤੀ ਕਵੰਟਲ ਬੋਨਸ ਦੇ ਦਿਓ ‘ਤੇ ਅਸੀ ਅਗ ਨਹੀ ਲਾਵਾਂਗੇ ਜਾਂ ਸਾਨੂੰ ਕੰਬਾਈਨ ਦੀ ਵਡੀ ਹੋਈ ਪਰਾਲੀ ਸਾੜਨ ਦੀ ਇਜਾਜਤ ਦਿਓ ਅਤੇ ਰੀਪਰ ਤੇ ਬੈਨ ਲਾ ਦਿਓ। ਇਸ ਮੌਕੇ ਨਛਤਰ ਸਿੰਘ ਸਾਧਾਂਵਾਲਾ ਬਲਾਕ ਪ੍ਰਧਾਨ ਫ਼ਰੀਦਕੋਟ, ਨਿਸ਼ਾਨ ਸਿੰਘ ਮੋਰਾਂਵਾਲੀ ਬਲਾਕ ਪ੍ਰਧਾਨ ਕੋਟਕਪੂਰਾ, ਚਮਕੌਰ ਸਿੰਘ ਚੰਮੇਲੀ, ਗੁਰਚਰਨ ਸਿੰਘ ਨਥਲਵਾਲਾ, ਗੁਰਜੰਟ ਸਿੰਘ ਕਾਬਲਵਾਲਾ, ਭੁਪਿੰਦਰ ਸਿੰਘ ਫ਼ਰੀਦਕੋਟ, ਇਕਬਾਲ ਸਿੰਘ ਸਾਦਿਕ, ਪਰਨਾਮ ਸਿੰਘ ਢਿਲੋਂ, ਜਰਨੈਲ ਸਿੰਘ ਦਾਨਾ ਰੁਮਾਣਾ, ਚਰਨਜੀਤ ਸਿੰਘ ਗੋਲੇਵਾਲਾ, ਸੁਖਦੇਵ ਸਿੰਘ ਰਤੀਰੋੜੀ, ਚਰਨਜੀਤ ਸਿੰਘ ਪਖੀਕਲਾਂ, ਬੇਅੰਤ ਸਿੰਘ ਬੀਹਲੇਵਾਲਾ, ਚਰਨਜੀਤ ਸਿੰਘ ਪਿਪਲੀ, ਜਸਕਰਨ ਸਿੰਘ ਗੋਲੇਵਾਲਾ ਸਮੇਤ ਵਡੀ ਗਿਣਤੀ ‘ਚ ਕਿਸਾਨ ਹਾਜਰ ਸਨ ।
ਬੀਕੇਯੂ ਰਾਜੇਵਾਲ ਵਲੋਂ ਝੋਨੇ ਦੀ ਪਰਾਲੀ ਨੂੰ ਅਗ ਲਾਉਣ ਦਾ ਐਲਾਨ



