ਫਗਵਾੜਾ, 24 ਸਤੰਬਰ (ਪਰਵਿੰਦਰ ਜੀਤ ਸਿੰਘ)-ਪਿੰਡ ਬਘਾਣਾ ਵਿਖੇ ਜਹਰੀਲਾ ਚਾਰਾ ਖਾਣ ਨਾਲ ਇਕ ਕਿਸਾਨ ਦੀਆਂ ਸਤ ਮਝਾਂ ਦੀ ਮੌਤ ਹੋ ਗਈ। ਇਸ ਸਬੰਧੀ ਬਘਾਣਾ ਵਾਸੀ ਮਨਜੀਤ ਸਿੰਘ ਨੇ ਦਸਿਆ ਕਿ ਉਹਨਾ ਦੀਆਂ ਚਾਰ ਸੁਣ ਵਾਲੀਆਂ ਮਝਾਂ ਅਤੇ ਤਿੰਨ ਝੋਟੀਆਂ ਦੀ ਜਹਰੀਲਾ ਖਾਣ ਨਾਲ ਮੌਤ ਹੋ ਗਈ ਹੈ।ਮਨਜੀਤ ਸਿੰਘ ਅਨੁਸਾਰ ਰੋਜ਼ ਦੀ ਤਰ੍ਹਾਂ ਉਹਨਾ ਦੇ ਘਰੇਲੂ ਨੌਕਰ ਨੇ ਖੇਤਾਂ ਵਿਚੋ ਪਠੇ ਵਢ ਕੇ ਲਿਆਂਦੇ ਅਤੇ ਮਝਾਂ ਨੂੰ ਖਾਣ ਲਈ ਪਾ ਦਿਤੇ ਜਿਸਦੇ ਖਾਣ ਤੋਂ ਕੁਝ ਸਮੇਂ ਬਾਅਦ ਹੀ ਇਕ ਮਝ ਮਰ ਗਈ ਅਤੇ ਬਾਕੀ ਦੀਆਂ ਇਕ ਇਕ ਕਰਕੇ ਵੇਹੋਸ਼ ਹੋਕੇ ਡਿਗਣ ਲਗ ਪਈਆ ਅਤੇ ਕੁਝ ਸਮੇ ਵਿਚ ਹੀ ਮਰ ਗਈਆਂ।ਜਿਸ ਉਹਨਾ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ।ਆਪਣੀਆਂ ਸਤ ਮਝਾ ਦੀ ਹੋਈ ਅਚਾਨਕ ਮੌਤ ਤੋਂ ਦੁਖੀ ਕਿਸਾਨ ਮਨਜੀਤ ਸਿੰਘ ਦੇ ਨਾਲ ਹਮਦਰਦੀ ਰਖਣ ਵਾਲੇ ਕਿਸਾਨ ਆਗੂ ਹਰਨੇਕ ਸਿੰਘ ਗੁਰਚਰਨ ਸਿੰਘ ਨੇ ਕਿਹਾਕਿ ਪੰਜਾਬ ਦੀ ਕਿਰਸਾਨੀ ਤਾਂ ਪਹਿਲਾ ਹੀ ਘਾਟੇ ਵਿਚ ਜਾ ਰਹੀ ਹੈ ਜਿਸ ਕਰਕੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਅਤੇ ਜੇ ਕਰ ਕੋਈ ਕਿਸਾਨ ਦੁਧ ਡੇਅਰੀ ਦਾ ਸਹਾਇਕ ਧੰਧਾ ਖੋਲਦਾ ਹੈ ਅਤੇ ਉਸਦਾ ਇਸ ਤਰ੍ਹਾਂ ਨਾਲ ਅਚਾਨਕ ਕੋਈ ਨੁਕਾਸਾਨ ਹੋ ਜਾਂਦਾ ਹੈ ਤੇ ਉਕਤ ਕਿਸਾਨ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ । ਉਹਨਾ ਪੰਜਾਬ ਸਰਕਾਰ ਤੋਂ ਕਿਸਾਨ ਮਨਜੀਤ ਸਿੰਘ ਦੀ ਆਰਥਿਕ ਮਦਦ ਕਰਨ ਜੋਰਦਾਰ ਮੰਗ ਕਰਦਿਆਂ ਕਿਹਾ ਕਿ ਸਤ ਮਝਾਂ ਇਕਠੀਆਂ ਮਰ ਜਾਣ ਨਾਲ ਕਿਸਾਨ ਮਨਜੀਤ ਸਿੰਘ ਬਘਾਣਾ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ ।ਇਸ ਮੌਕੇ ਜਸਵਿੰਦਰ ਸਿੰਘ, ਪਰਮਜੀਤ ਸਿੰਘ, ਹਰਭਜਨ ਸਿੰਘ, ਦਰਵਾਰਾ ਸਿੰਘ, ਮੋਹਿੰਦਰ ਸਿੰਘ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ ।
ਜ਼ਹਿਰੀਲਾ ਚਾਰਾ ਖਾਣ ਨਾਲ ਕਿਸਾਨ ਦੀਆਂ ਸਤ ਮਝਾਂ ਦੀ ਮੌਤ



