Skip to content
Independent perspectives. Global stories.
BREAKING

ਕਾਂਗਰਸ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰੇਗਾ 20 ਦਾ ਕਿਸਾਨ ਮਜ਼ਦੂਰ ਸੰਮੇਲਨ : ਸੂਰਤ ਸਿੰਘ ਬਾਜਵਾ

Share this story

ਬਰਨਾਲਾ, 18 ਸਤੰਬਰ (ਕਮਲਜੀਤ ਸਿੰਘ)-ਝੂਠੇ ਵਾਅਦਿਆ ਦੇ ਸਹਾਰੇ ਬਣੀ ਸੂਬੇ ਦੀ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ ਆਮ ਆਦਮੀ ਪਾਰਟੀ 20 ਸਤੰਬਰ ਨੂੰ ਕੋਟਕਪੂਰਾ ਵਿਖੇ ਵਿਸ਼ਾਲ ਕਿਸਾਨ ਮਜ਼ਦੂਰ ਸੰਮੇਲਨ ਕਰਨ ਜਾ ਰਹੀ ਹੈ । ਜਿਸ ਵਿੱਚ ਕਾਂਗਰਸ ਸਰਕਾਰ ਦੇ ਸਾਰੇ ਝੂਠੇ ਵਾਅਦਿਆ ਦਾ ਪਰਦਾਫਾਸ਼ ਕੀਤਾ ਜਾਵੇਗਾ । ਇਹਨਾ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ. ਸੂਰਤ ਸਿੰਘ ਬਾਜਵਾ ਨੇ ਅੱਜ ਬਰਨਾਲਾ ਵਿਖੇ ਕੀਤਾ । ਉਹਨਾ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ 20 ਸਤੰਬਰ ਨੂੰ ਕੋਟਕਪੂਰਾ ਵਿਖੇ ਹੋ ਰਹੇ, ਇਸ ਵਿਸ਼ਾਲ ਕਿਸਾਨ-ਮਜ਼ਦੂਰ ਸੰਮੇਲਨ ਵਿੱਚ ਜਿਲ੍ਹਾ ਬਰਨਾਲਾ ਤੋਂ ਜਿਲ੍ਹਾ ਪ੍ਰਧਾਨ ਸ੍ਰ. ਕੁਲਦੀਪ ਸਿੰਘ ਕਾਲਾ ਢਿੱਲੋ, ਐਮ.ਐਲ.ਏ. ਬਰਨਾਲਾ ਸ੍ਰ. ਗੁਰਮੀਤ ਸਿੰਘ ਮੀਤ ਹੇਅਰ, ਐਮ.ਐਲ.ਏ. ਭਦੌੜ ਸ੍ਰ. ਪਿਰਮਲ ਸਿੰਘ, ਐਮ.ਐਲ.ਏ. ਮਹਿਲਕਲਾਂ ਸ੍ਰ. ਕੁਲਵੰਤ ਸਿੰਘ ਪੰਡੋਰੀ ਦੀ ਯੋਗ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਪਾਰਟੀ ਵਰਕਰ ਪਹੁੰਚਣਗੇ । ਉਹਨਾ ਕਾਂਗਰਸ ਪਾਰਟੀ ਤੇ ਝੂਠੇ ਵਾਅਦੇ ਕਰਨ ਦਾ ਦੋਸ਼ ਲਾਉਦਿਆ ਕਿਹਾ ਕਿ ਲੰਘੀਆ ਅਸੈਬਲੀ ਚੋਣਾ ਵੇਲੇ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ । ਪੰਜਾਬ ਦੀ ਜਨਤਾ ਨੇ ਉਹਨਾ ਤੇ ਵਿਸਵਾਸ ਕੀਤਾ ਤੇ ਕਾਂਗਰਸ ਪਾਰਟੀ ਨੂੰ ਬਹੁਮਤ ਦਿੱਤਾ, ਪਰ ਸੱਤਾ ਤੇ ਕਾਬਜ ਹੋਣ ਤੋ ਬਾਅਦ ਕਾਂਗਰਸ ਸਰਕਾਰ ਆਪਣੇ ਕੀਤੇ ਸਾਰੇ ਵਾਅਦਿਆ ਤੋਂ ਭੱਜ ਰਹੀ ਹੈ । ਇਹ ਸਰਾਸਰ ਸੂਬੇ ਦੀ ਜਨਤਾ ਨਾਲ ਵਿਸਵਾਸਘਾਤ ਹੈ। ਆਮ ਆਦਮੀ ਪਾਰਟੀ, ਪਾਰਟੀ ਪ੍ਰਧਾਨ ਸ੍ਰ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਇੱਕ ਮਜਬੂਤ ਵਿਰੋਧੀ ਧਿਰ ਦਾ ਰੋਲ ਨਿਭਾਉਦੇ ਹੋਏ, ਕਾਂਗਰਸ ਸਰਕਾਰ ਨੂੰ ਪੰਜਾਬ ਦੇ ਲੋਕਾ ਨਾਲ ਧੱਕਾ ਨਹੀ ਕਰਨ ਦੇਵੇਗੀ । ਸ੍ਰ. ਬਾਜਵਾ ਨੇ ਆਮ ਜਨਤਾ ਨੂੰ ਵੀ ਇਸ ਸੰਮੇਲਨ ਵਿੱਚ ਸਾਮਿਲ ਹੋਣ ਦੀ ਅਪੀਲ ਕਰਦਿਆ ਕਿਹਾ ਕਿ ਆਓ ਸੱਤਾ ਧਿਰ ਨੂੰ ਆਮ ਆਦਮੀ ਦੀ ਸ਼ਕਤੀ ਦਿਖਾ ਦੇਈਏ।

WRITTEN BY