Skip to content
Independent perspectives. Global stories.
BREAKING

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਕੈਡਿਟਸ ਨੇ ਜਿੱਤੀ ਟਰਾਫ਼ੀ

Share this story

ਜਲੰਧਰ, 18 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਕੈਡਿਟਸ ਨੇ ਐਮ.ਆਰ. ਪਬਲਿਕ ਸਕੂਲ ਆਦਮਪੁਰ ਵਿਖੇ ਵਨ ਪੰਜਾਬ ਏਅਰ ਸਕਾਡਨ ਐਨ.ਸੀ.ਸੀ. ਜਲੰਧਰ ਵਲੋਂ ਲਾਏ ਗਏ ਕੰਬਾਇਨ ਐਨੂਅਲ ਟਰੇਨਿੰਗ ਕੈਨ-56 ਵਿਖੇ ਓਵਰਆਲ ਟਰਾਫੀ ਜਿੱਤੀ। ਕਾਲਜ ਐਨ.ਸੀ.ਸੀ. ਏਅਰ ਵਿੰਗ ਦੇ ਇੰਚਾਰਜ ਪ੍ਰੋ. ਮਨਪ੍ਰੀਤ ਸਿੰਘ ਲੈਹਲ ਨੇ ਦੱਸਿਆ ਕਿ ਇਸ ਕੈਂਪ ਵਿਚ ਦਸ ਸਕੂਲ ਤੇ ਚਾਰ ਕਾਲਜਾਂ ਦੇ 400 ਕੈਡਿਟਸ ਨੇ ਹਿੱਸਾ ਲਿਆ। ਕਾਲਜ ਦੇ ਕੈਡਿਟਸ ਨੇ ਪ੍ਰਿੰਸੀਪਲ ਡਾ. ਸਮਰਾ ਦੇ ਦਿਸ਼ਾ-ਨਿਰਦੇਸ਼ ਤੇ ਏ.ਐਨ.ਓ. ਪ੍ਰੋ. ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਭਾਗ ਲੈਦਿਆਂ ਵੱਡੇ ਅੰਕਾਂ ਨਾਲ ਇਹ ਟਰਾਫੀ ਜਿੱਤੀ। ਕਾਲਜ ਦੇ ਕੈਡਿਟਸ ਨੇ ਚਾਰ ਕਾਲਜਾਂ ਦੇ ਡਰਿਲ ਮੁਕਾਬਲੇ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਐਸ.ਡੀ. ਤੇ ਐਸ.ਡਬਲੳ ਕੈਟੇਗਰੀ ਵਿਚੋਂ ਵਾਲੀਵਾਲ ਦੇ ਮੁਕਾਬਲਿਆਂ ਵਿਚੋਂ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ 400 ਮੀਟਰ ਰੇਸ ਵਿਚ ਸ਼ਿਵਮ ਨੇ ਗੋਲਡ ਮੈਡਲ ਤੇ ਸੰਗੀਤ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। 200 ਮੀਟਰ ਰੇਸ ਵਿਚੋਂ ਸੰਗੀਤ ਨੇ ਗੋਲਡ ਮੈਡਲ ਅਤੇ ਸ਼ਿਵਮ ਨੇ ਸਿਲਵਰ ਮੈਡਲ ਵੀ ਪ੍ਰਾਪਤ ਕੀਤਾ। ਇਸੇ ਤਰ੍ਹਾਂ 100 ਮੀਟਰ ਤੇ 200 ਮੀਟਰ ਰੇਸ ਵਿਚੋਂ ਨੇਹਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ । ਸੋਲੋ ਡਾਂਸ ਵਿਚੋਂ ਕਮਲਜੀਤ ਤੇ ਅੰਕਿਤਾ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਦੌਰਾਨ ਛਸ਼ੂੌ ਕਮਲ ਕੁਮਾਰ ਨੂੰ ਕੈਂਪ ਦਾ ਸੀਨੀਅਰ ਘੋਸ਼ਿਤ ਕੀਤਾ ਗਿਆ।

WRITTEN BY