ਬਟਾਲਾ, 16 ਸਤੰਬਰ (ਅਰਵਿੰਦਰ ਸਿੰਘ ਮਠਾਰੂ) ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਕਰਵਾਈ ਜਾ ਰਹੀ 70ਵੀਂ ਜਿਲ੍ਹਾ ਸਕੂਲ ਵਿੱਚ ਖੇਡਾਂ ਰੋਲਕ ਸਕੇਟਿੰਗ ਪ੍ਰਤੀਯੋਗਿਤਾ ਵਿੱਚ ਜੈਂਮਸ ਕ੍ਰੈਬਿਜ ਇੰਟਰਨੈਸ਼ਨਲ ਸਕੂਲ ਬਟਾਲਾ ਓਵਰ ਆਲ ਜੇਤੂ ਰਿਹਾ ਜਦ ਕਿ ਵੁੱਡ ਸਟਾਫ ਸੀਨੀਅਰ ਸੈਕੰਡਰੀ ਸਕੂਲ ਦੂਜੇ ਅਤੇ ਕੈਬ੍ਰਿਜ ਇੰਟਰਨੈਸ਼ਨਲ ਸਕੂਲ ਤੀਸਰੇ ਸਥਾਨ ਤੇ ਰਿਹਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਕੇਸ ਬਾਲਾਅਤੇ ਸਰਿਤਾ ਸ਼ਰਮਾ ਦੇ ਦਿਸ਼ਾਂ ਨਿਰਦੇਸਾਂ ਤਹਿਤ ਜੈਮਸ ਕ੍ਰੈਬਿਜ ਇੰਟਰਨੈਸ਼ਨ ਸਕੂਲ ਵਿਖੇ ਆਯੋਜਿਤ ਕਰਵਾਈ ਗਈ ਜਿਲ੍ਹਾਂ ਰੋਲਰ ਸਕੇਟਿੰਗ ਪ੍ਰਤੀਯੋਗਤਾ ਵਿੱਚ ਜਿਲ੍ਹੇ ਭਰ ਦੇ ਵੱਖ ਵੱਖ ਸਕੂਲਾਂ ਦੇ ਕਰੀਬ 100 ਰੋਲਰ ਸਕੇਟਿੰਗ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕੀਤਾ ਗਿਆ। ਜੈਂਮਸ ਕ੍ਰ੍ਰੈਬਿਜ ਇੰਟਰਨੈਸ਼ਨ ਸਕੂਲ ਵਿੱਚ 12 ਗੋਲਡ ਮੈਡਲ,10 ਸਿਲਵਰ ਅਤੇ 1 ਬ੍ਰਾਂਜ ਮੈਡਲ ਜਿੱਤ ਕੇ ਓਵਰ ਆਲ ਪ੍ਰਤੀਯੋਗਿਤਾ ਜਿੱਤੀ ਜਦ ਕਿ ਵੁੱਡ ਸਟਾਕ ਸੀਨੀਅਰ ਸੈਂਕੰਡਰੀ ਸਕੂਲ ਨੇ 3 ਗੋਲਡ, 1 ਸਿਲਵਰ ਅਤੇ 1 ਬ੍ਰਾਂਜ ਮੈਡਲ ਜਿੱਤ ਕੇ ਦੁੂਜਾ ਸਥਾਨ ਅਤੇ ਕੈਬ੍ਰਿਜ ਇੰਟਰਨੈਸ਼ਨਲ ਸਕੂਲ ਨੇ 3 ਗੋਲਡ ਅਤੇ 1 ਸਿਲਵਰ ਮੈਡਲ ਜਿੱਤ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਆਰ.ਡੀ.ਖੋਸਲਾ ਡੀ.ਏ.ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ 3 ਗੋਲਡ ਅਤੇ 1 ਬ੍ਰਾਂਜ ਮੈਡਲ ਜਿੱਤ ਕੇ ਚੌਥਾ, ਅਕਸੈਲਸੀਅਰ ਪਬਲਿਕ ਸਕੂਲ ਨੇ 1 ਸਿਲਵਰ ਅਤੇ 1 ਬ੍ਰਾਂਜ ਮੈਡਲ ਜਿੱਤ ਕੇ ਪੰਜਵਾਂ ਅਤੇ ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਨੇ 3 ਬ੍ਰਾਂਜ ਮੈਡਲ ਜਿੱਤ ਕੇ ਛੇਵਾਂ ਸਥਾਨ ਪ੍ਰਾਪਤ ਕੀਤਾ।
11 ਸਾਲ ਤੱਕ ਲੜਕਿਆਂ ਵਿੱਚ ਗੁਰਵੰਸ਼ ਸਿੰਘ ਨੇ ਪਹਿਲਾ ਸਥਾਨ ਅਤੇ ਅੰਕਿਸ਼ਾ ਦੂਜੇ ਸਥਾਨ ’ਤੇ ਰਹੀ।14 ਸਾਲ ਲੜਕਿਆਂ ਵਿੱਚ ਵੰਸ਼ਦੀਪ ਸਿੰਘ ਪਹਿਲਾ ਅਤੇ ਸ਼ੁਭਕਰਮ ਸਿੰਘ ਦੂਜਾ, ਲੜਕੀਆਂ ਵਿੱਚ ਮੰਤਰ ਨੇ ਪਹਿਲਾ ਸਥਾਨ ਅਤੇ ਸਿਮਰਨਪ੍ਰੀਤ ਕੌਰ ਦੂਜੇ ਸਥਾਨ ਤੇ ਰਹੀ। 17 ਸਾਲ ਤੱਕ ਲੜਕਿਆਂ ਵਿੱਚ ਸਹਿਜਪਾਲ ਸਿੰਘ ਪਹਿਲਾ ਸਥਾਨ ਅਤੇ ਸਾਹਿਲਪ੍ਰੀਤ ਸਿੰਘ ਦੂਜਾ ਸਥਾਨ ਅਤੇ ਲੜਕਿਆਂ ਵਿੱਚ ਹਰਨੂਰ ਕੌਰ ਪਹਿਲਾ ਅਤੇ ਅਲੀਨਾ ਦੂਜਾ ਸਥਾਨ ਤੇ ਰਹੀ। 19 ਸਾਲ ਤੱਕ ਲੜਕਿਆਂ ਵਿੱਚ ਅਭਿਨਵ ਮਹਾਜਨ ਪਹਿਲਾ ਸਥਾਨ, ਅਨਮੋਲ ਕੋਹਲੀ ਦੂਜੇ ਸਥਾਨ ’ਤੇ ਰਹੇ। ਜਦ ਕਿ ਲੜਕਿਆਂ ਵਿੱਚ ਜੋਬਨਪ੍ਰੀਤ ਕੌਰ ਪਹਿਲਾ ਅਤੇ ਜਸਪਿੰਦਰ ਕੌਰ ਦੂਜੇ ਸਥਾਨ ’ਤੇ ਰਹੀ। ਇਸ ਮੌਕੇ ਰੋਲਰ ਸਕੇਟਿੰਗ ਕੋਚ ਪ੍ਰਦੀਪ ਲੂਥਰਾ, ਭੁਪਿੰਦਰ ਸਿੰਘ, ਸਮੀਰ ਸ਼ਰਮਾ ਅਤੇ ਵਿਪਨ ਕੁਮਾਰ ਆਦਿ ਹਾਜਰ ਸਨ।
ਜਿਲ੍ਹਾ ਰੋਲਰ ਸਕੇਟਿੰਗ ਪ੍ਰਤੀਯੋਗਿਤਾ ਵਿੱਚ ਜੈਂਮਸ ਕੈਬ੍ਰਿਜ ਇੰਟਰਨੈਸ਼ਨਲ ਸਕੂਲ ਓਵਰ ਆਲ ਜੇਤੂ



