Skip to content
Independent perspectives. Global stories.
BREAKING

ਪਿੰਡ ਰਾਮਗੜ੍ਹ ਦੀ ਸਰਪੰਚ ਵਿਰੁੱਧ ਪੰਚਾਂ ਵੱਲੋਂ ਬੇਭਰੋਸਗੀ ਦਾ ਮਤਾ

Share this story

ਸ਼ਹਿਣਾ 19 ਸਤੰਬਰ (ਸੋਨੀ, ਧਾਲੀਵਾਲ)- ਨੇੜਲੇ ਪਿੰਡ ਰਾਮਗੜ੍ਹ ਦੀ ਸਰਪੰਚ ਵੱਲੋਂ ਪਿੰਡ ਵਿਚ ਵਿਕਾਸ ਕਾਰਜਾਂ ਨੂੰ ਸਹੀ ਢੰਗ ਨਾਲ ਨਾ ਕਰਵਾਉਣ ਅਤੇ ਮੌਜਦੂਾਂ ਪੰਚਾਇਤ ਮੈੀਬਰਾਂ ਦੀ ਕੋਈ ਪੁੱਛਗਿੱਛ ਦੇ ਰੋਹ ਵਜੋਂ ਅੱਜ ਪਿੰਡ ਰਾਮਗੜ੍ਹ ਦੇ ਪੰਚਾਇਤ ਮੈਂਬਰ ਅਵਤਾਰ ਸਿੰਘ,ਰਮਨਦੀਪ ਸਿੰਘ, ਨਸੀਬ ਕੌਰ, ਜੱਗਰ ਸਿੰਘ, ਵਕੀਲ ਸਿੰਘ, ਨੰਦ ਸਿੰਘ ਆਦਿ ਵੱਲੋਂ ਬੇਭਰੋਸਗੀ ਦਾ ਮਤਾ ਪਾ ਕੇ ਅੱਜ ਬਲਾਕ ਵਿਕਾਸ ਦਫਤਰ ਸ਼ਹਿਣਾ ਵਿਖੇ ਸੁਖਵਿੰਦਰ ਸਿੰਘ ਸਿੱਧੂ ਬੀਡੀਪੀਓ ਸ਼ਹਿਣਾ ਨੂੰ ਮੰਗ ਪੱਤਰ ਦਿੱਤਾ। ਮੌਜੂਦਾ ਪੰਚਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਆਈਆਂ ਗ੍ਰਾਂਟਾ ਨੂੰ ਸਹੀ ਢੰਗ ਨਾਲ ਨਹੀ ਲਗਾਇਆ ਜਾ ਰਿਹਾ। ਜਿਸ ਕਰ ਕੇ ਪਿੰਡ ਰਾਮਗੜ੍ਹ ਹੋਰਾਂ ਪਿੰਡਾਂ ਨਾਲੋ ਵਿਕਾਸ ਕਾਰਜ ਵਿਚ ਪਛੜਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਰਾਮਗੜ੍ਹ ਦੀ ਸਰਪੰਚ ਵਿਕਾਸ ਕਾਰਜਾਂ ਨੂੰ ਸਹੀ ਢੰਗ ਨਾਲ ਕਰਦੀ ਤਾਂ ਹੁਣ ਤੱਕ ਪਿੰਡ ਰਾਮਗੜ ਦੇ ਵਿਕਾਸ ਕਾਰਜ ਵੱਡੀ ਪੱਧਰ ਤੇ ਹੋਣੇ ਸਨ। ਉਨ੍ਹਾਂ ਕਿਹਾ ਕਿ ਅਸੀ ਪਿੰਡ ਰਾਮਗੜ੍ਹ ਦੇ ਵਿਕਾਸ ਕਾਰਜਾਂ ਲਈ ਪਿੰਡ ਵਿਚ ਪ੍ਰਬੰਧਕ ਲਾਉਣ ਦੀ ਮੰਗ ਕਰਦੇ ਹਾ ਕਿ ਪਿੰਡ ਦੇ ਵਿਕਾਸ ਕਾਰਜ ਸਹੀ ਢੰਗ ਨਾਲ ਹੋ ਸਕਣ। ਸੁਖਵਿੰਦਰ ਸਿੰਘ ਸਿੱਧੂ ਬੀਡੀਪੀਓ ਸ਼ਹਿਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਰਾਮਗੜ੍ਹ ਦੀ ਪੰਚਾਇਤ ਦੀ ਜਲਦੀ ਹੀ ਇਕ ਮੀਟਿੰਗ ਬੁਲਾਈ ਜਾਵੇਗੀ ਅਤੇ ਉਨ੍ਹਾਂ ਦੇ ਆਪਸੀ ਗਿਲੇ ਸਿਕਵੇ ਦੂਰ ਕੀਤੇਸ ਜਾਣਗੇ। ਜੇਕਰ ਪੰਚਾਇਤ ਦੀ ਆਪਸ ਵਿਚ ਤਾਣੀ ਨਾ ਸੁਲਝੀ ਤਾਂ ਵਿਭਾਗੀ ਕਾਰਵਾਈ ਤਰੁੰਤ ਆਰੰਭ ਕਰ ਦਿੱਤੀ ਜਾਵੇਗੀ, ਜਦੋ ਸਰਪੰਚ ਰਾਜਿੰਦਰ ਕੌਰ ਦੇ ਪਤੀ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਿੱਜੀ ਰੰਜਿਸਾ ਤਹਿਤ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ, ਜਦੋ ਕਿ ਪਿੰਡ ਵਿਚ ਵਿਕਾਸ ਕਾਰਜ ਪੂਰੀ ਤਰਾਂ ਅਰੰਭ ਹਨ।

WRITTEN BY