Skip to content
Independent perspectives. Global stories.
BREAKING

ਚੋਲ ਮਿੱਲ ਮਾਲਿਕਾਂ ਨੇ ਪ੍ਰਧਾਨ ਸ੍ਰੀ ਸੈਣੀ ਨੂੰ ਸਨਮਾਨਿਤ ਕੀਤਾ

Share this story

ਤਪਾ ਮੰਡੀ, 18 ਸਤੰਬਰ (ਰੋਹਿਤ ਸਿੰਗਲਾ)- ਸਥਾਨਕ ਚੋਲ ਮਿੱਲ ਮਾਲਿਕਾਂ ਦੇ ਵਫਦ ਨੇ ਪੰਜਾਬ ਰਾਇਸ ਮਿੰਲਰਜ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੰਜੇ ਗਰਗ ਭੂਤ ਅਤੇ ਤਰਲੋਚਨ ਬਾਂਸਲ ਦੀ ਅਗਵਾਈ ਵਿਚ ਇਕਠੇ ਹੋ ਕੇ ਆਲ ਇੰਡੀਆ ਰਾਇਸ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦਾ ਚੋਲ ਮਿੱਲ ਮਾਲਿਕਾਂ ਦੀਆ ਮੰਗਾਂ ਅਤੇ ਮੁਸ਼ਕਿਲਾਵਾਂ ਨੂੰ ¦ਬੇਂ ਸਮੇਂ ਤੋ ਭਾਂਪਦਿਆਂ ਹੱਲ ਕਰਨ ਲਈ ਸਮੇਂ ਸਿਰ ਢੁੱਕਵੇ ਯਤਨ ਕਰਨ ਸਬੰਧੀ ਸਨਮਾਨਿਤ ਕੀਤਾ। ਮਿੱਲ ਆਗੂਆਂ ਸੰਜੇ ਗਰਗ ਭੂਤ ਅਤੇ ਤਰਲੋਚਨ ਬਾਂਸਲ ਨੇ ਪ੍ਰਧਾਨ ਤਰਸੇਮ ਸੈਣੀ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਚੌਲ ਮਿੱਲ ਮਾਲਿਕ ਸਰਕਾਰ ਦੀ ਨਵੀ ਬਰਦਾਨਾ ਨੀਤੀ ਨੂੰ ਮੁੱਢ ਤੋ ਰੱਦ ਕਰਦੇ ਹਨ ਜਦਕਿ ਸਰਕਾਰ ਨੇ ਜੇਕਰ ਅਪਣੀ ਨਵੀ ਬਾਰਦਾਨਾ ਨੀਤੀ 4 ਅਕਤੂਬਰ ਤੱਕ ਵਾਪਿਸ ਲੈ ਕੇ ਮੁੜ ਪੁਰਾਣੀ ਦੀ ਬਹਾਲੀ ਨਾ ਕੀਤੀ ਤਾਂ ਪੰਜਾਬ ਦੇ ਸਮੁੱਚੇ ਚੋਲ ਮਿੱਲ ਮਾਲਿਕ ਸਘੰਰਸ਼ ਦੇ ਰਾਹ ਪੈਣਗੇ, ਜਿਸ ਦੀ ਪੂਰਨ ਜੁੰਮੇਵਾਰੀ ਸਰਕਾਰ ਦੀ ਹੋਵੇਗੀ। ਮਿੱਲ ਮਾਲਿਕ ਭੂਤ ਅਤੇ ਬਾਂਸਲ ਨੇ ਅੱਗੇ ਬੋਲਦਿਆ ਕਿਹਾ ਕਿ ਪੰਜਾਬ ਸਣੇ ਪੌਣੀ ਦਰਜਨ ਦੇ ਰਾਜਾਂ ਦੇ ਚੋਲ ਮਿੱਲ ਮਾਲਿਕ ਸਰਕਾਰ ਦੀ ਬਰਦਾਨਾ ਨੀਤੀ ਨੂੰ ਰੱਦ ਕਰ ਚੁੱਕੇ ਹਨ, ਜਦਕਿ ਸਰਕਾਰ ਦੀ ਪੁਰਾਣੇ ਬਾਰਦਾਨੇ ਨਾਲ ਝੋਨੇ ਦੀ ਖਰੀਦ ਕਰਨੀ ਅਸੰਭਵ ਹੈ। ਉਨ੍ਰ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 4 ਅਕਤੂਬਰ ਤੱਕ ਕੋਈ ਵੀ ਮਿੱਲ ਮਾਲਿਕ ਮਿੱਲ ਦੀ ਸਰਕਾਰੀ ਅਲਾਟਮੈਂਟ ਨਹੀ ਕਰਵਾਏਗਾ। ਇਸ ਮੌਕੇ ਸੰਜੂ ਗੁਪਤਾ, ਅਨਿਲ ਕੁਮਾਰ ਕਾਲਾ ਭੂਤ, ਸਾਬਕਾ ਮੈਨੇਜਰ ਤਰਸੇਮ ਲਾਲ, ਜੀਵਨ ਸਿੰਗਲਾ ਭਦੌੜ, ਅਸੋਕ ਭੂਤ, ਸੰਜੀਵ ਕੁਮਾਰ ਆਸ਼ੂ, ਰਾਵਿੰਦਰ ਬਾਂਸਲ, ਸੰਜੀਵ ਜਿੰਦਲ ਟਾਡਾਂ, ਤਰਸੇਮ ਬਾਂਸਲ ਭੋਲਾ ਸਣੇ ਵੱਡੀ ਗਿਣਤੀ ਵਿਚ ਚੋਲ ਮਿੱਲ ਮਾਲਿਕ ਹਾਜ਼ਰ ਸਨ।

WRITTEN BY