ਕਾਦੀਆਂ, 18 ਸਤੰਬਰ (ਰਾਜੂ ਖੈਹਿਰਾ, ਅਬਦੁਲ ਸਲਾਮ ਤਾਰੀ)-ਆਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਲੁਟਿਆ ਅਤੇ ਕੁਟਿਆ ਹੈ ਅਤੇ ਲੋਕਾਂ ਨੇ ਇਸ ਦਾ ਬਦਲਾ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਆਕਾਲੀ, ਭਾਜਪਾ ਨੂੰ ਹਰਾ ਕੇ ਲਿਆ ਸੀ ਤੇ ਹੁਣ ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਵੀ ਭਾਰੀ ਲੀਡ ਨਾਲ ਜਿਤ ਕੇ ਇਹ ਸੀਟ ਵੀ ਕੈਪਟਨ ਅਮਰਿੰਦਰ ਸਿੰਘ ਝੌਲੀ ਵਿਚ ਪਾਉਣਗੇ।ਇਹਨਾਂ ਸਬਦਾਂ ਦਾ ਪ੍ਰਗਟਾਵਾ ਸਰਬਜੀਤ ਸਿੰਘ ਹਰਚੋਵਾਲ ਨੇ ਕੀਤਾ।ਇਸ ਮੌਕੇ ਗਲ ਕਰਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਹੈ ਕਿ ਇਹ ਸੀਟ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਨੂੰ ਦਿਤੀ ਜਾਵੇ ਤਾਂ ਜੋ ਇਹ ਸੀਟ ਨੂੰ ਜਿਤ ਕੇ ਕੈਪਟਨ ਸਾਹਿਬ ਦੀ ਝੌਲੀ ਪਾਉਣਗੇ।
ਗੁਰਦਾਸਪੁਰ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਜਿਤ ਯਕੀਨੀ : ਸਰਬਜੀਤ ਸਿੰਘ



