ਬੋਹਾ, 26 ਸਤੰਬਰ (ਸੰਤੋਖ ਸਾਗਰ)-ਆਮ ਲੋਖਾਂ ਅਤੇ ਪੰਜਾਬ ਪੁਲੀਸ ਵਿੱਚ ਸਾਂਝ ਪੈਦਾ ਕਰਨ ਲਈ ਥਾਨਾ ਬੋਹਾ ਦੇ ਸਾਂਝ ਕੇਦਰ ਵਿਖੇ ਸਾਂਝ ਕਮੇਟੀ ਦੇ ਮੈਬਰਾ ਨਾਲ ਰਸਮੀ ਸਾਂਝ ਇੰਨਚਾਰਜ ਨੇ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਨਵੇ ਆਏ ਸਾਂਝ ਕੇਦਰ ਇੰਚਾਰਜ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਸਾਂਝ ਕੇਦਰ ਤੋ ਮਿਲਣ ਵਾਲੀਆ ਸਹੂਲਤਾ ਜਿਵੇ ਕਿ ਪਾਸਪੋਰਟ ਵੈਰੀਫਿਕੇਸ਼ਨ,ਕਰੈਕਟਰ ਵੈਰੀਫਿਕੇਸ਼ਨ,ਸਰਵਿਸ ਵੈਰੀਫਿਕੇਸ਼ਨ, ਚਾਲ-ਚਲਣ ਵੈਰੀਫਿਕੇਸ਼ਨ,ਅਸਲਾ ਵੈਰੀਫਿਕੇਸ਼ਨ,ਐਫ ਆਈ ਆਰ ਦੀ ਕਾਪੀ, ਲਾਊਡ ਸਪੀਕਰਾ ਦੀ ਮਨਜੂਰੀ, ਅਸਲਾ ਵੇਚਣ ਦੀ ਮਨਜੂਰੀ, ਰਿਹਾਇਸ ਤਬਦੀਲ ਕਰਨ ਦੀ ਮਨਜੂਰੀ ਦੇਣ ਬਾਰੇ ਮੈਬਰਾ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਨਸ਼ੇ ਵਰਗੀਆ ਭੈੜੀਆ ਅਲਾਮਤਾਂ, ਟਰੈਫਿਕ ਵਰਗੀਆ ਸਮੱਸਿਆਵਾ, ਸਮਾਜਿਕ ਕੁਰੀਤੀਆ ਦੇ ਖਿਲਾਫ ਕਸਬਿਆ,ਪਿੰਡਾ ਦੇ ਲੋਕਾ ਅਤੇ ਲੋਕ ਕਲੱਬਾਂ ਨਾਲ ਵੱਧ ਤੋ ਵੱਧ ਮੀਟਿੰਗਾ ਕਰਕੇ ਜਾਗਰੂਕ ਕਰਨਾ ਸਮੇ ਦੀ ਮੁੱਖ ਲੋੜ ਹੈ। ਥਾਣੇਦਾਰ ਰਾਮ ਸਿੰਘ ਨੇ ਸਮੂਹ ਕਮੇਟੀ ਮੈਬਰਾ ਤੋ ਇਸ ਸਾਂਝ ਕਮੇਟੀ ਦੇ ਕਾਰਜਾਂ ਨੂੰ ਸਫਲ ਬਣਾਉਣ ਲਈ ਸਹਿਯੋਗ ਮੰਗਿਆ।ਇਸ ਮੌਕੇ ਮੋਜੂਦ ਕਮੇਟੀ ਮੈਬਰ ਸੰਤੋਖ ਸਿੰਘ,ਮਹਿੰਦਰ ਸਿੰਘ, ਪਰਦੀਪ ਸਿੰਘ, ਕੁਲਵਿੰਦਰ ਕੋਰ, ਸੁਰਜੀਤ ਕੋਰ, ਭੂਸ਼ਣ ਕੁਮਾਰ, ਮਲਕੀਤ ਸਿੰਘ, ਦਰਸ਼ਨ ਸਿੰਘ, ਹੋਲਦਾਰ ਕਸ਼ਮੀਰ ਸਿੰਘ,ਲੇਡੀ ਸਿਪਾਹੀ ਰਾਜਵਿੰਦਰ ਕੋਰ ਮੋਜੂਦ ਸਨ।
ਸਹਾਇਕ ਥਾਣੇਦਾਰ ਰਾਮ ਸਿੰਘ ਨੇ ਕੀਤੀ ਸਾਂਝ ਕੇਂਦਰ ਮੈਂਬਰਾਂ ਨਾਲ ਮਿਲਣੀ



