Skip to content
Independent perspectives. Global stories.
BREAKING

ਸੰਗੀਤ ਦੀ ਦੁਨੀਆ ਦਾ ਚਮਕਦਾ ਸਿਤਾਰਾ ਪੰਜਾਬੀ ਲੋਕ ਗਾਇਕ ਗੁਰਤੇਜ ਸਿੰਘ ਔਜਲਾ

Share this story

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸ਼ਿਲ ਕਰਨ ਵਾਲਾ ਮਿੱਠੀ ਤੇ ਸੁਰੀਲੀ ਆਵਾਜ਼ ਦਾ ਮਾਲਿਕ ਗਾਇਕ ਗੁਰਤੇਜ ਸਿੰਘ ਔਜਲਾ। ਮਿਤੀ 2 ਅਕਤੂਬਰ 1993 ਨੂੰ ਪਿੰਡ ਸ਼ੇਰਪੁਰ ਥਾਣਾ ਜਿਲ੍ਹਾਂ ਸੰਗਰੂਰ ਵਿੱਚ ਪਿਤਾ ਸੁਖਵਿੰਦਰ ਸਿੰਘ ਦੇ ਘਰ ਮਾਤਾ ਜਸਪਾਲ ਕੌਰ ਦੇ ਕੁੱਖੋ ਜਨਮ ਲਿਆਂ। ਸਿੱਖਿਆ ਬਾਰਵੀਂ ਪ੍ਰਾਪਤ ਕਰਨ ਤੱਕ ਕਿਸੇ ਨੂੰ ਕੀ ਪਤਾ ਸੀ ਂਿੲਸ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਇੱਕ ਦਿਨ ਵਿਰਾਸਤ ਮੇਲੇ ਵਿੱਚ ਸਟੇਜ ਤੇ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਗੁਰਤੇਜ ਸਿੰਘ ਔਜਲਾ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਗਾਇਕ ਗੁਰਤੇਜ ਸਿੰਘ ਔਜਲਾ ਨੇ ਅੱਜ ਤੱਕ ਗਾਇਕ ਹਰਦੇਵ ਮਾਹੀਨੰਗਲ, ਜਸਵੀਰ ਸੀਰਾ, ਸੋਮੀ ਤੁੰਗਵਾਲੀ, ਜਸਪਾਲ ਜੱਸੀ ਵਰਗੇ ਗਾਇਕਾ ਨਾਲ ਸਟੇਜ ਤੇ ਕੰਮ ਕੀਤਾ। ਹੁਣ ਆਪਣੀ ਗਾਇਕੀ ਦਾ ਲੋਹਾ ਦੇਸ਼ ਵਿਦੇਸ਼ ਵਿੱਚ ਮਨ੍ਹਾਂ ਕੇ ਖੂਬ ਨਾਮ ਖੱਟ ਰਿਹਾ ਹੈ।
-ਪੱਤਰਕਾਰ ਅਕਾਸ਼ ਸ਼ਰਮਾਂ

WRITTEN BY