Skip to content
Independent perspectives. Global stories.
BREAKING

ਪੈਡ ਪਲੇਅਰ ਵਜੋਂ ਵੱਖਰੀ ਪਹਿਚਾਣ ਰੱਖਣ ਵਾਲਾ ਮਨਿੰਦਰ ਸਿੰਘ

Share this story

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਗੱਲ ਕਰਦੇ ਹਾ ਅੱਜ ਕੱਲ ਸਟੇਜਾਂ ਦੀ ਸ਼ਾਨ ਬਣੇ ਪੈਡ ਪਲੇਅਰ ਮਨਿੰਦਰ ਸਿੰਘ ਦੀ । ਮਨਿੰਦਰ ਸਿੰਘ ਦਾ ਜਨਮ ਮਿਤੀ 31 ਮਾਰਚ 1996 ਨੂੰ ਪਿੰਡ ਰਸੂਲਪੁਰ ਜਿਲ੍ਹਾਂ ਲੁਧਿਆਣਾ ਵਿੱਚ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਕਰਮਜੀਤ ਕੌਰ ਦੇ ਘਰ ਹੋਇਆ। ਮਨਿੰਦਰ ਸਿੰਘ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਪਿਆਰ ਸੀ ਜਿਸ ਕਰਕੇ ਸੰਗੀਤਕ ਸ਼ਾਜ ਪੈਡ ਨੂੰ ਚੁਣ ਕੇ ਅਭਿਆਸ ਕਰਨ ਲੱਗਾ। ਮੁੱਢਲੀ ਸਿੱਖਿਆਂ ਬਾਰਵ੍ਹੀਂ ਕਰਨ ਤੋ ਬਾਦ ਉਸਤਾਦ ਬੱਬੀ ਮੋਗਾ ਨੂੰ ਗੁਰੂ ਧਾਰ ਕੇ ਪੈਡ ਵਜਾਉਣ ਦੀ ਸਿੱਖਿਆਂ ਲਈ ਤੇ ਹੋਲੀ ਹੋਲੀ ਇਸ ਸ਼ੌਕ ਨੂੰ ਕਿੱਤੇ ਵਜੋਂ ਅਪਨਾ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਮਨਿੰਦਰ ਸਿੰਘ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਵੀਰ ਦਵਿੰਦਰ , ਰੰਜਨ ਰੋਮੀ, ਮਨਮੋਹਨ ਸਿੱਧੂ, ਗੁਰਦਰਸ਼ਨ ਧੂਰੀ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਬਤੌਰ ਪੈਡ ਪਲੇਅਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਖੂਬ ਨਾਮਣਾ ਖਟਿਆਂ।
-ਪੱਤਰਕਾਰ ਅਸ਼ੋਕ ਬਾਂਸਲ

WRITTEN BY