ਬਰਨਾਲਾ, 18 ਸਤੰਬਰ (ਬਲਜਿੰਦਰ ਸਿੰਘ ਚੌਹਾਨ)-ਵਾਤਾਵਰਣ ਪ੍ਰੇਮੀ ਅਤੇ ਜਿਲਾ ਸਾਂਝ ਕੇਦਰ ਕਮੇਟੀ ਦੇ ਸੈਕਟਰੀ ਰਾਣਾ ਰਣਦੀਪ ਸਿੰਘ ਔਜਲਾ ਨੂੰ ਸਾਨਦਾਰ ਸਮਾਜਿਕ ਸੇਵਾ ਬਦਲੇ ਸ੍ਰ. ਹਰਜੀਤ ਸਿੰਘ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਵਲੋ ਪ੍ਰਸੰਸਾ ਪਤਰ ਦੇ ਕੇ ਸਨਮਾਨ ਕੀਤਾ ਗਿਆ । ਰਾਣਾ ਔਜਲਾ ਨੇ ਪਿਛਲੇ ਲੰਬੇ ਸਮੇ ਤੋ ਵਾਤਾਵਰਨ ਨੂੰ ਬਚਾਉਣ ਲਈ ਬੂਟੇ, ਐਕਸੀਡੈਟਾਂ ਦੀ ਰੋਕਥਾਮ ਲਈ ਵਹੀਕਲਾਂ ਤੇ ਰਿਫਲੈਕਟਰ ਅਤੇ ਪੁਲਿਸ ਪ੍ਰਸਾਸਨ ਵਲੋ ਲਗਾਏ ਜਾ ਰਹੇ ਸਕੂਲ ਕਾਲਜਾਂ ਵਿਚ ਟ੍ਰੈਫਿਕ ਨਿਯਮਾਂ ਸੰਬਧੀ ਸੈਮੀਨਾਰਾਂ ਦੀ ਸਹਾਇਤਾ ਕਰਨ ਪ੍ਰਸਾਸਨ ਕੰਪਲੈਕਸ ਵਿਖੇ ਪਾਰਕ ਬਣਾਉਣ ਦੀ ਵਿਸੇਸ ਯੋਗਦਾਨ ਪਾਇਆ ਹੈ । ਐਸ.ਐਸ.ਪੀ ਨੇ ਕਿਹਾ ਕਿ ਇਹ ਪ੍ਰਸੰਸਾ ਪਤਰ ਰਾਣਾ ਔਜਲਾ ਦੀਆਂ ਨਿਸਕਾਮ ਭਾਵਨਾ ਨਾਲ ਸਮਾਜ ਸੇਵਾ ਨੂੰ ਦੇਖਦੇ ਹੋਏ ਦਿਤਾ ਗਿਆ ਹੈ ਤਾਂ ਜੋ ਇਹ ਨਿਸਕਾਮ ਸੇਵਾਵਾਂ ਭਵਿਖ ਵਿਚ ਵਧ ਚੜ ਕੇ ਕਰਨ।
ਐਸ.ਐਸ.ਪੀ ਬਰਨਾਲਾ ਵੱਲੋਂ ਵਾਤਾਵਰਣ ਪ੍ਰੇਮੀ ਦਾ ਸਨਮਾਨ



