Skip to content
Independent perspectives. Global stories.
BREAKING

ਸ੍ਰੀ ਸੁਖਮਣੀ ਸਾਹਿਬ ਦੇ ਪਾਠ ਤੋਂ ਬਾਅਦ ਸਰਬਤ ਦੇ ਭਲੇ ਦੀ ਅਰਦਾਸ ਉਪਰੰਤ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਮੇਲੇ ਦਾ ਸ਼ੁੱਭ ਆਰੰਭ

Share this story

ਫਰੀਦਕੋਟ, 19 ਸਤੰਬਰ (ਗੁਰਜੀਤ ਰੋਮਾਣਾ)-ਅਜ ਫੀਦਕੋਟ ਵਿਖੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਤੋਂ ਬਾਅਦ ਸਰਬਤ ਦੇ ਭਲੇ ਦੀ ਅਰਦਾਸ ਉਪਰੰਤ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਮੇਲੇ ਦਾ ਸ਼ੁਭ ਆਰੰਭ ਹੋ ਗਿਆ।ਪੰਜ ਦਿਨ ਚਲਣ ਵਾਲੇ ਇਸ ਮੇਲੇ ਵਿਚ ਹਰ ਰੋਜ਼ ਸ਼ਹਿਰ ਦੀਆਂ ਵਖ ਵਖ ਥਾਵਾਂ ‘ਤੇ ਸਾਹਿਤਕ ਸਮਾਗਮ, ਸਭਿਆਚਾਰਕ ਪ੍ਰੋਗਰਾਮ, ਪ੍ਰਦਰਸ਼ਨੀਆਂ, ਖੇਡ ਪ੍ਰਤੀਯੋਗਤਾਵਾਂ, ਨਾਟਕ ਮੁਕਾਬਲੇ, ਕਵੀ ਦਰਬਾਰ, ਮੁਸ਼ਾਇਰਾ, ਕਵਾਲੀਆਂ ਅਤੇ ਬਾਬਾ ਫਰੀਦ ਦੀਆਂ ਸਿਖਿਆਵਾਂ ਬਾਰੇ ਸੈਮੀਨਾਰ ਕਰਵਾਏ ਜਾਣਗੇ।12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਨੂੰ ਮਨਾਉਣ ਲਈ ਹਰ ਸਾਲ ਦੀ ਤਰਾਂ ਮੇਲੇ ਦੀ ਸ਼ੁਰੂਆਤ ਸਵੇਰੇ ਟਿਲਾ ਬਾਬਾ ਫਰੀਦ ਵਿਖੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਤੋਂ ਉਪਰੰਤ ਦੀ ਅਰਦਾਸ ਤੋਂ ਬਾਅਦ ਕੀਤੀ ਗਈ। ਅਜ ਸਵੇਰੇ ਟਿਲਾ ਬਾਬਾ ਸ਼ੇਖ ਫਰੀਦ ਵਿਖੇ ਅਰੰਭਤਾ ਸਮਾਗਮ ਵਿਚ ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਮੁਖ ਸੇਵਾਦਾਰ ਸ੍ਰ ਇੰਦਰਜੀਤ ਸਿੰਘ ਖਾਲਸਾ, ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਫ੍ਰਾਸ਼ਰ, ਪ੍ਰੋਫੈਸਰ ਸਾਧੂ ਸਿੰਘ ਮੈਂਬਰ ਲੋਕ ਸਭਾ ਫਰੀਦਕੋਟ, ਸ੍ਰੀ ਰੋਸ਼ਨ ਲਾਲ ਗੋਇਲ ਸਕਤਰ ਰੈਡ ਕਰਾਸ, ਸ. ਮਹੀਪ ਇੰਦਰ ਸਿੰਘ ਸੇਖੋਂ, ਸ੍ਰੀ ਸੁਰਿੰਦਰ ਗੁਪਤਾ ਸਮਾਜ ਸੇਵੀ ਅਤੇ ਹੋਰ ਜ਼ਿਲਾ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਵੀ ਸ਼ਾਮਿਲ ਹੋਈਆਂ ਅਤੇ ਫਿਰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਨਤਮਸਤ ਹੋਏ।ਇਸ ਮੌਕੇ ‘ਤੇ ਸ. ਇੰਦਰਜੀਤ ਸਿੰਘ ਧਾਰਮਿਕ ਵਿਦਿਅਕ ਸੰਸਥਾਵਾਂ ਮੁਖ ਸੇਵਾਦਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪ੍ਰਾਸ਼ਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਮਨੁਖ ਨੂੰ ਬਾਬਾ ਫਰੀਦ ਜੀ ਦੇ ਉਚੇ ਸੁਚੇ ਜੀਵਨ ਅਤੇ ਉਨ੍ਹਾਂ ਦੀ ਬਾਣੀ ਤੋਂ ਸੇਧ ਲੈ ਕੇ ਮਨੁਖਤਾ ਦੀ ਭਲਾਈ ਲਈ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਬਾਬਾ ਫਰੀਦ ਜਿੰਨਾਂ ਸਮੁਚੀ ਮਨੁਖ ਜਾਤੀ ਨੂੰ ਸਾਦਗੀ, ਰੁਖੀ-ਮਿਸੀ ਖਾਣ ਅਤੇ ਇਥੋਂ ਤਕ ਕਿ ਬੁਰੇ ਦਾ ਵੀ ਭਲਾ ਕਰਨ ਦਾ ਮਹਾਂਨ ਉਪਦੇਸ਼ ਦਿਤਾ।
ਇਸ ਮੇਲੇ ਦੌਰਾਨ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਅਤੇ ਸੂਫੀਆਨਾ ਕਲਾਮ ਦੇ ਨਾਲ ਸੰਗਤਾਂ ਨੂੰ ਸ਼ਰੋਸ਼ਾਰ ਕੀਤਾ ਜਾਵੇਗਾ।

WRITTEN BY