Skip to content
Independent perspectives. Global stories.
BREAKING

ਯੂਥ ਕਾਂਗਰਸੀਆਂ ਨੇ ਵਧ ਰਹੀਆਂ ਤੇਲ ਕੀਮਤਾਂ ਦੇ ਵਿਰੋਧ ’ਚ ਮੋਦੀ ਦਾ ਪੁਤਲਾ ਫੂਕਿਆ

Share this story

ਸਰਦੂਲਗੜ੍ਹ, 18 ਸਤੰਬਰ (ਬਲਜੀਤ ਪਾਲ, ਵਿਪਨ ਗੋਇਲ)-ਸਰਦੂਲਗੜ੍ਹ ਵਿਖੇ ਯੂਥ ਕਾਂਗਰਸ ਵੱਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਤਲਾ ਫੂਕਿਆ ਗਿਆ। ਲੋਕ ਸਭਾ ਹਲਕਾ ਬਠਿੰਡਾਂ ਦੇ ਪ੍ਰਧਾਨ ਜਗਸੀਰ ਸਿੰਘ ਮੀਰਪੁਰ ਦੀ ਅਗਵਾਈ ‘ਚ ਪੈਟਰੋਲ ਅਤੇ ਡੀਜਲ ਦੀਆ ਲਗਾਤਾਰ ਵੱਧ ਰਹੀਆ ਕੀਮਤਾਂ ਦੇ ਰੋਸ਼ ਵਜੋ ਪ੍ਰਧਾਨ ਮੰਤਰੀ ਦਾ ਪੂਤਲਾ ਸਥਾਨਿਕ ਰੋੜਕੀ ਚੌਕ ਵਿਖੇ ਫੂਕਿਆ ਗਿਆ। ਇਸ ਮੌਕੇ ਬੋਲਦਿਆ ਮੀਰਪੁਰ ਨੇ ਕਿਹਾ ਕਿ ਅੱਛੇ ਦਿਨਾਂ ਦੀ ਗੱਲ ਕਰਨ ਵਾਲੇ ਮੋਦੀ ਦੇ ਤਿੰਨ ਸਾਲਾਂ ਦੇ ਰਾਜ ਅੰਦਰ ਮਹਿੰਗਾਈ ਅਤੇ ਬੇਰੁਜਗਾਰੀ ‘ਚ ਰਿਕਾਰਡ ਤੋੜ ਵਾਧਾ ਹੋਇਆ ਹੈ।ਉਨਾਂ ਕਿਹਾ ਕਿ ਆਏ ਦਿਨ ਪੈਟਰੋਲ ਅਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਕਿਸਾਨਾਂ, ਮਜਦੂਰਾਂ, ਵਪਾਰੀਆਂ ਅਤੇ ਆਮ ਲੋਕਾਂ ਦਾ ਕੰਚੂਮਰ ਕੱਢ ਰੱਖਿਆ ਹੈ।ਉਨਾਂ ਕਿਹਾ ਕਿ ਪਿਛਲੀ ਮਨਮੋਹਨ ਸਿੰਘ ਸਰਕਾਰ ਵੇਲੇ ਕੱਚੇ ਤੇਲ ਦਾ ਰੇਟ 146 ਪ੍ਰਤੀ ਬੈਰਲ ਸੀ ਤੇ ਉਸ ਸਮੇਂ ਪੈਟਰੋਲ ਦਾ ਰੇਟ 60-65 ਰੁਪਏ ਸੀ ਜਦ ਕਿ ਹੁਣ ਕੱਚੇ ਤੇਲ ਦਾ ਰੇਟ ਸਿਰਫ 46 ਪ੍ਰਤੀ ਬੈਰਲ ਹੈ ਤੇ ਪੈਟਰੋਲ ਦਾ ਰੇਟ 75 ਰੁਪਏ ਹੈ। ਉਨਾਂ ਕਿਹਾ ਕਿ ਮੌਦੀ ਸਿਰਫ ਮੁੱਠੀ ਭਰ ਸਰਮਾਏਦਾਰਾਂ ਦਾ ਪ੍ਰਧਾਨ ਮੰਤਰੀ ਹੈ ਜੋ ਉਨਾਂ ਦੇ ਹੀ ਫਾਇਦੇ ਦੂ ਗੱਲ ਕਰਦਾ ਹੈ।ਉਨਾਂ ਕਿਹਾ ਕਿ ਪੈਟਰੋਲ ਤੇ ਡੀਜਲ ਨੂੰ ਵੀ ਜੀ.ਐਸ.ਟੀ.ਦੇ ਘੇਰੇ ‘ਚ ਲਿਆਕੇ ਇਸ ਦਾ ਰੇਟ ਵੀ ਨਿਯਮਤ ਕੀਤਾ ਜਾਵੇ। ਇਸ ਮੌਕੇ ਹਾਜ਼ਰ ਯੂਥ ਕਾਂਗਰਸੀ ਵਰਕਰਾਂ ਨੇ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਖਿਲਾਫ ਜੰਮੇ ਨਹਾਰੇਬਾਜੀ ਕੀਤੀ।
ਇਸ ਮੌਕੇ ਮਥਰਾ ਦਾਸ ਗਰਗ, ਅਮਨ ਵਰਮਾ, ਸੁਖਾ ਭਾਊ, ਗੋਲਡੀ ਨਾਹਰਾ, ਸੌਪੀ ਸਾਧੂਵਾਲਾ, ਪ੍ਰਧਾਨ ਸੁਖਾ ਮੀਰਪੁਰ, ਬੌਬੀ ਸਿੱਧੂ, ਦੀਪ ਸੰਧੂ ਆਦਿ ਹਾਜ਼ਰ ਸਨ।

WRITTEN BY