Skip to content
Independent perspectives. Global stories.
BREAKING

ਕਾਂਗਰਸ ਸੇਵਾਦਾਰ ਖੁਸ਼ਬਾਜ ਜਟਾਣਾ ਨੇ ਕਾਂਗਰਸੀ ਵਰਕਰਾਂ ਨਾਲ ਕੀਤਾ ਵਿਚਾਰ ਵਟਾਂਦਰਾ

Share this story

ਤਲਵੰਡੀ ਸਾਬੋ, 16 ਸਤੰਬਰ (ਰਾਮ ਰੇਸ਼ਮ ਨਥੇਹਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਨਾਮਜਦ ਕੀਤੇ ਗਏ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਅੱਜ ਸਥਾਨਕ ਯਾਤਰੀ ਨਿਵਾਸ ਵਿਖੇ ਹਲਕੇ ਭਰ ਤੋਂ ਪੁੱਜੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਆਗਾਮੀ ਨਗਰ ਪੰਚਾਇਤ ਚੋਣਾਂ ਤੇ ਪਾਰਟੀ ਗਤੀਵਿਧੀਆਂ ਨੂੰ ਤੇਜ ਕਰਨ ਸਬੰਧੀ ਵੀਚਾਰ ਵਟਾਂਦਰਾ ਕੀਤਾ। ਜਟਾਣਾ ਨੇ ਇਸ ਮੌਕੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਿਸਾਨਾਂ ਦਾ ਕਰਜਾ ਮੁਆਫ ਕਰ ਦਿੱਤਾ ਗਿਆ ਹੈ ਤੇ ਜਿਸਦਾ ਨੋਟੀਫਿਕੇਸ਼ਨ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਉਪਰੰਤ ਕਰ ਦਿੱਤਾ ਜਾਵੇਗਾ ਜਿਸ ਨਾਲ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਆਰਥਿਕ ਸੰਕਟ ਵਿੱਚ ਫਸੀ ਕਿਸਾਨੀ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕੇਗਾ।ਉਨਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿਛਲੇ 6 ਮਹੀਨਿਆਂ ਵਿੱਚ ਕਾਂਗਰਸ ਸਰਕਾਰ ਵੱਲੋਂ ਕੀਤੇ ਲੋਕ ਹਿੱਤ ਕੰਮਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਲੈ ਕੇ ਜਾਣ ਤਾਂਕਿ ਆਗਾਮੀ ਨਗਰ ਪੰਚਾਇਤ ਚੋਣਾਂ ਦੇ ਨਾਲ ਨਾਲ ਭਵਿੱਖ ਵਿੱਚ ਹੋਣ ਵਾਲੀਆਂ ਜਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਵਿੱਚ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ,ਯੂਥ ਕਾਂਗਰਸ ਹਲਕਾ ਪ੍ਰਧਾਨ ਗੋਲਡੀ ਗਿੱਲ, ਸਹਾਇਕ ਰਣਜੀਤ ਸੰਧੂ, ਸੀਨ:ਆਗੂ ਬਰਿੰਦਰਪਾਲ ਮਹੇਸ਼ਵਰੀ, ਅੰਮ੍ਰਿਤਪਾਲ ਕਾਕਾ ਸੀਮੈਂਟ ਵਾਲਾ, ਚਰਨਜੀਤ ਕੋਟਬਖਤੂ, ਸੀਨ: ਯੂਥ ਆਗੂ ਮਨਜੀਤ ਲਾਲੇਆਣਾ,ਸੱਤਪਾਲ ਲਹਿਰੀ ਜਿਲ੍ਹਾ ਜਨ:ਸਕੱ:, ਜਗਦੇਵ ਸਰਪੰਚ ਜੱਜਲ, ਨਾਨਕ ਸ਼ੇਖਪੁਰਾ, ਮਨੋਜ ਸੀਂਗੋ ਰਾਮਾਂ, ਦਿਲਪ੍ਰੀਤ ਜਗ੍ਹਾ ਰਾਮ ਤੀਰਥ, ਜਸਕਰਨ ਗੁਰੂਸਰ, ਬਲਵੀਰ ਲਾਲੇਆਣਾ,ਕਾਲਾ ਬਹਿਮਣ,ਭੋਲਾ ਲਹਿਰੀ,ਸੀਰਾ ਮੈਂਬਰ ਮੈਨੂੰਆਣਾ,ਬੰਟੀ ਸਰਪੰਚ ਬੰਗੀ ਆਦਿ ਆਗੂ ਹਾਜਿਰ ਸਨ।

WRITTEN BY