ਤਲਵੰਡੀ ਸਾਬੋ, 16 ਸਤੰਬਰ (ਰਾਮ ਰੇਸ਼ਮ ਨਥੇਹਾ)- ਜ਼ਿਲ੍ਹਾ ਬਠਿੰਡਾ ਤੇ ਐਸ. ਐਸ. ਪੀ ਸ੍ਰੀ ਨਵੀਨ ਸਿੰਗਲਾ ਦੇ ਹੁਕਮਾਂ ਅਨੁਸਾਰ ਸਥਾਨਕ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਉਦੋਂ ਭਾਰੀ ਸਫਲਤਾ ਮਿਲੀ ਜਦੋਂ ਸੀਂਗੋ ਪੁਲਿਸ ਚੌਂਕੀ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਦੋ ਵਿਅਕਤੀਆਂ ਨੂੰ 48 ਬੋਤਲਾਂ ਹਰਿਆਣੇ ਦੀ ਦੇਸੀ ਸ਼ਰਾਬ ਸਮੇਤ ਕਾਬੂ ਕਰ ਲਿਆ। ਸੀਂਗੋ ਚੌਂਕੀ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸੁਰਜੀਤ ਸਿੰਘ ਅਤੇ ਅਵਤਾਰ ਸਿੰਘ ਸਮੇਤ ਗਸ਼ਤ ਦੌਰਾਨ ਸੀਂਗੋ ਤੋਂ ਬਹਿਮਣ ਵੱਲ ਜਾ ਰਹੇ ਸਨ ਕਿ ਦੋ ਮੋਟਰ ਸਾਈਕਲ ਨੰਬਰ ਪੀ. ਬੀ. 03 ਏ. ਐਨ 7258 ’ਤੇ ਸਵਾਰ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਦਬੋਚ ਲਏ ਜਿੰਨ੍ਹਾਂ ਕੋਲੋਂ 48 ਬੋਤਲਾਂ ਹਰਿਆਣੇ ਦੀ ਸ਼ਹਿਨਾਈ ਦੇਸੀ ਸ਼ਰਾਬ ਬਰਾਮਦ ਹੋਈਆਂ। ਪੁਲਿਸ ਨੇ ਉਕਤ ਦੋਸ਼ੀਆਂ ਕਰਨ ਸਿੰਘ ਅਤੇ ਭਗਤ ਸਿੰਘ ਵਾਸੀਅਨ ਵਾਲਿਆਂਵਾਲੀ ਨੂੰ ਸਮੇਤ ਮੋਟਰਸਾਈਕਲ ਗ੍ਰਿਫਤਾਰ ਕਰਕੇ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
48 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਦੋ ਕਾਬੂ



