ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲਾਉਂਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸ਼ਿਲ ਕਰਨ ਵਿੱਚ ਕਾਮਯਾਬ ਹੋਇਆਂ ਢੋਲ ਮਾਸਟਰ ਜੁਗਰਾਜ ਸਿੰਘ ਸਿੱਧੂ। ਜੁਗਰਾਜ ਸਿੰਘ ਸਿੱਧੂ ਨੇ 4 ਫ਼ਰਵਰੀ 1987 ਨੂੰ ਪਿੰਡ ਬੱਲੋ ਕੇ ਜਿਲ੍ਹਾਂ ਬਰਨਾਲਾ ਦੇ ਰਹਿਣ ਵਾਲੇ ਪਿਤਾ ਗੁਰਜੰਟ ਸਿੰਘ ਤੇ ਮਾਤਾ ਕੁਲਵੰਤ ਕੌਰ ਦੇ ਘਰ ਜਨਮ ਲਿਆਂ। ਮੁੱਢਲੀ ਸਿੱਖਿਆ ਬਾਰ੍ਹਵੀਂ ਹਾਸਿਲ ਕਰਦੇ ਹੋਏ ਬਚਪਨ ਤੋਂ ਹੀ ਢੋਲ ਬਜਾਉਣ ਦਾ ਜਨੂੰਨ ਹੋਣ ਕਾਰਨ ਆਪਣਾ ਅਭਿਆਸ ਉਸਤਾਦ ਕਾਲਾ ਖਾਨ ਨੂੰ ਗੁਰੂ ਧਾਰ ਕੇ ਪੂਰੀ ਲਗਨ ਨਾਲ ਜਾਰੀ ਰੱਖਿਆਂ। ਜੁਗਰਾਜ ਸਿੰਘ ਸਿੱਧੂ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਹ ਪੰਜਾਬੀ ਲੋਕ ਗਾਇਕ ਬਲਵੀਰ ਚੋਟੀਆਂ, ਸੁਖਵਿੰਦਰ ਕੌਰ, ਹਰਮਨਦੀਪ, ਹੁਸ਼ਿਆਰ ਔਲਖ, ਸੀਮਾ ਅਨਜਾਣ,ਲਵਲੀ ਨਿਰਮਾਣ ਅਕਾਸ਼ਦੀਪ ਤੇ ਹੋਰ ਅਨੇਕਾਂ ਕਲਾਕਾਰ ਨਾਲ ਕੰਮ ਕਰ ਚੁੱਕਾ ਹੈ ਤੇ ਆਪਣਾ ਨਾਮ ਸੰਗੀਤਕ ਦੁਨੀਆ ਵਿੱਚ ਬਣਾ ਲਿਆ ਹੈ।
-ਪੱਤਰਕਾਰ ਅਸ਼ੋਕ ਬਾਂਸਲ
ਢੋਲ ਦੀ ਅਵਾਜ਼ ਨਾਲ ਸੰਗੀਤਕ ਮਾਹੌਲ ਬਣਾਉਣ ਵਾਲਾ ਢੋਲ ਵਾਦਕ ਜੁਗਰਾਜ ਸਿੰਘ ਸਿੱਧੂ



