Skip to content
Independent perspectives. Global stories.
BREAKING

ਸਟਾਫ਼ ਨਰਸਾਂ ਦੇ ‘ਹਿਟਲਰਸ਼ਾਹੀ’ ਵਿਰੁੱਧ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੋਸਾਇਟੀ ਨੇ ਧਰਨਾ ਲਾ ਕੇ ਕੀਤਾ ਚੱਕਾ ਜਾਮ

Share this story

ਜੈਤੋ, 16 ਸਤੰਬਰ (ਸਤਵਿੰਦਰਪਾਲ ਸਿੰਘ ਸੱਤੀ)-ਸਥਾਨਕ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੋਸਾਇਟੀ ਨੇ ਸਥਾਨਕ ਸਿਵਲ ਹਸਪਤਾਲ ਦੀਆਂ ਸਟਾਫ਼ ਨਰਸਾਂ ਦੇ ‘ਹਿਟਲਰਸ਼ਾਹੀ’ ਰਵਈਏ ਤੋਂ ਤੰਗ ਆ ਕੇ ਬਠਿੰਡਾ-ਅਮਿੰ੍ਰਤਸਰ ਮਾਰਗ ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ। ਨੌਜਵਾਨ ਵੈੱਲਫ਼ੇਅਰ ਸੋਸਾਇਟੀ ਦੇ ਚੇਅਰਮੈਨ ਮਨੂੰ ਗੋਇਲ ਨੇ ਦੱਸਿਆ ਕਿ ਸਿਵਲ ਹਸਪਤਾਲ ਦੀਆਂ ਸਟਾਫ਼ ਨਰਸਾਂ ਸਾਡੇ ਵਰਕਰਾਂ ਨੂੰ ਕੀੜੇ ਮਕੌੜੇ ਸਮਝਦੀਆਂ ਹਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਇਨ੍ਹਾਂ ਸਟਾਫ਼ ਨਰਸਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਵਨ ਗੋਇਲ ਅਤੇ ਡੀ ਐਸ ਪੀ ਜੈਤੋ ਬੀ ਐਸ ਸੰਧੂ ਧਰਨਾਕਾਰੀਆਂ ਨਾਲ ਗਲਬਾਤ ਕਰਨ ਲਈ ਪੁੱਜੇ। ਦੂਜੇ ਪਾਸੇ ਸਿਵਲ ਹਸਪਤਾਲ ਦੇ ਐਸ ਐਮ ਓ ਡਾ ਮੁਰਾਰੀ ਲਾਲ ਨਾਲ ਵਾਰ-ਵਾਰ ਸੰਪਰਕ ਕਰਨ ਤੇ ਵੀ ਗੱਲ ਨਾ ਹੋ ਸਕੀ। ਇਸ ਮੌਕੇ ਮਾਂ ਵੈਸ਼ਨੂੰ ਸੇਵਾ ਦਲ ਦੇ ਸੇਵਾਦਰਾਂ ਨੇ ਵੀ ਧਰਨਾਕਾਰੀਆਂ ਹੱਕ ਵਿਚ ਸਾਥ ਦਿੱਤਾ। ਅਖੀਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਵਨ ਗੋਇਲ ਅਤੇ ਡੀ ਐਸ ਪੀ ਜੈਤੋ ਬੀ ਐਸ ਸੰਧੂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਈਆ ਕਿ ਮੰਗਲਵਾਰ ਤੱਕ ਉਨ੍ਹਾਂ ਦੀ ਮੰਗ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਧਰਨਾ ਚੱਕ ਲਿਆ ਗਿਆ। ਓਧਰ ਨੌਜਵਾਨ ਵੈੱਲਫ਼ੇਅਰ ਸੋਸਾਇਟੀ ਦੇ ਚੇਅਰਮੈਨ ਮਨੂੰ ਗੋਇਲ ਨੇ ਜੋਰ ਦੇ ਕੇ ਕਿਹਾ ਕਿ ਜੇਕਰ ਮੰਗਲਵਾਰ ਤੱਕ ਸਾਡੀ ਮੰਗ ਨਾ ਮੰਨੀ ਗਈ ਤਾਂ ਇਸੇ ਜਗ੍ਹਾ ਤੇ ਧਰਨਾ ਫ਼ਿਰ ਤੋਂ ਲਾ ਦਿੱਤਾ ਜਾਵੇਗਾ।

WRITTEN BY