Skip to content
Independent perspectives. Global stories.
BREAKING

ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਅਗਲੇ ਵਰ੍ਹੇ ਤੋਂ ਟਰਾਂਸਪੋਰਟ ਸਹੂਲਤ ਦੇਣ ਤੋਂ ਹੱਥ ਖੜ੍ਹੇ

Share this story

ਪੱਖੋ ਕਲਾਂ, 26 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਅੱਜ ਪ੍ਰਾਈਵੇਟ ਅਣਏਡਿਡ ਸਕੂਲਜ ਐਸੋਸੀਏਸ਼ਨ ਜਿਲ੍ਹਾ ਬਰਨਾਲਾ ਦੇ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਕੇ ਅਗਲੇ ਵਿਦਿਅਕ ਵਰ੍ਹੇ ਤੋਂ ਸਕੂਲੀ ਬੱਚਿਆਂ ਦੀ ਟਰਾਂਸਪੋਰਟ ਸਹੂਲਤ ਮੁਹੱਈਆ ਕਰਾਉਣ ਤੋਂ ਹੱਥ ਖੜ੍ਹੇ ਕਰ ਲਏ ਹਨ। ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਰਵਿੰਦਰਜੀਤ ਸਿੰਘ ਬਿੰਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਸਕੂਲੀ ਬੱਚਿਆਂ ਲਈ ਟਰਾਂਸਪੋਰਟ ਦਾ ਪ੍ਰਬੰਧ ਕਰਨਾ ਬਹੁਤ ਹੀ ਜਿਆਦਾ ਮਹਿੰਗਾ ਕੰਮ ਹੋ ਗਿਆ ਹੈ। ਬੱਚਿਆਂ ਦੇ ਮਾਪਿਆਂ ਤੋਂ ਟਰਾਂਸਪੋਰਟ ਦੀ ਸਹੂਲਤ ਨੂੰ ਮੁਹੱਈਆ ਕਰਾਉਣ ਲਈ ਇੰਨਾਂ ਖਰਚਾ ਇਕੱਠਾ ਕਰਨ ਤੋਂ ਸਕੂਲ ਪ੍ਰਬੰਧਕ ਅਸਮਰਥ ਹਨ ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਅਗਾਊਂ ਸੂਚਨਾ ਦਿੰਦੇ ਹੋਏ ਆਪਣੀ ਅਸਮਰਥਤਾ ਜਾਹਿਰ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਮੌਜੂਦਾ ਟਰਾਂਸਪੋਰਟ ਪਾਲਿਸੀ ਨੂੰ ਤਰਕ ਸੰਗਤ ਬਣਾਇਆ ਜਾਵੇ। ਮੰਗ ਪੱਤਰ ਦੀਆਂ ਹੋਰ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸਰਕਾਰੀ ਛੁੱਟੀਆਂ ਨੂੰ ਘਟਾਉਣ ਸਬੰਧੀ ਵੀ ਮੰਗ ਰੱਖੀ ਗਈ ਤਾਂ ਕਿ ਬੱਚਿਆਂ ਦਾ ਸਿਲੇਬਸ ਸਮੇਂ ਅਨੁਸਾਰ ਪੂਰਾ ਕਰਾਇਆ ਜਾ ਸਕੇ। ਸ਼੍ਰੀ ਬਿੰਦੀ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਸਕੂਲ ਪ੍ਰਬੰਧਕਾਂ ਵੱਲੋਂ ਜਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਹਨ।ਸੀ.ਬੀ.ਐਸ.ਸੀ ਵੱਲੋਂ ਜਾਰੀ ਕੀਤੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮੂਹ ਸਕੂਲਾਂ ਵਿੱਚ ਟੱਕ ਸ਼ੌਪ ਖੋਲਣ ਦੇ ਫੈਸਲੇ ਤੋਂ ਵੀ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਵਫਦ ਵਿੱਚ ਸ਼੍ਰੀ ਰਣਜੀਤ ਸਿੰਘ ਚੀਮਾ ਚੇਅਰਮੈਨ ਬਰੌਡਵੇਅ ਪਬਲਿਕ ਸਕੂਲ, ਸ਼੍ਰੀ ਸ਼ੁਸ਼ੀਲ ਕੁਮਾਰ ਚੇਅਰਮੈਨ ਗੁਰਪ੍ਰੀਤ ਹੋਲੀ ਹਾਰਟ ਸਕੂਲ, ਸ਼੍ਰੀ ਪ੍ਰਮੋਦ ਅਰੋੜਾ ਚੇਅਰਮੈਨ ਨੜਝ ਸਕੂਲ, ਸ਼੍ਰੀ ਰਾਕੇਸ਼ ਕੁਮਾਰ ਚੇਅਰਮੈਨ ਆਰੀਆਭੱਟਾ, ਪ੍ਰੋ: ਦਰਸ਼ਨ ਕੁਮਾਰ ਚੇਅਰਮੈਨ ਵਾਈ.ਐਸ. ਸਕੂਲ, ਸ਼੍ਰੀ ਭਗਵੰਤ ਸਿੰਘ ਚੇਅਰਮੈਨ ਐਸ.ਡੀ. ਸਕੂਲ ਕੱਟੂ, ਸ਼੍ਰੀ ਰੋਹਿਤ ਕੁਮਾਰ ਚੇਅਰਮੈਨ ਜੈ ਵਾਟਿਕਾ, ਪ੍ਰਿੰਸੀਪਲ ਜੈਸਨ ਜੋਸ ਗੋਬਿੰਦ ਇੰਟਰਨੈਸ਼ਨਲ ਸਕੂਲ, ਭਦੌੜ, ਸ਼੍ਰੀ ਕ੍ਰਿਸ਼ਨ ਸਿੰਗਲਾ ਚੇਅਰਮੈਨ ਸ਼ਿਵਾਲਿਕ ਸਕੂਲ ਤਪਾ ਆਦਿ ਸ਼ਾਮਿਲ ਸਨ।

WRITTEN BY