Skip to content
Independent perspectives. Global stories.
BREAKING

ਹਰ ਪਰੀਵਾਰ ਆਪਣੇ ਆਲੇ ਦੁਆਲੇ ਨੂੰ ਸਾਫ ਕਰੇ ਤਾਂ ਪੂਰਾ ਦੇਸ਼ ਸਾਫ ਹੋ ਸਕਦੈ : ਫਤਿਹਜੰਗ ਸਿੰਘ ਬਾਜਵਾ

Share this story

ਕਾਦੀਆਂ, 19  ਸਤੰਬਰ (ਤਾਰੀ, ਰਾਜੂ ਖਹਿਰਾ)-  ਨਗਰ ਕੋਂਸਲ ਕਾਦੀਆਂ ਵਿਖੇ ਪ੍ਰਧਾਨਮਤੰਰੀ ਨਰਿੰਦਰ ਮੋਦੀ ਦੇ ਸਵਛ ਭਾਰਤ ਅਭਿਆਂਨ ਦੇ ਅਧੀਨ ਨਗਰ ਕੋਂਸਲ ਪ੍ਰਧਾਨ ਸ. ਜਰਨੈਲ ਸਿੰਘ ਮਾਹਲ ਦੀ ਅਗਵਾਈ ਹੇਠ ਸਫਾਈ ਅਭਿਆਂਨ ਚਲਾਇਆ ਗਿਆ। ਇਸ ਅਭਿਆਨ ਦੀ ਸ਼ੁਰੂਆਤ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ  ਨੇ ਕੋਂਸਲ ਦੇ ਗੇਟ ਦੇ ਬਾਹਰ ਝਾੜੂ ਚਲਾ ਕਿ ਕੀਤੀ। ਇਸ ਮੌਕੇ ’ਤੇ ਪ੍ਰਧਾਨ ਕੋਂਸਲ ਸਹਿਤ ਦੂਸਰੇ ਕਰਮਚਾਰੀਆਂ ਵੱਲੋਂ ਵੀ ਇਸ ਮੁਹਿਮ ਨੂੰ ਚਲਾਇਆ ਗਿਆ। ਇਸ ਮੋਕੇ ਤੇ ਸੰਬੋਧਿਤ ਕਰਦਿਆਂ  ਸ ਬਾਜਵਾ ਨੇ ਕਿਹਾ ਕਿ ਆਪਣੇ ਆਪ ਨੂੰ ਸਿਹਤਮੰਦ ਰਖਣ ਦੇ ਲਈ ਆਪਣੇ ਆਲੇ ਦੁਆਲੇ ਸਫਾਈ ਹੋਣਾ ਬਹੁਤ ਜਰੂਰੀ ਹੈ ।  ਓਹਨਾਂ ਕਿਹਾ ਕਿ  ਹਰ ਪਰੀਵਾਰ ਨੂੰ ਚਾਹੀਦਾ ਹੈ ਕਿ  ਓਹ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰਖੇ। ਇਸ ਨਾਲ ਹਰ ਮੁਹਲਾ ਸਾਫ ਰਹੇਗਾ। ਓਹਨਾਂ ਅਗੇ ਕਿਹਾ ਕਿ ਇਸ ਤਰਾਂ ਅਸੀ ਆਪਣੇ ਪੂਰੇ ਭਾਰਤ ਦੇਸ਼ ਨੂੰ ਸਾਫ ਸੁਥਰਾ ਬਣਾ ਸਕਦੇ ਹਾਂ। ਓਹਨਾਂ ਇਹ ਵੀ ਕਿਹਾ ਕਿ ਆਪਣਾ ਆਲਾ ਦੁਆਲਾ ਸਾਫ ਸੁਥਰਾ ਰਖਣਾਂ ਸਾਡੀ ਨੈਤਿਕ ਜਿਮੇਵਾਰੀ ਹੈ। ਓਹਨਾਂ ਸ਼ਹਿਰ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਅਸੀ ਕਾਦੀਆਂ ਸ਼ਹਿਰ ਨੂੰ ਪੂਰੀ ਤਰਾਂ ਸਾਫ ਸੁਥਰਾ ਬਣਾ ਕਿ ਹੀ ਦਮ ਲਵਾਂਗੇ। ਓਹਨਾਂ ਕਿਹਾ ਕਿ ਸ਼ਹਿਰ ਦੀ ਸੜਕਾਂ ਤੇ ਲਗੇ ਗੰਦਗੀ ਦੇ ਢੇਰਾਂ ਦੀ ਵੀ ਸਫਾਈ ਹੋਣੀ ਚਾਹੀਦੀ ਹੈ। ਤਾਂ ਜੋ ਮਖੀ ਮਛਰਾਂ ਦਾ ਪ੍ਰਕੋਪ ਵੀ ਘਟ ਹੋ ਸਕੇ ਅਤੇ ਲੋਕਾਂ ਨੂੰ ਮਲੇਰੀਆ, ਚਿਕਨਗੁਣੀਆਂ ਵਰਗੀ  ਬਿਮਾਰੀਆਂ  ਤੋਂ ਇਲਾਕਾ ਨਿਵਾਸੀ ਮਹਿਫੂਜ ਰਹਿਣਗੇ ਤਾਂ ਸਾਡਾ ਦੇਸ਼ ਤਰਕੀ ਕਰੇਗਾ।
ਜੇਕਰ ਅਸੀ ਸਿਹਤਮੰਦ ਹਾਂ ਤਾਂ ਹੀ ਅਸੀ ਆਪਣੇ ਦੇਸ਼ ਲਈ ਚੰਗੀ ਸੋਚ ਰਖ ਸਕਦੇ ਹਾਂ। ਇਸ ਮੋਕੇ  ਨਗਰ ਕੋਂਸਲ ਪ੍ਰਧਾਨ ਸ ਮਾਹਲ ਨੇ  ਵੀ ਲੋਕਾਂ ਨੂੰ  ਆਪਣੇ  ਵਾਤਾਵਰਣ ਨੂੰ ਸਾਫ ਸੁਥਰਾ ਰਖਣ ਲਈ  ਪ੍ਰੇਰਿਤ ਕੀਤਾ। ਇਸ ਮੋਕੇ ਤੇ ਓਹਨਾਂ ਦੇ ਨਾਲ ਅਮ ਸੀ ਸੁਚਾ ਸਿੰਘ ਜੋਹਲ, ਮੀਤ ਪ੍ਰਧਾਨ ਅਸ਼ੋਕ ਕੁਮਾਰ, ਐਮ ਸੀ ਸੁਖਪ੍ਰੀਤ ਸਿੰਘ ਸ਼ੈਬੀ, ਮਨਿੰਦਰਪਾਲ ਸਿੰਘ ਮੰਨਾ  ਰਾਜਾ ਜੋਗਿੰਦਰ ਸਿੰਘ,  ਤ੍ਰਿਲੋਚਨ ਸਿੰਘ, ਸੁਖਰਾਜ ਸਿੰਘ ਕਾਹਲੋਂ, ਭੁਪਿੰਦਰ ਸਿੰਘ ਵਿਟੀ, ਅਮਰਬੀਰ ਸਿੰਘ ਸੰਧੂ ੍ਯ, ਹਰਪ੍ਰੀਤ ਸਿੰਘ, ਰਾਜੇਸ਼ ਕੁਮਾਰ ੍ਯ, ਦੀਪਕ ਲਡਾ ਆਦਿ ਵਿਸ਼ੇਸ਼ ਤੋਰ ਤੇ ਹਾਜਿਰ ਸੀ।

WRITTEN BY