ਜਲਾਲਾਬਾਦ, 18 ਸਤੰਬਰ-ਬੀਐਸਐਫ ਅਬੋਹਰ ਸੈਕਟਰ ਦੀ 169ਵੀਂ ਅਤੇ 118ਵੀਂ ਬਟਾਲੀਅਨ ਨੇ ਦੋ ਵੱਖ-ਵੱਖ ਥਾਵਾਂ ਤੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਵਿੱਚ ਦੋਨਾ ਰਾਜਾ ਦੀਨਾ ਨਾਥ ਚੈਕਪੋਸਟ ਤੋਂ 11 ਕਿਲੋਗ੍ਰਾਮ ਅਤੇ ਜੋਧਾ ਭੈਣੀ ਨੇੜਿਓ 500-500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅਤੇ ਇਸ ਤੋਂ ਇਲਾਵਾ 4 ਪਾਕਿਸਤਾਨੀ ਸਿਮ ਵੀ ਬਰਾਮਦ ਹੋਏ ਹਨ। ਇਹ ਜਾਨਕਾਰੀ ਆਰ.ਐਸ. ਕਟਾਰੀਆ ਜਲੰਧਰ ਅਤੇ ਬੀਐਸਐਫ ਅਬੋਹਰ ਡੀਆਈਜੀ ਮਧੂ ਸੂਦਨ ਸ਼ਰਮਾ ਨੇ ਦਿੱਤੀ। ਇਸ ਮੌਕੇ ਉਨ੍ਹਾਂ ਕਮਾਂਡੇਂਟ ਰਣਬੀਰ ਸਿੰਘ ਅਤੇ ਐਮ.ਐਸ.ਸ਼ਰਮਾ ਵੀ ਮੌਜੂਦ ਸਨ। ਜਾਨਕਾਰੀ ਦਿੰਦਿਆਂ ਡੀਆਈਜੀ ਆਰ.ਐਸ. ਕਟਾਰੀਆ ਜਲੰਧਰ ਅਤੇ ਬੀਐਸਐਫ ਅਬੋਹਰ ਡੀਆਈਜੀ ਮਧੂ ਸੂਦਨ ਸ਼ਰਮਾ ਨੇ ਫਿਰਜੋਪੁਰ ਰੋਡ ਤੇ ਬੀਐਸਐਫ ਸੈਕਟਰ ਦੀ 118ਵੀਂ ਬਟਾਲੀਅਨ ’ਚ ਮੀਡੀਆ ਨੂੰ ਜਾਨਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਦੋਨਾ ਰਾਜਾ ਦੀਨਾ ਨਾਥ ਚੈਕ ਪੋਸਟ ਨਜਦੀਕ ਸਰਚ ਚਲਾਈ ਜਾ ਰਹੀ ਤਾਂ ਝੋਨੇ ਦੇ ਖੇਤਾਂ ਵਿੱਚ 11 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਇਸ ਤੋਂ ਇਲਾਵਾ ਜੋਧਾ ਭੈਣੀ ਨੇੜਿਓ 500-500 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਨਾਲ ਚਾਰ ਸਿਮ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਵਲੋਂ ਸੀਮਾਪੱਟੀ ਤੇ ਪੂਰੀ ਤਰ੍ਹਾਂ ਮੁਸ਼ਤੈਦੀ ਵਰਤੀ ਹੋਈ ਹੈ ਅਤੇ ਕਿਸੇ ਵੀ ਹਲਚਲ ਹੋਣ ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਧਰਤੀ ਤੋਂ ਹਮੇਸ਼ਾਂ ਹੀ ਨਸ਼ਾ ਸਮੱਗਰੀ ਭੇਜਣ ਦੀਆਂ ਯੋਜਨਾਵਾਂ ਬਣਦੀਆਂ ਹਨ ਪਰ ਸਾਡੇ ਬੀਐਸਐਫ ਦੇ ਜਵਾਨਾਂ ਵਲੋਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਕੇ ਜਿੱਥੇ ਸਰਹੱਦਾਂ ਦੀ ਰਾਖੀ ਕੀਤੀ ਜਾ ਰਹੀ ਹੈ ਉਥੇ ਦੇਸ਼ ’ਚ ਨਸ਼ਾ ਭੇਜਣ ਵਾਲਿਆਂ ਦੇ ਮਨਸੂਬਿਆਂ ਨੂੰ ਵੀ ਨਾਕਾਮ ਕੀਤਾ ਜਾ ਰਿਹਾ ਹੈ।
ਅਬੋਹਰ ਸੈਕਟਰ ’ਚ ਬੀਐਸਐਫ ਨੇ 12 ਕਿਲੋ ਹੈਰੋਇਨ ਫੜੀ ਮੌਕੇ ਤੋਂ 4 ਪਾਕਿਸਤਾਨੀ ਸਿਮ ਵੀ ਬਰਾਮਦ



