Skip to content
Independent perspectives. Global stories.
BREAKING

ਕੈਨੇਡਾ ਵਿਚ ਸਿੱਖ ਕੌਮ ਦਾ ਝੰਡਾ ਬੁਲੰਦ ਕਰਨ ਲਈ ਜਗਮੀਤ ਸਿੰਘ ਵਧਾਈ ਦੀ ਹਕਦਾਰ : ਮਾਨ

Share this story

ਕੈਨੇਡਾ ਦਾ ਬਹੁਸਭਿਅਕ ਚਿਹਰਾ ਹੋਰ ਨਿਖਰਿਆ : ਸੁਖਮਿੰਦਰ ਸਿੰਘ ਹੰਸਰਾ

ਟਰਾਂਟੋ, 2 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਅੱਜ ਬਾਅਦ ਦੁਪਹਿਰ 4 ਕੁ ਵਜ੍ਹੇ ਟਰਾਂਟੋ ਡਾਊਨ ਟਾਊਨ ਦੇ ਆਲੀਸ਼ਨ ਹੋਟਲ ਵਿਚ ਕਨੇਡੀਅਨ ਸਿਖ ਇਤਹਾਸ ਦਾ ਸੁਨਿਹਰੀ ਪੰਨਾ ਲਿਖਿਆ ਗਿਆ ਹੈ। ਇਸ ਮੌਕੇ ਕੈਨੇਡਾ ਦੀ ਲੋਕ ਪਖੀ ਸਮਝੀ ਜਾਂਦੀ ਐਨ ਡੀ ਪੀ ਪਾਰਟੀ ਦੇ ਲੀਡਰ ਦੀ ਚੋਣ ਦੇ ਨਤੀਜੇ ਸੁਣਾਏ ਗਏ। ਸ੍ਰਥ ਜਗਮੀਤ ਸਿੰਘ ਨੇ ਆਪਣੇ ਤਿੰਨ ਵਿਰੋਧੀ ਉਮੀਦਵਾਰਾਂ ਨੂੰ ਪਹਿਲੇ ਬੈਲਟ ਤੇ ਹੀ ਹਰਾ ਕੇ ਜਿਤ ਦੇ ਝੰਡੇ ਬੁਲੰਦ ਕੀਤੇ ਹਨ। ਠਕੈਨੇਡਾ ਵਿਚ ਲਿਬਰਲ ਪਾਰਟੀ ਨੇ ਸਿਖ ਮੈਂਬਰਾਂ ਨੂੰ ਚੋਟੀ ਦੇ ਮਹਿਕਮੇ ਦੇ ਕੇ ਨਿਵਾਜਿਆ ਹੈ ਜਿਸ ਨਾਲ ਕਨੇਡੀਅਨ ਭਾਈਚਾਰੇ ਵਿਚ ਸਿਖਾਂ ਦਾ ਅਕਸ ਚਮਕਿਆ ਹੈ ਤੇ ਹੁਣ ਐਨ ਡੀ ਪੀ ਦੀ ਲੀਡਰਸ਼ਿਪ ਇਕ ਦੁਮਾਲੇ ਵਾਲੇ ਸਿੰਘ ਦੇ ਜਿਤ ਕੇ ਸਿਖ ਕੌਮ ਦਾ ਮਾਣ ਵਧਾਇਆ ਹੈ। ਅਸੀਂ ਜਗਮੀਤ ਸਿੰਘ ਹੋਰਾਂ ਦੀ ਜਿਤ ਤੇ ਐਨ ਡੀ ਪੀ ਦੇ ਨਵੇਂ ਲੀਡਰ ਜਗਮੀਤ ਸਿੰਘ, ਉਨ੍ਹਾਂ ਦੇ ਪ੍ਰੀਵਾਰ ਅਤੇ ਸਮੁਚੇ ਕਨੇਡੀਅਨ ਸਿਖ ਭਾਈਚਾਰੇ ਨੂੰ ਵਧਾਈ ਦਿੰਦੇ ਹਾਂਠ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਿਤੇ।ਸ੍ਰਥ ਮਾਨ ਨੇ ਕਿਹਾ ਕਿ ਠਜਿਥੇ ਸਰਬਤ ਦਾ ਭਲਾ ਮੰਗਣ ਵਾਲੀ ਸਿਖ ਕੌੰਮ ਦੇ ਵਾਰਿਸ, ਗੁਰੂ ਦੇ ਇਸ ਸਿਧਾਂਤ ਦਾ ਪਲਾ ਫੜ ਕੇ ਬਾਹਰਲੇ ਮੁਲਕਾਂ ਵਿਚ ਤਰਕੀਆਂ ਕਰ ਰਹੇ ਹਨ ਉਥੇ ਪੰਜਾਬ ਦੀ ਸਿਖ ਲੀਡਰਸ਼ਿਪ ਭਗਵਾਂਕਰਨ ਦੀ ਬੁਕਲ ਵਿਚ ਸੁਤੀ ਪਈ ਹੈਠ। ਸ੍ਰਥ ਮਾਨ ਨੇ ਕੈਨੇਡਾ ਦੇ ਸਮੁਚੇ ਸਿਖ ਭਾਈਚਾਰੇ ਨੂੰ ਚੜਦੀ ਕਲਾ ਵਿਚ ਰਹਿ ਕੇ ਮਲਾਂ ਮਾਰਨ ਤੇ ਵਧਾਈ ਦਿਤੀ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਠਐਨ ਡੀ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਜਗਮੀਤ ਸਿੰਘ ਕਾਫੀ ਦੇਰ ਬਾਅਦ ਸ਼ਾਮਲ ਹੋਏ ਸਨ, ਪਰ ਥੋੜੇ ਸਮ੍ਹੇਂ ਅੰਦਰ ਹੀ ਜਗਮੀਤ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਅਹਿਸਾਸ ਕਰਵਾ ਦਿਤਾ ਸੀ ਕਿ ਉਹ ਹੁਣ ਰੋਕਿਆ ਵੀ ਨਹੀਂ ਰੁਕੇਗਾ। ਕੈਨੇਡਾ ਦੇ ਮੁਖਧਾਰਾ ਦਾ ਮੀਡੀਆ ਵੀ ਜਗਮੀਤ ਸਿੰਘ ਦੀ ਹਿੰਮਤ, ਲਿਆਕਤ, ਰਾਜਨੀਤਕ ਸੂਝਬੂਝ ਅਤੇ ਉਸਦੇ ਕਪੜੇ ਪਹਿਨਣ ਦੇ ਸਟਾਇਲ ਤੋਂ ਕਾਇਲ ਸੀ ਅਤੇ ਜਗਮੀਤ ਸਿੰਘ ਨੂੰ ਲਗਾਤਾਰ ਇਕ ਪ੍ਰਤੀਬਿੰਬ ਵਾਂਗ ਪ੍ਰਚਾਰਦਾ ਆ ਰਿਹਾ ਸੀਠ।ਹੰਸਰਾ ਨੇ ਅਗੇ ਕਿਹਾ ਕਿ ਠਜਗਮੀਤ ਸਿੰਘ ਦੇ ਐਨ ਡੀ ਪੀ ਦੇ ਲੀਡਰ ਚੁਣੇ ਜਾਣ ਤੇ ਕੈਨੇਡਾ ਦਾ ਬਹੁਸਭਿਅਕ ਚਿਹਰਾ ਹੋਰ ਨਿਖਰਿਆ ਹੈਠ ਸੰਨ 2019 ਵਿਚ ਕੈਨੇਡਾ ਦੀਆਂ ਆਮ ਚੋਣਾਂ ਵਿਚ ਜਗਮੀਤ ਸਿੰਘ ਦੀ ਟਕਰ ਲਿਬਰਲ ਆਗੂ ਜਸਟਿਨ ਟਰੂਡੋ, ਕੰਸਰਵੇਟਿਵ ਆਗੂ ਐਂਡਰੀਊ ਸ਼ੀਅਰ ਨਾਲ ਹੋਵੇਗੀ।

WRITTEN BY