Skip to content
Independent perspectives. Global stories.
BREAKING

ਜਨਮ ਅਸਥਾਨ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਲੰਗਰ ਹਾਲ ਦੀ ਰਸੋਈ ਦੀ ਸੇਵਾ ਸ਼ੁਰੂ

Share this story

ਮੂਨਕ, 26 ਸਤੰਬਰ ( ਕੁਲਵੰਤ ਸਿੰਘ ਦੇਹਲਾ)-ਸਿਖ ਕੌਮ ਦੇ ਮਹਾਨ ਜਥੇਦਾਰ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਜਨਮ ਅਸਥਾਨ ਗੁਰਦੁਆਰਾ ਦੇਹਲਾ ਸੀਹਾਂ ਵਿਚ ਲੋਕਲ ਪ੍ਰਬੰਧਕ ਕਮੇਟੀ ਵਲੋਂ ਲੰਗਰ ਹਾਲ ਦੀ ਰਸੋਈ ਬਣਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਸੰਗਤਾਂ ਵਲੋਂ ਲੰਮੇ ਸਮੇਂ ਤੋਂ ਲੰਗਰ ਹਾਲ ਵਿਚ ਪ੍ਰਸਾਦੇ ਤਿਆਰ ਕਰਨ ਲਈ ਰਸੋਈ ਬਣਾਉਣ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤੀ ਜਾਦੀ ਰਹੀ ਹੈ ? ਇਸੇ ਮਹੀਨੇ ਦੀ ਸੰਗਰਾਂਦ ਤੋ ਕੁਝ ਦਿਨ ਪਹਿਲਾਂ ਹੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਵਲੋਂ ਤੁਰੰਤ ਸਾਰੇ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਇਸ ਮਹਾਨ ਸੇਵਾ ਨੂੰ ਮਨਜੂਰੀ ਦਿਤੀ ਗਈ ਹੈ ਅਤੇ ਫੈਸਲਾ ਕੀਤਾ ਗਿਆ ਕਿ ਸੇਵਾ ਤੇ ਜਿੰਨਾ ਵੀ ਖਰਚਾ ਆਵੇਗਾ ਉਸਦੀ ਉਗਰਾਹੀ ਅਜ ਤੋਂ ਹੀ ਸ਼ੁਰੂ ਕੀਤੀ ਜਾਵੇਗੀ ? ਅਤੇ ਇਸ ਦੀ ਸ਼ੁਰੂਆਤ ਕਮੇਟੀ ਮੈਂਬਰਾਂ ਵਲੋਂ ਕੀਤੀ ਗਈ ਜਿਸ ਵਿਚ ਅਹੁਦੇਦਾਰਾਂ ਨੇ ਇਕੀ-ਇਕੀ ਹਜਾਰ ਰੁਪਏ ਅਤੇ ਮੈਬਰਾਂ ਨੇ ਦਸ – ਦਸ ਹਜ਼ਾਰ ਰੁਪਏ ਦੀ ਭੇਟਾਂ ਆਪਣੀ ਸਰਧਾ ਅਨੁਸਾਰ ਦਿਤੀ। ਇਸ ਤਰ੍ਹਾਂ ਸੰਗਤਾਂ ਨੇ ਵੀ ਇਸ ਸੇਵਾ ਵਿਚ ਵਧ ਤੋਂ ਵਧ ਦਾਨ ਕੀਤਾ ?ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਦੁਆਰਾ ਵੀ ਸੰਗਤਾਂ ਨੂੰ ਇਸ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਅਜ ਪਹਿਲੇ ਦਿਨ ਦੀ ਸੇਵਾ ਵਿਚ ਵਡੀ ਗਿਣਤੀ ਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਸੇਵਾ ਕੀਤੀ ਕਮੇਟੀ ਦੇ ਪ੍ਰਬੰਧਕਾਂ ਨੇ ਦਸਿਆ ਕਿ ਇਹ ਮਹਾਨ ਸੇਵਾ ਲਗਾਤਾਰ ਜਾਰੀ ਰਹੇਗੀ ਅਤੇ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਲੰਗਰ ਰਸੋਈ ਬਣਾਕੇ ਤਿਆਰ ਕੀਤਾ ਜਾਵੇਗੀ। ਇਸ ਮੌਕੇ ਤੇ ਗਿਆਨੀ ਗੁਰਦੇਵ ਸਿੰਘ( ਦੇਵ) , ਹਰਪਾਲ ਸਿੰਘ (ਪਾਲ) ਕੈਸ਼ੀਅਰ, ਜਗਸੀਰ ਸਿੰਘ (ਬਬਲੀ) ਸੁਖਜਿੰਦਰ ਸਿੰਘ (ਘਘਨਾ) ਬਿੰਦਰ ਸਿੰਘ ਬਾਗੜੀ, ਮੰਗੂ ਸਿੰਘ ਲਾਟਰੀ, ਸੂਰਤਾਂ ਬਾਬਾ, ਲੀਲਾ ਸਿੰਘ, ਸਤਿਗੁਰ ਸਿੰਘ ਆਦਿ ਸੇਵਾਦਾਰ ਵੀ ਹਾਜ਼ਰ ਸਨ।

WRITTEN BY