ਬਟਾਲਾ, 19 ਸਤੰਬਰ (ਸੁਖਬੀਰ ਸਿੰਘ)-ਭਾਰਤਾ ਬਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਜੋ 1965 ਦੇ ਭਾਰਤ-ਪਾਕਿ ਯੁੱਧ ਦੇ ਮਹਾਨ ਨਾਇਕ ਸਨ ਅਤੇ ਸਿਰਫ਼ ਇਕਲੌਤੇ ਹਵਾਈ ਸੈਨਾ ਦੇ ਅਧਿਕਾਰੀ ਸਨ ਜਿਨਾਂ ਨੂੰ ਪੰਜ ਸਟਾਰ ਰੈਂਕ ਮਿਲਨ ਦਾ ਮਾਣ ਪ੍ਰਾਪਤ ਹੋਇਆ ਸੀ ਅਤੇ ਇਹ ਉਨਾਂ ਦਾ ਬਹਾਦਰੀ, ਸੂਰਬੀਰਤਾ ਅਤੇ ਭਾਰਤ ਦੇਸ਼ ਪ੍ਰਤੀ ਸੱਚੇ-ਸੁੱਚੇ ਇਰਾਦਿਆਂ ਕਰ ਕੇ ਹੋਇਆ। ਇਹ ਵਿਚਾਰ ਸ਼੍ਰੀ ਐਮ.ਐਮ. ਸਿੰਘ ਚੀਮਾ ਪਰਮਾਨੈਂਟ ਇਨਵਾਇਟੀ ਪੇਜਾਬ ਪ੍ਰਦੇਸ਼ ਕਾਂਗਰਸ ਨੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਨਮਾਨ ’ਚ ਪੰਜਾਬ ਸਰਕਾਰ ਵੱਲੋਂ ਤਿੰਨ ਦਿਨ ਕੌਮੀ ਝੰਡਾ ਸਰਕਾਰੀ ਇਮਾਰਤਾਂ ਤੇ ਅੱਧਾ ਝੁਕਾਉਣ ਅਤੇ ਇਸ ਤਰਾਂ ਕੇਂਦਰੀ ਸਰਕਾਰ ਵੱਲੋਂ ਵੀ ਕਰਨਾ ਸ਼ਲਾਘਾਯੋਗ ਹੈ। ਸ਼੍ਰੀ ਚੀਮਾ ਨੇ ਕਿਹਾ ਕਿ ਉਹ ਭਾਰਤ ਦੇਸ਼ ਦੇ ਮਹਾਨ ਦਰਨੈਲ ਸਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਹਰ ਭਾਰਤੀ ਦਾ ਫ਼ਰਜ਼ ਬਣਦਾ ਹੈ। ਇਸ ਮੌਕੇ ਸ਼੍ਰੀ ਅਮਰਦੀਪ ਸਿੰਘ ਚੀਮਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਮਾਰਸ਼ਲ ਅਰਜਨ ਸਿੰਘ ਜੀ ਨੂੰ ਨਮਨ ਅੱਖਾਂ ਨਾਲ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਭਰਾਤ ਮਾਤਾ ਨੂੰ ਸਮਰਪਿਤ ਸੀ। ਉਹ ਹਮੇਸ਼ਾ ਵਾਸਤੇ ਦੁਨੀਆਂ ਅਤੇ ਆਉਣ ਵਾਲੀਆਂ ਪੀੜੀਆਂ ਖਾਸ ਕਰ ਕੇ ਨੌਜਵਾਨਾਂ ਲਈ ਮਿਸਾਲ ਬਣੇ ਅਤੇ ਉਹ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ।
ਪੰਜ ਸਟਾਰ ਮਾਰਸ਼ਲ ਅਰਜਨ ਸਿੰਘ ਦੁਨੀਆਂ ਲਈ ਮਿਸਾਲ ਬਣੇ : ਐਮ.ਐਮ. ਸਿੰਘ ਚੀਮਾ



