ਸ਼ਰੀਫ਼ ਤੇ ਮੁਸ਼ੱਰਫ਼ ਦੀਆਂ ਜਾਇਦਾਦਾਂ ਜ਼ਬਤ ਹੋਣਗੀਆਂ
ਬੀਤੀ 28 ਜੁਲਾਈ ਨੂੰ ਪਾਕਿਸਤਾਨ ਦੀ ਉਚ ਅਦਾਲਤ, ਸੁਪਰੀਮ ਕੋਰਟ ਵੱਲੋਂ ਭ੍ਰਿਸ਼ਟਾਚਾਰਕ ਰੁਚੀਆਂ ਅਤੇ ਕਰੰਸੀ ਜ਼ਖ਼ੀਰੇਬਾਜ਼ੀ ਰਾਹੀਂ ਵਿਦੇਸ਼ਾਂ ਵਿਚ ਬਣਾਈ ਬੇਹਿਸਾਬੀ ਜਾਇਦਾਦ ਦੇ ਦੋਸ਼ ਅਧੀਨ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਉਤਾਰੇ ਗਏ ਨਵਾਜ਼ ਸ਼ਰੀਫ਼ 31 ਅਗਸਤ ਨੂੰ ¦ਦਨ ਪੁੱਜ ਗਏ ਹਨ, ਜਿੱਥੇ ਉਨ੍ਹਾਂ ਦੀ ਹਵਾਈ ਅੱਡੇ ਤੇ ਪਾਕਿਸਤਾਨ ਮੂਲ ਦੇ ਬਰਤਾਨਵੀ ਅਤੇ ਪਾਕਿਸਤਾਨੀ ਲੋਕਾਂ ਵੱਲੋਂ ਕਾਫ਼ੀ ਤੋਏ-ਤੋਏ ਕੀਤੀ ਗਈ ਹੈ ਜਿਸ ਦੇ ਨਤੀਜੇ ਵਜੋਂ ਉਹ ਹਵਾਈ ਅੱਡੇ ਤੇ ਪੁੱਜੇ ਆਪਣੇ ਸਮਰਥਕਾਂ ਅਤੇ ਮੁਸਲਿਮ ਲੀਗ ਪਾਰਟੀ ਦੇ ਮੈਂਬਰਾਂ ਨੂੰ ਖੁੱਲ੍ਹੇ ਤੌਰ ’ਤੇ ਸੰਬੋਧਨ ਕਰਨ ਵਿਚ ਅਸਮਰਥ ਰਹੇ।
ਨਵਾਜ਼ ਸ਼ਰੀਫ਼ ਦੀ ਪਤਨੀ, ਬੇਗ਼ਮ ਕੁਲਸੂਮ ਅਤੇ ਇਨ੍ਹਾਂ ਦੇ ਚਾਰ ਬੱਚਿਆਂ ਵਿਚੋਂ ਤਿੰਨ ਬੱਚੇ, ਦੋ ਪੁੱਤਰ ਹੁਸਨ ਸ਼ਰੀਫ਼, ਹੁਸੈਨ ਸ਼ਰੀਫ਼ ਅਤੇ ਇੱਕ ਧੀ ਆਸਮਾ ਪਹਿਲਾਂ ਹੀ ¦ਦਨ ਵਿਖੇ ਹਨ। ਦੂਜੀ ਧੀ, ਮਰੀਅਮ, ਪਿੱਛੇ ਲਾਹੌਰ ਵਿਖੇ ਹੀ ਹੈ, ਜੋ ਨਵਾਜ਼ ਸ਼ਰੀਫ਼ ਦੀ ਖਾਲੀ ਹੋਈ ਸੰਸਦੀ ਸੀਟ ਦੀ ਉਪ ਚੋਣ ਵੇਲੇ ਉਮੀਦਵਾਰ ਬਣੀ ਆਪਣੀ ਮਾਤਾ ਬੇਗ਼ਮ ਕੁਲਸੂਮ ਦੇ ਚੋਣ ਪ੍ਰਚਾਰ, ਦੀ ਵਾਗਡੋਰ ਸੰਭਾਲ ਰਹੀ ਹੈ। ਉਮੀਦਵਾਰ ਕੁਲਸੂਮ ਆਪਣੇ ਗਲੇ ਦੇ ਕੈਂਸਰ, ¦ਿਫੋਮਾ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ¦ਦਨ ਵਿਖੇ ਇਲਾਜ ਕਰਾਉਣ ਲਈ ਕੁੱਝ ਦਿਨਾਂ ਤੋਂ ਇੱਥੇ ਪੁੱਜੀ ਹੋਈ ਹੈ ਅਤੇ ਉਹ ਉਪ ਚੋਣ ਵਾਲੇ ਦਿਨ 17 ਸਤੰਬਰ ਤੋਂ ਪਹਿਲਾਂ ਪਾਕਿਸਤਾਨ ਪਰਤ ਜਾਣ ਦੀ ਉਮੀਦ ਵਿਚ ਦੱਸੀ ਜਾਂਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ 67 ਸਾਲਾ ਸਾਬਕਾ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ਼, ਆਪਣੀ ਇਲਾਜ ਅਧੀਨ ਬੇਗਮ ਕੋਲ 10 ਦਿਨ ਠਹਿਰਨਗੇ, ਪਰ ਪਤਨੀ ਦੇ ਡਾਕਟਰੀ ਇਲਾਜ ਨੂੰ ਮੁੱਖ ਰੱਖਦੇ ਹੋਏ ਉਹ ਕੁੱਝ ਵਧੇਰੇ ਦਿਨ ਵੀ ਠਹਿਰ ਸਕਦੇ ਹਨ। ਪਾਕਿਸਤਾਨੀ ਬਹੁਗਿਣਤੀ ਵਾਲੇ ਬਰਤਾਨਵੀ ਸ਼ਹਿਰਾਂ ਵਿਚ ਇਸ ਚਰਚਾ ਦੇ ਬਾਜ਼ਾਰ ਗਰਮ ਹਨ, ਕਿ ਆਪਣੇ ਵਿਰੁੱਧ ਮੁਕੱਦਮੇ ਦੀ ਗੰਭੀਰਤਾ ਅਤੇ ਸਜ਼ਾ ਨੂੰ ਵਿਚਾਰਦੇ ਹੋਏ ਨਵਾਜ਼ ਸ਼ਰੀਫ਼ ਕਿਸੇ ਕਾਨੂੰਨੀ ਨੁਕਤੇ ਜਾਂ ਢੌਂਗੀ ਬਚਾਓ ਦੀ ਆੜ ਵਿਚ ਫਿਲਹਾਲ ਸਾਬਕਾ ਪ੍ਰਧਾਨ ਮੰਤਰੀ ਇੱਥੇ ਹੀ ਦੜੇ ਰਹਿਣ।
ਸ਼ਰੀਫ਼ ਵਿਰੁੱਧ ਮੁਕੱਦਮਾ : ਅੱਜ ਤੋਂ 27 ਸਾਲ ਪਹਿਲਾਂ, ਜਦੋਂ ਨਵਾਜ਼ ਸ਼ਰੀਫ਼ ਪਹਿਲੀ ਵੇਰ 1990 ਤੋਂ 1993 ਤੱਕ ਪ੍ਰਧਾਨ ਮੰਤਰੀ ਰਹੇ, ਉਸ ਵੇਲੇ ਉਨ੍ਹਾਂ ਨੇ ¦ਦਨ ਵਿਚ ਫਲੈਟ ਅਤੇ ਹੋਰ ਜਾਇਦਾਦਾਂ ਖ਼ਰੀਦਣ ਦਾ ਜੁਗਾੜ ਸਥਾਪਤ ਕੀਤਾ ਦੱਸਿਆ ਜਾਂਦਾ ਹੈ। ਉਸ ਦਾ ਵੱਡਾ ਪੁੱਤਰ, ਹਸਨ, ¦ਦਨ ਦੇ ਇੱਕ ਪਾਕਿਸਤਾਨੀ ਵਪਾਰੀ ਦੀ ਬੇਟੀ ਨਾਲ ਵਿਆਹ ਕਰਵਾ ਕੇ ਉਥੇ ਹੀ ਰਹਿਣ ਅਤੇ ਵਪਾਰ ਕਰਨ ਲੱਗ ਪਿਆ ਸੀ। ਇਹ ਵਪਾਰ ਨਵਾਜ਼ ਸ਼ਰੀਫ਼ ਦੇ ਦੂਜੀ ਵੇਰ ਪ੍ਰਧਾਨ ਮੰਤਰੀ ਦੇ 1997 ਤੋਂ 1999 ਅਤੇ ਹੁਣ 2013 ਤੋਂ 28 ਜੁਲਾਈ 2017 ਤੱਕ ਵਿਚ ਪ੍ਰਫੁੱਲਿਤ ਹੁੰਦਾ ਗਿਆ ਅਤੇ ਸਮੁੰਦਰੋਂ ਪਾਰ ਦੀਆਂ ਹੱਦਾਂ ਬੰਨ੍ਹੇ ਟੱਪ ਗਿਆ, ਜਿਸ ਨੂੰ ਨਵਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠੇ ਰਹਿਣ ਵੇਲੇ ਉਸ ਦੇ ਤਿੰਨ ਬੱਚੇ, ਧੀ ਮਰੀਅਮ ਅਤੇ ਦੋਵੇਂ ਪੁੱਤਰ ਹਸਨ ਅਤੇ ਹੁਸੈਨ ਬਰਤਾਨੀਆ, ਦੁਬਈ, ਜੇਧਾ, ਸਾਉਦੀ ਅਰਬ, ਜਰਸੀ ਅਤੇ ਹੋਰ ਵਿਦੇਸ਼ਾਂ ਤੋਂ ਆਪਣੇ ਪਿਤਾ ਦੇ ਉਚ ਪੱਧਰੀ ਰਸੂਖ਼ ਅਤੇ ਪਾਕਿਸਤਾਨੀ ਮਾਇਆ ਨਾਲ ਚਲਾਉਂਦੇ ਆ ਰਹੇ ਹਨ। ਅਦਾਲਤ ਵਿਚ ਇਸ ਜੁਗਾੜ ਦੀ ਵਪਾਰਕ ਮਿਸਾਲ ਜਾਂ ਫਾਈਲ ਨੂੰ ‘ਪਨਾਮਾ ਪੇਪਰਜ਼’ ਕਿਹਾ ਜਾਂਦਾ ਹੈ। ਇਸ ਸਕੈਂਡਲ ਦੇ ਤਿੱਖੇ ਪ੍ਰਤੀਕਰਮ ਅਨੁਸਾਰ ਪਾਕਿਸਤਾਨ ਜਿੱਥੇ 28 ਜੁਲਾਈ ਤੋਂ ਰਾਜਨੀਤਕ ਕੌਮੀ ਸੰਕਟ ਦਾ ਸ਼ਿਕਾਰ ਹੈ, ਉਥੇ, ਦੇਸ਼ ਮਾਰੂ ਆਰਥਿਕ ਸੰਕਟ ਨੂੰ ਹੰਢਾਉਣ ਲਈ ਮਜਬੂਰ ਹੋਇਆ ਹੈ ਜਿਸ ਉਤੇ ਧਾਰਮਿਕ ਅਤੇ ਖੇਤਰੀ ਅਤਿਵਾਦ ਦੇ ਨਾਲ ਜਨਰਲ ਜੀਆ ਉਲ ਹੱਕ ਅਤੇ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਇਤਿਹਾਸਕ ਮਾਰੂ ਦੌਰ ਦੀ ਚਰਚਾ ਵੀ ਜ਼ੋਰ ਫੜਨ ਲੱਗੀ ਪਾਕਿਸਤਾਨੀ ਹਲਕਿਆਂ ਵਿਚ ਉਭਰਣ ਲੱਗ ਪਈ ਹੈ। ਬੀਤੀ 28 ਜੁਲਾਈ ਦੇ ਫ਼ੈਸਲੇ ਨੂੰ ਮੁੱਖ ਰੱਖਦੇ ਹੋਏ ਪਾਕਿਸਤਾਨ ਦੇ ਇਸਲਾਮਾਬਾਦ ਸਥਿਤ ਕੌਮੀ ਭ੍ਰਿਸ਼ਟਾਚਾਰ ਵਿਰੋਧੀ ਸਰਕਾਰੀ ਅਦਾਰੇ, ਨੈਸ਼ਨਲ ਅਕਾਊਂਟੇਬਿਲਟੀ ਬਿਊਰੋ, ਨੇ 31 ਅਗਸਤ ਨੂੰ ਨਵਾਜ਼ ਸ਼ਰੀਫ਼ ਦੇ ਪਰਿਵਾਰ ਦੀ ਲਗਪਗ 200 ਕਰੋੜ ਰੁਪਏ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੀ ਸੁਪਰੀਮ ਕੋਰਟ ਨੂੰ ਸਿਫ਼ਾਰਸ਼ ਕਰ ਦਿੱਤੀ ਹੈ।
ਸ਼ਰੀਫ਼ ਦੀਆਂ ਵਿਦੇਸ਼ੀ ਜਾਇਦਾਦਾਂ : ਨਵਾਜ਼ ਸ਼ਰੀਫ਼ ਅਤੇ ਉਸ ਦੇ ਤਿੰਨ ਬੱਚਿਆਂ, ਮਰੀਅਮ ਸਫਦਰ, ਹੁਸੈਨ ਨਵਾਜ਼ ਅਤੇ ਹਸਨ ਨਵਾਜ਼ ਸ਼ਰੀਫ਼ ਦੇ ਨਾਵਾਂ ਵਿਚ ਪਾਕਿਸਤਾਨ ਤੋਂ ਬਾਹਰ ¦ਡਨ ਦੇ ਹਾਈਡ ਪਾਰਕ ਦੁਆਲੇ ਬਹੁਕੀਮਤੀ ਮੇਅਫੇਅਰ ਇਲਾਕੇ ਵਿਚ 6 ਬਹੁ-ਕਰੋੜੀ ਜਾਇਦਾਦਾਂ ਹਨ, ਜਿਨ੍ਹਾਂ ਦਾ ਪ੍ਰਬੰਧ ਬਰਤਾਨੀਆ ਤੋਂ ਬਾਹਰ ਸਥਾਨਕ ਆਮਦਨ ਕਰ ਤੋਂ ਬਚਣ ਲਈ ਬਰਤਾਨਵੀ ਟਾਪੂ, ਬ੍ਰਿਟਿਸ਼ ਵਰਜਿਨ ਆਈਲੈਂਡ ਵਿਚ ਸਥਾਪਤ ਕੰਪਨੀਆਂ ਰਾਹੀਂ ਹੁੰਦਾ ਹੈ। ਇਨ੍ਹਾਂ ਵਿਚੋਂ ਦੋ ਜਾਇਦਾਦਾਂ ਦੀ ਮਲਕੀਅਤ 1990 ਤੋਂ ਲਗਾਤਾਰ ਇਕ ਹੀ ਨਾਉਂ ਵਿਚ ਚੱਲੀ ਆ ਰਹੀ ਦੱਸੀ ਜਾਂਦੀ ਹੈ।
ਮੁਸ਼ੱਰਫ਼ ਵਿਰੁੱਧ ਮੁਕੱਦਮਾ : ਦਸੰਬਰ 2007 ਵਿਚ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੇ 2008 ਤੋਂ ਚੱਲ ਰਹੇ ਮੁਕੱਦਮੇ ਵਿਚ ਉਸ ਵੇਲੇ ਦੇ ਫ਼ੌਜੀ ਤਾਨਾਸ਼ਾਹ ਰਾਸ਼ਟਰਪਤੀ, ਜਨਰਲ ਮੁਸ਼ੱਰਫ਼, ਵਿਰੁੱਧ 2013 ਤੋਂ ਕਤਲ ਦਾ ਮੁਕੱਦਮਾ ਚਲ ਰਿਹਾ ਸੀ, ਜੋ ਬਿਮਾਰੀ ਕਾਰਨ ਹੁਣ ਤੱਕ ਲਟਕਦਾ ਆ ਰਿਹਾ ਸੀ। ਜਨਰਲ ਮੁਸ਼ੱਰਫ਼ ਨੂੰ ਆਪਣਾ ਇਲਾਜ ਕਰਾਉਣ ਲਈ ਪਿਛਲੇ ਵਰ੍ਹੇ 2016 ਵਿਚ ਪਾਕਿਸਤਾਨ ਤੋਂ ਦੁਬਈ ਜਾਣ ਦੀ ਆਗਿਆ ਦਿੱਤੀ ਗਈ ਸੀ, ਪਰ ਉਹ ਉੱਥੇ ਹੀ ਸਵੈ-ਬਨਵਾਸੀ ਬਣ ਕੇ ਟਿਕ ਗਿਆ ਅਤੇ ਪਾਕਿਸਤਾਨ ਫਿਰ ਨਹੀਂ ਪਰਤਿਆ। ਬੀਤੀ 31 ਅਗਸਤ ਨੂੰ ਰਾਵਲਪਿੰਡੀ ਦੀ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਅਤੇ ਅਦਾਲਤ ਨੇ ਆਪਣੇ ਫ਼ੈਸਲੇ ਅਨੁਸਾਰ ਉਸ ਦੀ ਦੇਸ਼-ਵਿਦੇਸ਼ ਵਿਚ ਅਰਬਾਂ ਰੁਪਏ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦੇ ਦਿੱਤਾ ਹੈ।
1943 ਵਿਚ ਅਣਵੰਡੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਜਨਮਿਆ ਪਰਵੇਜ਼ ਮੁਸ਼ੱਰਫ਼ 1947 ਵਿਚ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪਰਿਵਾਰ ਸਮੇਤ ਵੱਸ ਗਿਆ ਸੀ ਅਤੇ ਫਿਰ 2001 ਤੋਂ 2008 ਵਿਚ ਫ਼ੌਜ ਨੇ ਜਨਰਲ ਤੋਂ ਫ਼ੌਜੀ ਤਾਨਾਸ਼ਾਹ ਰਾਸ਼ਟਰਪਤੀ ਬਣ ਗਿਆ।
ਪਾਕਿਸਤਾਨ ਤੋਂ ਬਾਹਰ ਜਨਰਲ ਪਰਵੇਜ਼ ਮੁਸ਼ੱਰਫ਼ ਵੀ ਬਰਤਾਨੀਆ ਦੇ ¦ਡਨ ਵਿਚ ਹਾਈਡ ਪਾਰਕ ਦੇ ਨੇੜੇ ਨਵਾਜ਼ ਸ਼ਰੀਫ਼ ਦੀਆਂ ਜਾਇਦਾਦਾਂ ਦੇ ਦੂਜੇ ਪਾਸੇ ਮਾਰਬਲ ਆਰਚ ਅਤੇ ਐਜਵੇਅਰ ਰੋਡ ਦੇ ਵਿਚਾਲੇ ਕਾਸਲ ਏਕੜ ਵਿਖੇ ਰਹਿੰਦਾ ਰਿਹਾ ਹੈ। ਹੁਣ ਉਹ ਮਾਰਚ 2016 ਤੋਂ ਦੁਬਈ ਵਿਖੇ ‘‘ਸਭ ਸੇ ਪਹਿਲੇ-ਪਾਕਿਸਤਾਨ’’ ਨਾਉਂ ਦਾ ਟੈਲੀਵਿਜ਼ਨ ਪ੍ਰੋਗਰਾਮ ਕਰਦਾ ਹੈ। ਉਸ ਦੀਆਂ ਪਾਕਿਸਤਾਨ, ਬਰਤਾਨੀਆ ਅਤੇ ਦੁਬਈ ਵਿਚ ਅਰਬਾਂ ਰੁਪਏ ਦੀਆਂ ਰਿਹਾਇਸ਼ੀ ਜਾਇਦਾਦਾਂ ਦੱਸੀਆਂ ਜਾਂਦੀਆਂ ਹਨ।



