ਪਟਿਆਲਾ, 26 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਖ਼ਾਲਸਾ ਕਾਲਜ ਪਟਿਆਲਾ ਦੇ ਪੀ.ਜੀ.ਖੇਤੀਬਾੜੀ ਵਿਭਾਗ ਦੇ ਬੀ.ਐਸਸੀ. (ਐਗਰੀਕਲਚਰ) ਆਨਰਜ਼ ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਇਕ ਰੋਜ਼ਾ ਵਿੱਦਿਅਕ ਟੂਰ ਅਧੀਨ ਕਿਸਾਨ ਮੇਲਾ ਕੇ.ਵੀ.ਕੇ. ਰੌਣੀ (ਪਟਿਆਲਾ) ਵਿਖੇ ਲਿਜਾਇਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਨੇ ਖੇਤੀਬਾੜੀ ਤੇ ਇਸ ਦੇ ਸਹਾਇਕ ਧੰਦਿਆਂ ਬਾਰੇ ਵੱਖ-ਵੱਖ ਸਟਾਲਾਂ ਤੋਂ ਜਾਣਕਾਰੀ ਹਾਸਲ ਕੀਤੀ। ਜਿਸ ਵਿਚ ਪਸ਼ੂ ਪਾਲਣ, ਫਾਰਮ ਮਸ਼ੀਨਰੀ, ਸਪਰੇ ਪੰਪ ਤੇ ਪੈਸਟੀਸਾਈਡਜ਼, ਇਨਸੈਕਟੀਸਾਈਡਜ਼ ਤੇ ਵੀਡੀਸਾਈਡ, ਅਤੇ ਬੇਸਕ ਸਾਇੰਸ ਨਾਲ ਸੰਬੰਧਤ ਸਟਾਲਾਂ ਬਾਰੇ ਗਿਆਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪਰਾਲੀ ਨਾਲ ਚਲਣ ਵਾਲੇ ਬਾਇਓਗੈਸ ਪਲਾਂਟ, ਪੋਲੀ ਹਾਊਸ ਤੇ ਰਿਸਰਚ ਫਾਰਮਜ਼ ਬਾਰੇ ਵੀ ਮਹਿਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਪ੍ਰਿੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਇਸ ਵਿੱਦਿਅਕ ਟੂਰ ਨੂੰ ਵਿਦਿਆਰਥੀਆਂ ਲਈ ਪ੍ਰੈਕਟੀਕਲ ਪੱਖੋਂ ਬਹੁਤ ਲਾਹੇਵੰਦ ਦੱਸਿਆ। ਇਹ ਵਿੱਦਿਅਕ ਟੂਰ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਮੁੱਖੀ, ਪੀ.ਜੀ.ਖੇਤੀਬਾੜੀ ਵਿਭਾਗ ਦੀ ਪ੍ਰੇਰਨਾ ਹਿਤ ਲਗਾਇਆ ਗਿਆ ਤੇ ਵਿਦਿਆਰਥੀਆਂ ਨਾਲ ਪ੍ਰੋ. ਮਹਿੰਦਰ ਲਾਲ, ਪ੍ਰੋ. ਨਵਜੋਤ ਕੌਰ, ਪ੍ਰੋ. ਸੰਦੀਪ ਸਿੰਘ ਤੇ ਸ. ਗੁਰਮੇਲ ਸਿੰਘ, ਸੀਨੀਅਰ ਲੈਬ.ਸਹਾਇਕ ਨੇ ਟੂਰ ਦੌਰਾਨ ਸ਼ਮੂਲੀਅਤ ਕੀਤੀ।
ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਨੇ ਕੀਤਾ ਕਿਸਾਨ ਮੇਲਾ ਕੇ.ਵੀ.ਕੇ. ਰੌਣੀ ਦਾ ਵਿੱਦਿਅਕ ਦੌਰਾ



