Skip to content
Independent perspectives. Global stories.
BREAKING

ਕੈਪਟਨ ਸਰਕਾਰ ਹਰ ਸਾਲ 5 ਲੱਖ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰੇਗੀ : ਮਨਪ੍ਰੀਤ ਬਾਦਲ

Share this story

ਬਟਾਲਾ, 2 ਅਕਤੂਬਰ (ਅਰਵਿੰਦਰ ਮਠਾਰੂ)- ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੂਬੇ ਦੇ ਨੌਜਵਾਨਾਂ ਲਈ ਹਰ ਵਰ੍ਹੇ 5 ਲੱਖ ਨੌਕਰੀਆਂ ਪੈਦਾ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਲੋਕਾਂ ਨਾਲ ਪੰਜ ਸਾਲਾਂ ਵਿਚ ਪੱਚੀ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਖਜ਼ਾਨਾ ਮੰਤਰੀ ਹੋਣ ਦੇ ਨਾਲ ਨਾਲ ਰੋਜ਼ਗਾਰ ਪੈਦਾ ਕਰਨ ਦੇ ਮਹਿਕਮੇ ਦੇ ਵੀ ਵਜ਼ੀਰ ਹਨ, ਇਸ ਲਈ ਉਹ ਇਹ ਦਾਅਵਾ ਬੜਾ ਸੋਚ ਸਮਝ ਕੇ ਕਰ ਰਹੇ ਹਨ। ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਘਸੀੇਟਪੁਰਾ, ਢਡਿਆਣਾ ਨੱਤ, ਖੈਹਿਰਾ. ਕਾਲਾ ਅਫਗਾਨਾ, ਬਿਜਲੀਵਾਲ ਅਤੇ ਜੌੜਾ ਸਿੰਘਾ ਵਿਚ ਪਾਰਟੀ ਉਮੀਦਵਾਰ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ, ਮਨਪ੍ਰੀਤ ਬਾਦਲ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦਾ ਹਮਦਰਦ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਸਾਰ ਹੀ ਛੋਟੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਮੁਆਫ ਕਰ ਕੇ ਕਿਸਾਨਾਂ ਨੂੰ 10,000 ਕਰੋੜ ਦੀ ਰਾਹਤ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਕਿਸਾਨ ਪੱਖੀ ਫੈਸਲੇ ਨਾਲ ਤਕਰੀਬਨ 10 ਲੱਖ ਕਿਸਾਨ ਪਰਿਵਾਰ ਕਰਜ਼ਾ ਮੁਕਤ ਹੋ ਜਾਣਗੇ। ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਗੁਰਦਾਸਪੁਰ ਦੀ ਇਸ ਚੋਣ ਨੇ ਮੁਲਕ ਵਿਚ ਰਾਜਨੀਤਕ ਤਬਦੀਲੀ ਦਾ ਮੁੱਢ ਬੰਨਣਾ ਹੈ, ਇਸ ਲਈ ਮੁਲਕ ਨੂੰ ਮੋਦੀ ਦੇ ਮਕੜ ਜਾਲ ਵਿਚੋਂ ਛੁਡਾ ਕੇ ਫਿਰ ਡਾ. ਮ੍ਯਨਮੋਹਨ ਸਿੰਘ ਵਰਗੇ ਮੰਨੇ-ਪ੍ਰਮੰਨੇ ਅਰਥ ਸਾਸ਼ਤਰੀ ਦੇ ਹਵਾਲੇ ਕਰਨ ਲਈ ਇਥੋਂ ਕਾਂਗਰਸ ਨੂੰ ਜਿਤਾੳਣਾ ਬਹੁਤ ਲਾਜ਼ਮੀ ਹੈ। ਇਹਨਾਂ ਰੈਲੀਆਂ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ ਅਮਰੀਕ ਸਿੰਘ ਢਿਲੋਂ, ਬਲਵਿੰਦਰ ਸਿੰਘ ਕੋਟਲਾਬਾਮਾ, ਬਲਵਿੰਦਰ ਸਿੰਘ ਭਾਲੋਵਾਲੀ ਅਤੇ ਰਵੀ ਬਾਜਵਾ ਨੇ ਵੀ ਸੰਬੋਧਨ ਕੀਤਾ।

WRITTEN BY