Skip to content
Independent perspectives. Global stories.
BREAKING

ਚੋਰਾਂ ਦੇ ਹੌਂਸਲੇ ਬੁਲੰਦ, ਸਰਦੂਲਗੜ੍ਹ ਵਿਖੇ ਦਿੱਤਾ ਵੱਡੀ ਚੋਰੀ ਨੂੰ ਅੰਜ਼ਾਮ

Share this story

27 ਤੋਲੇ ਸੋਨਾ, 2 ਕਿਲੋ ਚਾਂਦੀ ਸਮੇਤ ਬਾਰਾਂ ਲੱਖ ਤੀਹ ਹਜ਼ਾਰ ਦੀ ਚੋਰੀ

ਸਰਦੂਲਗੜ੍ਹ, 26 ਸਤੰਬਰ (ਬਲਜੀਤਪਾਲ, ਨਰਾਇਣ ਗਰਗ, ਵਿਪਨ ਗੋਇਲ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 2 ਵਿਖੇ ਨੰਦ ਲਾਲ ਪੱਤਰ ਚਿਮਨ ਲਾਲ ਦੇ ਘਰ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ।ਜਾਣਕਾਰੀ ਦਿੰਦਿਆਂ ਨੰਦ ਲਾਲ ਨੇ ਦੱਸਿਆ ਕਿ ਬੀਤੀ ਰਾਤ ਉੁਹ ਰਿਸ਼ਤੇਦਾਰੀ ’ਚ ਜਾਗਰਣ ’ਚ ਗਏ ਸਨ ਤੇ ਬੱਚੇ ਘਰ ਸਨ ਜਿਸ ਦੌਰਾਨ ਰਾਤ ਨੂੰ ਤਕਰੀਬਨ ਇੱਕ ਵਜ਼ੇ ਦੇ ਕਰੀਬ ਚੋਰ ਗੁਆਂਢੀਆਂ ਦੇ ਘਰ ਦੀ ਗਰਿੱਲ ਤੋੜ ਕੇ ਪੌੜੀਆਂ ਰਾਂਹੀ ਘਰ ਅੰਦਰ ਦਾਖਲ ਹੋ ਗਏ।ਜਦੋਂ ਚੋਰਾਂ ਦੀ ਭਿਨਕ ਬੱਚਿਆਂ ਨੂੰ ਲੱਗੀ ਤਾਂ ਚੋਰਾਂ ਨੇ ਪਿਸਤੌਲ ਦੀ ਗੋਲੀ ਮਾਰਨ ਦਾ ਡਰ ਦਿਖਾ ਕੇ ਬੱਚਿਆਂ ਨੂੰ ਅੱਖਾਂ ਮੀਚਣ ਲਈ ਮਜ਼ਬੂਰ ਕਰ ਦਿੱਤਾ ਅਤੇ ਬੜੇ ਅਰਾਮ ਨਾਲ ਸਾਰੇ ਘਰ ਦੀ ਬਰੀਕੀ ਨਾਲ ਤਲਾਸ਼ੀ ਕਰਦੇ ਰਹੇ।ਤਲਾਸ਼ੀ ਦੌਰਾਨ ਚੋਰਾਂ ਨੇ ਘਰ ਪਏ ਮੇਰੀ ਲੜਕੀ ਦੇ ਸ਼ਗਨ ਦੇ ਗਹਿਣੇ 27 ਤੋਲੇ ਸੋਨਾ,2ਕਿਲੋ ਚਾਂਦੀ,ਦੋ ਲੱਖ ਪੈਂਤੀ ਹਜ਼ਾਰ ਨਕਦ ਰਾਸ਼ੀ,ਲੈਪਟਾਪ, ਦੋ ਮੋਬਾਇਲ,ਦੋ ਕੈਮਰੇ ਸਮੇਤ ਕੁੱਲ ਬਾਰਾਂ ਲੱਖ ਤੀਹ ਹਜ਼ਾਰ ਦਾ ਸਮਾਨ ਚੋਰੀ ਕਰਕੇ ਲੈ ਗਏ।ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸ਼ਹਿਰ ’ਚ ਕਈ ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਿਸ ਚੋਰਾਂ ਦਾ ਪਤਾ ਲਗਾਉਣ ਲਈ ਨਾਕਾਮ ਰਹੀ ਹੈ ਜਦਕਿ ਕੁਝ ਚੋਰੀਆਂ ਦੌਰਾਨ ਚੋਰਾਂ ਦੀ ਸੀ ਸੀ ਟੀ ਵੀ ਕੈਮਰਿਆਂ ’ਚ ਫੋਟੋਆਂ ਵੀ ਆਈਆਂ ਸਨ।ਜੇਕਰ ਪੁਲਿਸ ਪਹਿਲਾਂ ਹੋਈਆਂ ਚੋਰੀਆਂ ’ਚ ਚੋਰਾਂ ਨੂੰ ਫੜਨ ’ਚ ਕਾਮਯਾਬ ਹੋਈ ਹੁੰਦੀ ਤਾ ਸ਼ਾਇਦ ਚੋਰੀ ਦੀ ਇਹ ਵੱਡੀ ਘਟਨਾ ਨਹੀਂ ਹੋਣੀ ਸੀ।ਚੋਰੀ ਦੀ ਇਸ ਘਟਨਾ ਕਾਰਨ ਸ਼ੁਹਿਰ ’ਚ ਸਹਿਮ ਦਾ ਮਾਹੌਲ ਹੈ। ਇਸ ਸਬੰਧੀ ਥਾਣਾ ਮੁਖੀ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਡੀ.ਐਸ.ਪੀ. ਦੀ ਅਗਵਾਈ ’ਚ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਪੜੋਸੀਆਂ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਜਿਸ ਦੌਰਾਨ ਪਤਾ ਲੱਗਿਆ ਇਸ ਘਟਨਾ ਨੂੰ ਛੇ ਵਿਅਕਤੀਆਂ ਨੇ ਅੰਜ਼ਾਮ ਦਿੱਤਾ ਹੈ। ਸ਼ਹਿਰ ’ਚ ਹੋਰ ਲੱਗੇ ਸੀਸੀਟੀਵੀ ਕੈਮਰੇ ਵੀ ਚੇੈਕ ਕੀਤੇ ਜਾ ਰਹੇ ਹਨ ।ਉਹਨਾਂ ਦੱਸਿਆ ਕਿ ਛੇ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

WRITTEN BY