Skip to content
Independent perspectives. Global stories.
BREAKING

ਆਂਗਨਵਾੜੀ ਵਰਕਰ ਮੈਡਮ ਅੰਮ੍ਰਿਤਪਾਲ ਕੌਰ ਨੇ ਲੋੜਵੰਦਾਂ ਨੂੰ ਵੰਡੇ ਕੰਬਲ

Share this story

ਬਰੇਟਾ, 26 ਸਤੰਬਰ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ) -ਪਿੰਡ ਖੁਡਾਲ ਕਲਾਂ ਦੇ ਆਂਗਨਵਾੜੀ ਵਰਕਰ ਮੈਡਮ ਅਮ੍ਰਿਤਪਾਲ ਕੌਰ ਸੈਂਟਰ ਨੰ: 271 ਵਲੋਂ ਪਿਛਲੇ ਦਿਨੀਂ ਪਿੰਡ ਦੇ 15-16 ਲੋਡਬੰਦ ਅਤੇ ਅਪਾਹਜ਼ ਵਿਅਕਤੀਆਂ ਨੂੰ ਪਿੰਡ ਦੇ ਸਰਪੰਚ ਸੁਖਦੇਵ ਸਿੰਘ (ਬੋਘ ਸਿੰਘ) ਜੀ, ਸਾਬਕਾ ਸਰਪੰਚ ਮੋਹਣ ਸਿੰਘ ਜੀ ਅਤੇ ਸਰਕਾਰੀ ਪ੍ਰਇਮਰੀ ਸਕੂਲ ਖੁਡਾਲ ਕਲਾਂ ਦੇ ਮੁਖੀ ਜੀ ਦੀ ਮੌਜੂਦਗੀ ਵਿੱਚ ਨੇੜੇ ਆ ਰਹੀ ਸਰਦੀ ਦੀ ਰੁੱਤ ਸਮੇਂ ਪੈ ਰਹੀ ਠੰਡ ਨੂੰ ਵੇਖਦਿਆ ਗਰਮ ਕੋਟੀਆਂ ਅਤੇ ਕੰਬਲ ਵੰਡੇ ਗਏ। ਮੈਡਮ ਅਮ੍ਰਿਤਪਾਲ ਕੌਰ ਦਾ ਕਹਿਣਾ ਹੈ ਕਿ ਅਸੀ ਧਰਮ ਦੇ ਨਾਂ ਤੇ ਅਨੇਕਾਂ ਪ੍ਰਕਾਰ ਦੇ ਦਾਨ ਕਰਦੇ ਹਾਂ ਜੋ ਕਿ ਇਨਸਾਨ ਨੂੰ ਆਤਮਿਕ ਸਾਂਤੀ ਦਿੰਦਾ ਹੈ। ਨਾਲ ਸਾਨੂੰ ਇਨਸਾਨੀਅਤ ਦੇ ਨਾਂ ਤੇ ਸਮਾਜ ਭਲਾਈ ਕੰਮਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ। ਇਸ ਲਈ ਇਨ੍ਹਾਂ ਵਲੋਂ ਆਪਣੇ ਪਤੀ ਦਵਿੰਦਰ ਸਿੰਘ ਜੀ ਅਤੇ ਪ੍ਰੀਵਾਰ ਦੀ ਸਹਿਮਤੀ ਨਾਲ ਇਹ ਸਭ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ। ਇਸ ਸਮੇਂ ਮੋਜੂਦ ਤਿੰਨੋਂ ਹੀ ਮੋਹਤਵਰ ਵਿਅਕਤੀਆਂ ਨੇ ਮੈਡਮ ਅਮ੍ਰਿਤਪਾਲ ਕੌਰ ਦੇ ਇਸ ਉਧਮ ਦੀ ਸ਼ਲਾਘਾ ਕੀਤੀ।

WRITTEN BY