Skip to content
Independent perspectives. Global stories.
BREAKING

ਦਾਣਾ ਮੰਡੀ ਅਟਾਰੀ ਦੇ ਆੜ੍ਹਤੀਆਂ ਵੱਲੋਂ ਟਰੱਕ ਯੂਨੀਅਨ ’ਤੇ ਵੱਧ ਭਾੜਾ ਵਸੂਲਣ ਦੇ ਦੋਸ਼

Share this story

ਅੰਮ੍ਰਿਤਸਰ, 24 ਸਤੰਬਰ (ਦਵਾਰਕਕ ਨਾਥ ਰਾਣਾ)-ਅਕਾਲੀ ਸਰਕਾਰ ਵੇਲੇ ਬਣਾਈਆ ਗਈਆ ਯੂਨੀਅਨਾ ਧੱਕੇਸ਼ਾਹੀ ਕਰਦੀਆ ਸਨ ਤਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯੂਨੀਅਨਾ ਭੰਗ ਕਰ ਦਿੱਤੀਆ ਸਨ ਪਰ ਕਈ ਥਾਵਾਂ ’ਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਰਵਾਹ ਨਹੀਂ ਕੀਤੀ ਜਾ ਰਹੀ ਅਤੇ ਉਹ ਨਾਦਰਸ਼ਾਹੀ ਰਵੱਈਆ ਅਪਣਾ ਰਹੀਆਂ ਹਨ। ਇਨ੍ਹਾਂ ਸਤਰਾ ਦਾ ਪ੍ਰਗਟਾਵਾਂ ਅਟਾਰੀ ਦਾਣਾ ਮੰਡੀ ਆੜਤੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਰਾਣਾ ਜੋਗਿੰਦਰ ਸਿੰਘ ਨੇ ਆੜਤੀ, ਖਰੀਦਦਾਰ, ਕਿਸਾਨ ਵੀਰ ਅਤੇ ਸੈਲਰ ਮਾਲਕਾਂ ਨਾਲ ਮੀਟਿੰਗ ਕਰਨ ਉਪਰੰਤ ਅਟਾਰੀ ਦਾਣਾ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਅਟਾਰੀ ਬਾਰਡਰ ਟਰੱਕ ਉਪਰੇਟਰ ਯੂਨੀਅਨ ਅਟਾਰੀ ਦਾਣਾ ਮੰਡੀ ਵਿੱਚੋਂ ਝੋਨਾਂ ਨਹੀਂ ਚੁਕਣ ਦੇ ਰਹੀ ਸਗੋਂ ਵੱਧ ਕਰਾਇਆ ਮੰਗ ਰਹੀ ਹੈ ਜੋ ਆੜਤੀ ਵੀਰਾਂ ਨੂੰ ਬਿਲਕੁਲ ਮਨਜੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੇ ਇਸ ਫਰਮਾਣ ਨਾਲ ਕਿਸਾਨ ਵੀਰਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੰਡੀ ’ਚ ਲਿਆਂਦੇ ਗਏ ਝੋਨੇ ਦੇ ਢੇਰਾਂ ਉਪਰ ਖੁੱਲੇ-ਅਸਮਾਨ ਥੱਲੇ ਰਾਤਾਂ ਗੁਜਾਰਨੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਟਾਰੀ ਟਰੱਕ ਯੂਨੀਅਨ ਦੇ ਨੁਮਾਇਦਿਆਂ ਨੇ ਉਨ੍ਹਾਂ ਨੂੰ ਆਪਣੇ ਦਫਤਰ ਬੁਲਾਇਆ। ਦਾਣਾ ਮੰਡੀ ਅਟਾਰੀ ਆੜਤੀ ਐਸ਼ੋਸ਼ੀਏਸ਼ਨ ਦੀ 11 ਮੈਂਬਰੀ ਕਮੇਟੀ, ਖਰੀਦਦਾਰ ਅਤੇ ਸੈਲਰ ਮਾਲਕਾਂ ਨੇ ਜਦੋਂ ਉਨ੍ਹਾਂ ਨੂੰ ਵੱਧ ਕਰਾਇਆ ਨਾ ਦੇਣ ਲਈ ਇੰਨਕਾਰ ਕੀਤਾ ਤਾਂ ਇਕੱਠੀ ਹੋਏ ਯੂਨੀਅਨ ਵਾਲਿਆਂ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਜੇ ਦਾਣਾ ਮੰਡੀ ਅਟਾਰੀ ਚੋਂ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਘੱਟ ਰੇਟ ’ਤੇ ਝੋਨਾਂ ਲੋਡਿਡ ਕਰਨ ਲਈ ਟਰੱਕ ਮੰਗਵਾਏ ਤਾਂ ਅੱਗ ਲਾ ਕੇ ਸਾੜ ਦਿੱਤੇ ਜਾਣਗੇ। ਪ੍ਰਧਾਨ ਰਾਣਾ ਜੋਗਿੰਦਰ ਸਿੰਘ, ਦਲਾਲਾਂ, ਖਰੀਦਦਾਰਾਂ ਅਤੇ ਸੈਲਰ ਮਾਲਕਾਂ ਨੇ ਕਿਹਾ ਕਿ ਉਹ ਡਬਲ ਰੇਟ ’ਤੇ ਯੂਨੀਅਨ ਦੀਆਂ ਗੱਡੀਆਂ ਨਹੀਂ ਲੈਣਗੇ। ਆੜਤੀ ਐਸ਼ੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਲੱਧੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਅਟਾਰੀ ਟਰੱਕ ਯੂਨੀਅਨ ਦੀ ਗਲਤੀ ਕਾਰਨ ਮੰਡੀ ’ਚ ਰੁੱਲ ਰਹੀ ਹੈ ਜੋ ਸਹਿਣ ਨਹੀਂ ਕੀਤੀ ਜਾਵੇਗੀ। ਉਕਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾਂ ਨੂੰ ਅਪੀਲ ਕੀਤੀ ਹੈ ਕਿ ਅਟਾਰੀ ਟਰੱਕ ਯੂਨੀਅਨ ਨੂੰ ਨੱਥ ਪਾਈ ਜਾਵੇ ਤਾਂ ਜੋ ਮਾੜੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਅਟਾਰੀ ਟਰੱਕ ਯੂਨੀਅਨ ਤੋਂ ਸੈਲਰ ਮਾਲਕਾਂ ਅਤੇ ਆੜਤੀਆਂ ਨੂੰ ਬਚਾਇਆ ਜਾਵੇ।

WRITTEN BY