Skip to content
Independent perspectives. Global stories.
BREAKING

ਕਸਬਾ ਹੰਡਿਆਇਆ ’ਚ ਪ੍ਰਸ਼ਾਸਨ ਦੀ ਨਕ ਹੇਠ ਵਿਕ ਰਹੀ ਨਜਾਇਜ਼ ਸ਼ਰਾਬ

Share this story

ਹੰਡਿਆਇਆ, 18 ਸਤੰਬਰ (ਅਵਤਾਰ ਧਨੌਲਾ)-ਪੰਜਾਬ ਸਰਕਾਰ ਦੁਆਰਾ ਜਿਥੇ ਹਰ ਦਿਨ ਨਸ਼ੇ ਨੂੰ ਰੋਕਣ ਲਈ ਵਖ-ਵਖ ਤਰ੍ਹਾ ਦੀਆ ਮੁਹਿੰਮਾ ਚਲਾ ਰਹੀ ਹੈ। ਤੇ ਨਸ਼ਿਆ ਨੂੰ ਰੋਕਣ ਲਈ ਕਰੋੜਾ ਰੁਪਏ ਖਰਚ ਕੀਤੇ ਜਾ ਰਹੇ ਹਨ। ਉਥੇ ਹੀ ਕਸਬਾ ਹੰਡਿਆਇਆ ਤੇ ਹੰਡਿਆਇਆ ਦੇ ਆਸ ਪਾਸ ਦੇ ਪਿੰਡਾ ਅੰਦਰ ਵਿਕ ਰਹੀ ਨਜਾਇਜ਼ ਸਰਾਬ ਨੂੰ ਰੋਕਣ ਲਈ ਠੇਕੇਦਾਰ ਖੁਦ ਪੜਤਾਲ ਕਰ  ਰਹੇ ਹਨ। ਜਦ ਕਿ ਇਹ ਜਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ। ਇਥੇ ਹੈਰਾਨੀਜਨਕ ਗਲ ਇਹ ਹੈ ਕਸਬਾ ਹੰਡਿਆਇਆ ਅੰਦਰ ਪੁਲਿਸ ਚੌਂਕੀ ਤੇ ਸੀਆਈਏ ਸਟਾਫ ਹੋਣ ਦੇ ਬਾਵਜੂਦ ਇਹਨਾਂ ਨਜਾਇਜ਼ ਕਾਰਜਾ ਤੇ ਕਿਸੇ ਤਰ੍ਹਾ ਦੀ ਕੋਈ ਕਾਨੂੰਨੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਜਿਸ ਤੋਂ ਸਾਫ਼ ਸਾਫ਼ ਜਾਹਿਰ ਹੁੰਦਾ ਹੈ ਕਿ ਇਹਨਾਂ ਨਜਾਇਜ਼ ਕਾਰਜਾਂ ਨੂੰ ਰੋਕਣ ਲਈ ਪ੍ਰਸ਼ਾਸਨ ਕਿਸੇ ਤਰ੍ਹਾ ਦੀ ਕੋਈ ਸਖ਼ਤੀ ਕਰਦਾ ਦਿਖਾਈ ਨਹੀਂ ਦਿੰਦਾ। ਪਤਰਕਾਰਾ ਨੇ ਜਦ ਮੌਕੇ ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਤਾਂ ਨਜਾਇਜ਼ ਧੰਦਾ ਕਰਨ ਵਾਲਿਆ ਨੇ ਪਤਰਕਾਰਾ ਨੂੰ ਵੀ ਨਜਾਇਜ ਸਰਾਬ ਖ੍ਰੀਦਣ ਲਈ ਕਹਿ ਦਿਤਾ। ਜਦ ਪੁਛਿਆ ਤੁਹਾਨੂੰ ਪ੍ਰਸ਼ਾਸਨ ਨਹੀਂ ਰੋਕਦਾ ਤਾਂ ਨਾਜਇਜ਼ ਧੰਦਾਕਾਰੀ ਕੁਝ ਵੀ ਕਹਿਣ ਤੋਂ ਪ੍ਰਹਿਜ ਕਰਦੇ ਦਿਖਾਈ ਦਿਤੇ। ਜਿਕਰਯੋਗ ਗਲ ਇਹ ਵੀ ਹੈ ਜੋ ਇਹ ਨਾਜਾਇਜ਼ ਤੌਰ ਤੇ ਵਿਕ ਰਹੀ ਹੈ ਉਹ ਗੁਆਂਢੀ ਸੂਬਿਆ ਤੋਂ ਆਉਂਦੀ ਹੈ ਉਸ ਉਪਰ ਸਾਫ ਤੌਰ ਤੇ ਲਿਖਿਆ ਹੁੰਦਾ ਹੈ ਕਿ ਇਹ ਸਰਾਬ ਕਿਸੇ ਹੋਰ ਸੂਬੇ ਵਿਚ ਨਹੀਂ ਵਿਕ ਸਕਦੀ ਪਰ ਇਹ ਸਰਾਬ ਗੁਆਂਢੀ ਸੂਬੇ ਦੀ ਸੀਮਾ ਤੋਂ ਪਾਰ ਕਿਸ ਤਰਾਂ ਆ ਜਾਂਦੀ ਹੈ ਜਦਕਿ ਸੀਮਾ ਤੇ ਪੰਜਾਬ ਪੁਲਿਸ ਦਾ ਸਖਤ ਪਹਿਰਾ ਹੁੰਦਾ ਹੈ।ਉਕਤ ਮਾਮਲੇ ਸਬੰਧੀ  ਜਦ ਅੈਸ.ਅੈਸ.ਪੀ. ਬਰਨਾਲਾ ਹਰਜੀਤ ਸਿੰਘ ਨੂੰ ਜਾਣਕਾਰੀ ਲਈ ਫੋਨ ਕੀਤਾ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਜਦ ਇਸ ਸਬੰਧੀ ਠੇਕੇਦਾਰ ਜਾਵੇਦ ਖਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਨਜਾਇਜ ਸਰਾਬ ਦੇ ਧੰਦੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਹੇ ਹਨ। ਨਾਲ ਹੀ ਉਹਨਾ ਮੰਗ ਕੀਤੀ ਕਿ ਜੋ ਅਜਿਹੇ ਨਜਾਇਜ ਧੰਦੇ ਕਰ ਰਹੇ ਹਨ।ਉਹਨਾ ੳੁਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

WRITTEN BY