Skip to content
Independent perspectives. Global stories.
BREAKING

ਕੰਬਾਇਨ ਮਾਲਕਾਂ ਨੇ ਸਰਬਸੰਮਤੀ ਨਾਲ 11 ਮੈਂਬਰੀ ਕਮੇਟੀ ਬਣਾਈ

Share this story

ਸਰਦੂਲਗੜ੍ਹ, 19 ਸਤੰਬਰ (ਵਿਪਨ ਗੋਇਲ, ਬਲਜੀਤ ਪਾਲ)-ਸਬ ਡਵੀਜਨ ਸਰਦੂਲਗੜ੍ਹ ਦੇ ਕੰਬਾਇਨ ਮਾਲਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਅਨਾਜਮੰਡੀ ਝੁਨੀਰ ਵਿਖੇ ਹੋਈ ਜਿਸ ਵਿੱਚ ਸੈਂਕੜੇ ਕੰਬਾਇਨ ਮਾਲਕਾਂ ਨੇ ਭਾਗ ਲਿਆ।ਮੀਟਿੰਗ ਉਪਰੰਤ ਸਮੂਹ ਮਾਲਕਾਂ ਨੇ ਇੱਕ 11 ਮੈਂਬਰੀ ਕਮੇਟੀ ਦਾ ਗਠਨ ਸਰਭਸੰਮਤੀ ਨਾਲ ਗਠਨ ਕੀਤਾ।ਇਸ ਮੌਕੇ ਕੰਬਾਇਨ ਮਾਲਕਾਂ ਦੇ ਹੱਕ ਚ ਪੁੱਜੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾਂ ਜਰਨਲ ਸਕੱਤਰ ਸੁਰਜੀਤ ਸਿੰਘ ਕੋਟਧਰਮੂ ਨੇ ਕਿਹਾ ਕਿ ਜਿੱਥੇ ਪੰਜਾਬ ਦੀ ਸੂਬਾ ਸਰਕਾਰ ਕਿਸਾਨਾਂ ਦੇ ਕਰਜੇ ਮਾਫੀ ਦੇ ਵਾਅਦੇ ਤੋ ਭੱਜ ਰਹੀ ਹੈ ਉਥੇ ਕਿਸਾਨਾਂ ਅਤੇ ਮਜਦੂਰਾਂ ਵੱਲੋ ਕੀਤੇ ਜਾ ਰਹੇ ਰੁਜਗਾਰ ਨੂੰ ਵੀ ਖੋਹਣ ਲੱਗ ਪਈ ਹੈ।ਜਿਸ ਦੀ ਉਦਾਹਰਨ ਦਿੰਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਵੱਲੋ 18 ਤੋ 20 ਲੱਖ ਰੁਪਏ ਲਗਾ ਕੇ ਸੈਂਕੜੇ ਇਲਾਕੇ ਦੇ ਕਿਸਾਨਾਂ ਨੇ ਕੰਬਾਇਨਾਂ ਜੀਰੀ ਅਤੇ ਕਣਕ ਵੱਢਣ ਲਈ ਆਪਣੇ ਰੁਜਗਾਰ ਚਲਾ ਰਹੇ ਸੀ।ਜਿਸ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋ ਕੰਬਾਇਨ ਪਿੱਛੇ ਇੱਕ ਐਸ ਐਮ ਐਸ ਪੁਰਜਾ ਪ੍ਰਦੂਸ਼ਣ ਰਹਿਤ ਆਦਿ ਲਗਾਉਣਾ ਲਾਜਮੀ ਕਰ ਦਿੱਤਾ ਹੈ। ਉਹਨਾਂ ਕਿਹਾ ਅਗਰ ਕਿਸਾਨ ਪਰਾਲੀ ਨਾ ਸਾੜੋ ਮੁਹਿੰਮ ਆਦਿ ਪ੍ਰਦੂਸਣ ਤੇ ਕਾਬੂ ਪਾਉਣ ਚਾਹੁੰਦੀ ਹੈ ਤਾਂ ਪਹਿਲਾਂ ਉਹਨਾਂ ਨੂੰ ਆ ਰਹੀ ਦੀਵਾਲੀ ਦੇ ਮੌਕੇ ਪ੍ਰਦੂਸ਼ਣ ਫੈਲਾ ਰਹੇ ਪਟਾਕਿਆਂ ਅਤੇ ਪ੍ਰਦੂਸ਼ਣ ਫੈਲਾ ਰਹੀਆਂ ਸਿਰਗਟਾਂ ਬੀੜੀਆਂ ਤੇ ਵੀ ਪਾਬੰਦੀ ਲਾਉਣੀ ਚਾਹੀਦੀ ਹੈ। ਅੱਜ ਇਸ ਕੰਬਾਇਨ ਕਮੇਟੀ ਵਿੱਚ ਕਮੇਟੀ ਮੈਂਬਰ ਜਗਸੀਰ ਸਿੰਘ ਘੁਰਕਣੀ ,ਅਮਰੀਕ ਸਿੰਘ ਝੁਨੀਰ ,ਰੇਸ਼ਮ ਸਿੰਘ ਕੁਸਲਾ, ਸੁਰਜੀਤ ਸਿੰਘ ਝੰਡੂਕੇ ਆਦਿ ਹਾਜਰ ਸਨ। ਜਦੋ ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਜੋ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਉਹ ਸਭ ਨੂੰ ਮੰਨਣੀਆਂ ਚਾਹੀਦੀਆਂ ਹਨ।

WRITTEN BY