Skip to content
Independent perspectives. Global stories.
BREAKING

ਗੁਰਦੁਆਰਾ ਸਮਾਧਾਂ ਵਿਖੇ ਨਤਮਸਤਕ ਹੋਏ ਹਲਕਾ ਵਿਧਾਇਕ

Share this story

ਧੰਦੋਈ, 19 ਸਤੰਬਰ (ਅਰਵਿੰਦਰ ਮਠਾਰੂ, ਰਾਜੂ ਖਹਿਰਾ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਵੱਲੋਂ ਗੁਰਦੁਆਰਾ ਸਮਾਧਾਂ ਨੇੜੇ ਅੱਡਾ ਧੰਦੋਈ ’ਚ ਨਤਮਸਤਕ ਹੋਏ। ਉਹ ਆਪਣੀ ਧਰਮ ਦੀ ਭੈਣ ਸਿਰਮਲ ਕੌਰ ਪਤਨੀ ਸ. ਹਰਕ੍ਰਿਸ਼ਨ ਸਿੰਘ ਦੇ ਸੱਦੇ ’ਤੇ ਉਚੇਚੇ ਤੌਰ ’ਤੇ ਪਹੁੰਚੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ। ਇਸ ਮੌਕੇ ਗੁਰੂ ਘਰੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਸ. ਬਲਵਿੰਦਰ ਸਿੰਘ ਲਾਡੀ ਨੇ ਆਖਿਆ ਕਿ ਪੂਰੇ ਹਲਕੇ ਦਾ ਵਿਕਾਸ ਬਿਨਾਂ ਕਿਸੇ ਭੇਦ-ਭਾਵ ਦੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਲ ਲਈ ਜੀ ਤੋੜ ਮਿਹਨਤ ਕਰ ਕੇ ਨੰਬਰ ਵਨ ਬਣਾਵਾਂਗਾ। ਮੇਰਾ ਰੋਮ-ਰੋਮ ਸਮੁੱਚੇ ਹਲਕੇ ਦਾ ਰਿਣੀ ਰਹੇਗਾ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਸਰਪੰਚ ਸ. ਰਜਵੰਤ ਸਿੰਘ ਰਾਣਾ ਸ. ਅਮਰਜੀਤ ਸਿੰਘ ਚਰਨ ਸਿੰਘ ਪੱਪੂ, ਅਜੀਤ ਸਿੰਘ ਥਰੀਏਵਾਲ, ਮਨਜੀਤ ਸਿੰਘ ਬਰਿਆਰ, ਮੋਹਨ ਸਿੰਘ ਫੌਜੀ, ਅੰਮ੍ਰਿਤਪਾਲ ਸਿੰਘ, ਮਹਿੰਦਰ ਪਾਲ ਵਿੱਕੀ, ਅਮਨਪ੍ਰੀਤ ਸਿੰਘ, ਜਗਵੇਤ ਸਿੰਘ, ਸ਼ਿਦਰ ਥਰੀਏਵਾਲ, ਹੈਪੀ ਪ੍ਰਧਾਨ, ਗੁਰਤੇਜ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।

WRITTEN BY