Skip to content
Independent perspectives. Global stories.
BREAKING

ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ : ਭਾਈ ਅਮਰਜੀਤ ਸਿੰਘ ਚਾਵਲਾ

Share this story

ਸ੍ਰੀ ਅਨੰਦਪੁਰ ਸਾਹਿਬ, 21 ਸਤੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਹੁਣ ਸੂਬੇ ਵਿਚ ਸਾਡੀ ਵਿਰੋਧੀ ਸਰਕਾਰ ਹੈ ਪਰ ਫਿਰ ਵੀ ਮੈਂ ਬਾਬਾ ਦਾਦੂਵਾਲ ਵਲੋਂ ਲਗਾਏ ਗਏ ਦੋਸ਼ਾਂ ਸਬੰਧੀ ਸੀ.ਬੀ.ਆਈ, ਪੁਲਿਸ, ਵਿਜੀਲੈਂਸ, ਰਾਅ ਜਾਂ ਆਈ.ਬੀ ਆਦਿ ਕਿਸੇ ਵੀ ਇਜੰਸੀ ਵਲੋਂ ਕਰਵਾਈ ਜਾਣ ਵਾਲੀ ਜਾਂਚ ਸਬੰਧੀ ਤਿਆਰ ਹਾਂ। ਉਨ੍ਹਾਂ ਕਿਹਾ ਬਾਬਾ ਦਾਦੂਵਾਲ ਵਲੋਂ ਧਰਮੀ ਚੋਲਾ ਪਾ ਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਬਿਆਨਬਾਜੀ ਝੂਠ ਦਾ ਪੁ¦ਦਾ ਹੈ ਤੇ ਸਿੱਖ ਵਿਰੋਧੀਆਂ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਮੈਂ ¦ਮੇ ਸਮੇ ਤੋ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡ ਪਿੰਡ ਵਿਚ ਵਿਚਰਦਾ ਰਿਹਾ ਹਾਂ ਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਕੇ ਆਪਣਾ ਕੌਮੀ ਫਰਜ ਨਿਭਾ ਰਿਹਾ ਹਾਂ। ਪਰ ਇਹ ਪ੍ਰਚਾਰ ਬਾਬਾ ਦਾਦੂਵਾਲ ਨੂੰ ਨਹੀ ਭਾਅ ਰਿਹਾ ਤੇ ਉਹ ਮੇਰੇ ਅਤੇ ਸ਼੍ਰੋਮਣੀ ਕਮੇਟੀ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਮੈਨੂੰ ਬਾਬਾ ਦਾਦੂਵਾਲ ਤੋ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀ ਕਿਉਂ੍ਯਕਿ ਦਾਦੂਵਾਲ ਤਾਂ ਪਿਛਲੇ 10 ਕੁ ਸਾਲ ਤੋ ਸਿਆਸਤ ਵਿਚ ਆਏ ਹਨ ਜਦੋ ਕਿ ਮੈਂ 11 ਸਾਲ ਤਾਂ ਜੇਲ ਵਿਚ ਹੀ ਰਹਿ ਕੇ ਆਇਆਂ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਰਾਂ ਪੱਤਣ ਤੇ ਸਥਿਤ 34 ਸ਼ਹੀਦ ਸਿੰਘਾਂ ਦੇ ਗੁਰਦੁਆਰਾ ਸਾਹਿਬ ਤੇ ਬਾਬਾ ਦਾਦੂਵਾਲ ਨੇ ਨਜਾਇਜ ਕਬਜਾ ਕੀਤਾ ਹੋਇਆ ਹੈ ਜੋ ਉਨ੍ਹਾਂ ਨੂੰ ਸ਼ੋਭਾ ਨਹੀ ਦਿੰਦਾ। ਭਾਈ ਚਾਵਲਾ ਨੇ ਐਲਾਨ ਕੀਤਾ ਕਿ ਉਹ ਮੇਰੇ ਤੇ ਨਸ਼ੇ ਦੇ ਲਾਏ ਇਲਜਾਮਾਂ ਦੇ ਮੱਦੇਨਜਰ ਬਾਬਾ ਦਾਦੂਵਾਲ ਖਿਲਾਫ ਕਨੂੰਨੀ ਕਾਰਵਾਈ ਵੀ ਕਰਨਗੇ। ਇਸ ਮੋਕੇ ਸਰਕਲ ਪ੍ਰਧਾਨ ਮਨਜੀਤ ਸਿੰਘ ਬਾਸੋਵਾਲ, ਮੋਹਨ ਸਿੰਘ ਡੂਮੇਵਾਲ, ਜਥੇ:ਰਾਮ ਸਿੰਘ, ਬਾਦਲ ਸਿੰਘ, ਮਨਿੰਦਰਪਾਲ ਸਿੰਘ ਮਨੀ, ਐਡਵੋਕੇਟ ਹਰਦੇਵ ਸਿੰਘ, ਦਵਿੰਦਰ ਸਿੰਘ ਰਾਣਾ, ਸੰਦੀਪ ਸਿੰਘ ਕਲੌਤਾ ਆਦਿ ਸਮੇਤ ਇਲਾਕੇ ਦੇ ਪੰਚ ਸਰਪੰਚ ਹਾਜਰ ਸਨ। ਇਸ ਬਾਰੇ ਜਦੋ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਈ ਚਾਵਲਾ ਖਿਲਾਫ ਇਕੱਲਾ ਮੈਂ ਹੀ ਨਹੀ ਸਗੋ ਹੋਰ ਸੰਗਤਾਂ ਵੀ ਬੋਲਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਇਲਾਕੇ ਦੀਆਂ ਸੰਗਤਾਂ ਜਾਣਦੀਆਂ ਹਨ ਕਿ ਨਸ਼ੇ ਕਿਸ ਦੀ ਬਦੌਲਤ ਇਥੇ ਆਏ ਹਨ ਤੇ ਇਸ ਲਈ ਕੋਣ ਜਿੰਮੇਵਾਰ ਹੈ।

WRITTEN BY