Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

Share this story

ਫਿਰੋਜ਼ਪੁਰ, 26 ਸਤੰਬਰ (ਮਨੋਹਰ ਲਾਲ)-ਭਾਰਤੀ ਕਿਸਾਨ ਯੂਨੀਅਨ ਰਜ਼ਿ. ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਡੀਸੀ ਫਿਰੋਜ਼ਪੁਰ ਰਾਹੀਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੋਂਪਿਆ ਗਿਆ। ਇਸ ਮੰਗ ਪੱਤਰ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਸਬੰਧ ਵਿਚ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਝੋਨੇ ਦੀ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਸਾੜਨ ਵਿਰੁੱਧ ਹੁਕਮ 12 ਦਸੰਬਰ 2015 ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਸੀ। ਉਸ ਹੁਕਮ ਦੇ ਡੂੰਘਾਈ ਤੱਕ ਜਾਣ ਲਈ ਸਾਡੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਅਤੇ ਸੁੂਬੇ ਦੇ ਹੋਰ ਆਗੂਆਂ ਨੇ ਇਸ ਹੁਕਮ ਦੀ ਡੂੰਘਾਈ ਨਾਲ ਪੜਤਾਲ ਕੀਤੀ। ਇਸ ਹੁਕਮ ਨੂੰ ਕਿਸਾਨਾਂ ਲਈ ਵਰਦਾਨ ਦੱਸਿਆ। ਪਰ ਰਾਜ ਸਰਕਾਰ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਕੇ ਇਸ ਫੈਸਲੇ ਦੀ ਉ¦ਘਣਾ ਕਰ ਰਹੀ ਹੈ। ਜਿਸ ਨਾਲ ਇਹ ਫੈਸਲਾ ਕਿਸਾਨ ਵਿਰੋਧੀ ਬਣ ਜਾਂਦਾ ਹੈ। ਇਸ ਹੁਕਮ ਦੀ ਕਾਪੀ ਦੇ 24 ਪੰਨੇ ਹਨ। ਜਿਸ ਦੇ 18ਵੇਂ ਪੰਨੇ ਤੇ 14 ਨੰਬਰ ਤੇ ਹੁਕਮ ਏ ਤੋਂ ਐਸ ਤੱਕ ਹਨ ਅਤੇ ਐਚ ਤੋਂ ਐਮ ਵਿਚ ਰਾਜ ਸਰਕਾਰ ਨਂੁੰ ਪਾਬੰਦ ਕੀਤਾ ਗਿਆ ਹੈ ਕਿ 2 ਏਕੜ ਤੱਕ ਵਾਲੇ ਕਿਸਾਨ ਮੁਫਤ ਹੈਪੀ ਸੀਡਰ ਉਪਲਬੱਧ ਕੀਤਾ ਜਾਵੇ ਅਤੇ ਪਰਾਲੀ ਦਾ ਪ੍ਰਬੰਧ ਸਰਕਾਰ ਆਪ ਕਰੇ। 2 ਏਕੜ ਤੋਂ 5 ਏਕੜ ਤੱਕ ਜ਼ਮੀਨ ਮਾਲਕ ਨੂੰ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚ ਦਿੱਤਾ ਜਾਵੇ, ਇਸੇ ਤਰ੍ਹਾਂ 10 ਤੋਂ 15 ਏਕੜ ਵਾਲੇ ਕਿਸਾਨ ਨੂੰ 15 ਹਜ਼ਾਰ ਰੁਪਏ ਆਰਥਿਕ ਮੱਦਦ ਦੇਣ ਦਾ ਪ੍ਰਬੰਧ ਕਰੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਸ ਮੁੱਦੇ ਦਾ ਹੱਲ ਜਲਦੀ ਤੋਂ ਜਲਦੀ ਚਾਹੁੰਦੀ ਹੈ, ਕਿਉਂਕਿ ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਦਾ ਸਮਾਂ ਸਿਰ ਤੇ ਆ ਗਿਆ ਹੈ। ਇਸ ਸਬੰਧ ਵਿਚ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੰਦੀ ਤਾਂ ਕਿਸਾਨ ਪਰਾਲੀ ਨੂੰ ਮਜ਼ਬੂਰਨ ਅੱਗ ਲਗਾਉਣਗੇ। ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਬੁੱਟਰ, ਜ਼ਿਲ੍ਹਾ ਪ੍ਰੈਸ ਸਕੱਤਰ ਬਲਜਿੰਦਰ ਜ਼ੀਰਾ, ਗੁਲਜ਼ਾਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਪਲਵਿੰਦਰ ਸਿੰਘ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬੱਬੀ ਜਨਰਲ ਸਕੱਤਰ, ਹਰਬੰਸ ਜੰਗ ਮੁੱਖ ਸਕੱਤਰ, ਹਰਦਿਆਲ ਅਲੀਪੁਰ, ਬਲਜਿੰਦਰ ਸਿੰਘ ਮਰਖਾਈ, ਹਰਵਿੰਦਰ ਸਿੰਘ ਖਰਿਾ, ਰਜਿੰਦਰ ਸਿੰਘ, ਅਵਤਾਰ ਸਿੰਘ ਸੰਧੂ ਬਲਾਕ ਪ੍ਰਧਾਨ ਫਿਰੋਜ਼ਪੁਰ, ਬਲਜਿੰਦਰ ਸਿੰਘ ਪ੍ਰਧਾਨ ਮੱਖੂ ਆਦਿ ਵੀ ਹਾਜ਼ਰ ਸਨ।

WRITTEN BY