Skip to content
Independent perspectives. Global stories.
BREAKING

ਥਾਂਦੇਵਾਲਾ ਰੋਡ ਦੀ ਅਮਨ ਕਲੌਨੀ ਦੇ ਘਰ ਦੀ ਛੱਤ ਤੋਂ ਮਿਲਿਆ ਰਿਵਾਲਵਰ : ਜਾਂਚ ਜਾਰੀ

Share this story

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 19 ਸਤੰਬਰ (ਸੁਰਿੰਦਰ ਚੱਠਾ)-ਅੱਜ ਸ੍ਰੀ ਮੁਕਤਸਰ ਸਾਹਿਬ ਦੀ ਥਾਂਦੇਵਾਲਾ ਰੋਡ ਸਥਿਤ ਅਮਨ ਕਲੌਨੀ ਵਿਖੇ ਡਾ. ਸੰਜੀਵ ਚੁੱਘ ਦੇ ਨੌਹਰੇ ਵਿੱਚ ਬਣੇ ਬਾਥਰੂਮ ਦੀ ਛੱਤ ਤੋਂ ਇੱਕ 32 ਬੋਰ ਰਿਵਾਲਵਰ ਮਾਰਕਾ ਇੰਡੀਅਨ ਆਰਡੀਨੈੱਸ ਫੈਕਟਰੀ ਸਮੇਤ ਚਾਰ ਕਾਰਤੂਸ ਬਰਾਮਦ ਹੋਇਆ ਹੈ। ਐੱਸ.ਐੱਚ.ਓ ਸਿਟੀਥਾਣਾ ਸ੍ਰੀ ਮੁਕਤਸਰ ਸਾਹਿਬ ਸ੍ਰ; ਤੇਜਿੰਦਰਪਾਲ ਸਿੰਘ ਬਰਾੜ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਡਾ. ਸੰਜੀਵ ਚੁੱਘ ਨੇ ਆਪਣੇ ਨੌਹਰੇ ਵਿੱਚ ਇੱਕ ਮੱਝ ਰੱਖੀ ਹੋਈ ਹੈ, ਜਿਸ ਲਈ ਖਰੀਦੀ ਤੂੜੀ ਨੂੰ ਮਜਦੂਰ ਲਾਹ ਰਹੇ ਸਨ। ਜਦੋਂ ਤੂੜੀ ਦਾ ਢੇਰ ਬਾਥਰੂਮ ਦੀ ਛੱਤ ਦੇ ਬਰਾਬਰ ਹੋ ਗਿਆ ਤਾਂ ਤੂੜੀ ਲਤੜ ਰਹੇ ਮਜਦੂਰ ਦੀ ਨਜ਼ਰ ਬਾਥਰੂਮ ਦੀ ਛੱਤ ਤੇ ਪਏ ਰਿਵਾਲਵਰ ਤੇ ਪਈ। ਪਹਿਲਾਂ ਉਸ ਨੇ ਖਿਡੌਣਾ ਸਮਝ ਕੇ ਉਸ ਨੂੰ ਚੁੱਕ ਲਿਆ ਅਤੇ ਉੱਥੇ ਮੌਜੂਦ ਡਾ. ਸੰਜੀਵ ਚੁੱਘ ਦੇ ਕਰਮਚਾਰੀ ਜਗਜੀਤ ਸਿੰਘ ਨੂੰ ਵੜਾ ਦਿੱਤਾ। ਕਵਰ ਵਿੱਚੋ ਬਾਹਰ ਕੱਢਣ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਖਿਡੌਣਾ ਨਹੀਂ, ਸਗੋਂ ਅਸਲੀ ਰਿਵਾਲਵਰ ਹੈ। ਕਵਰ ਦੇ ਨਾਲ ਚਾਰ ਜਿੰਦਾ ਕਾਰਤੂਸ ਵੀ ਟੰਗੇ ਹੋਏ ਸਨ। ਕਰਮਚਾਰੀ ਨੇ ਡਾ. ਚੁੱਘ ਨੂੰ ਅਤੇ ਡਾ. ਚੁੱਘ ਨੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰਿਵਾਲਵਰ ਨੂੰ ਕਬਜੇ ਵਿੱਚ ਲੈ ਲਿਆ ਹੈ। ਐੱਸ.ਐੱਚ.ਓ ਨੇ ਦੱਸਿਆ ਹੈ ਕਿ ਇਹ ਲਾਇਸੰਸੀ ਰਿਵਾਲਵਰ ਹੈ, ਇਸ ਦੇ ਨੰਬਰ ਤੋਂ ਇਸ ਦੇ ਮਾਲਕ ਦੀ ਪਹਿਚਾਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਛੇ ਮਹੀਨੇ ਪਹਿਲਾਂ ਚੋਣਾਂ ਵਿੱਚ ਪੁਲਿਸ ਸਖਤੀ ਦੇ ਚਲਦਿਆ ਨਾਲ ਲਗਦੀ ਗਲੀ ਵਿੱਚੋਂ ਬਾਥਰੂਮ ਦੀ ਛੱਤ ਤੇ ਰਿਵਾਲਵਰ ਸੁੱਟਿਆ ਗਿਆ ਹੋ ਸਕਦਾ ਹੈ। ਜਾਂਚ ਚੱਲ ਰਹੀ ਹੈ ਜਲਦੀ ਹੀ ਰਿਵਾਲਵਰ ਦੇ ਮਾਲਕ ਦਾ ਪਤਾ ਚੱਲ ਜਾਵੇਗਾ।

WRITTEN BY