Skip to content
Independent perspectives. Global stories.
BREAKING

ਦਫ਼ਤਰੀ ਕੰਮ-ਕਾਜ ਦੀ ਵਰਤੋਂ ਵਿੱਚ ‘ਹਰੀਜਨ’ ਅਤੇ ‘ਗਿਰੀਜਨ’ ਸ਼ਬਦਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ: ਡਿਪਟੀ ਕਮਿਸ਼ਨਰ

Share this story

ਰੂਪਨਗਰ, 11 ਸਤੰਬਰ (ਗੁਰਸ਼ਰਨ ਸਿੰਘ ਗੁਲਸ਼ਨ)- ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਸਨਮੁੱਖ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਸਰਟੀਫ਼ਿਕੇਟਾਂ ਅਤੇ ਦਫ਼ਤਰੀ ਕੰਮ-ਕਾਜ ਵਿੱਚ ‘ਹਰੀਜਨ’ ਅਤੇ ‘ਗਿਰੀਜਨ’ ਸ਼ਬਦਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੇ ਜਾਰੀ ਆਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਇਹ ਹਦਾਇਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਨੀਤ ਤੇਜ ਨੇ ਜ਼ਿਲ੍ਹੇ ਦੇ ਸਮੂਹ ਦਫ਼ਤਰਾਂ ਨੂੰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਭਲਾਈ ਵਿਭਾਗ ਪੰਜਾਬ ਦੇ ਰਿਜ਼ਰਵੇਸ਼ਨ ਸੈਲ ਵੱਲੋਂ ਜਾਰੀ ਪੱਤਰ ਦੇ ਅਧਾਰ ’ਤੇ ਕੀਤੀਆਂ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਵੱਲੋਂ ਉਕਤ ਸ਼ਬਦਾਂ ਦੀ ਵਰਤੋਂ ਤੋਂ ਰੋਕੇ ਜਾਣ ਬਾਅਦ ਵੀ, ਕੁੱਝ ਵਿਭਾਗਾਂ/ਸਰਕਾਰੀ ਦਫ਼ਤਰਾਂ ਵੱਲੋਂ ਸਰਕਾਰੀ ਸ਼ਬਦਾਵਲੀ ਵਿੱਚ ਵਰਤੋਂ ਕੀਤੇ ਜਾਣਾ, ਸਰਕਾਰ ਦੀਆਂ ਹਦਾਇਤਾਂ ਦੀ ਸਖ਼ਤ ਉਲੰਘਣਾ ਹੋਵੇਗਾ ਅਤੇ ਵਿਭਾਗੀ ਕਾਰਵਾਈ ਤਹਿਤ ਸਜ਼ਾਯੋਗ ਹੋਵੇਗਾ। ਉਨ੍ਹਾਂ ਨੇ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਆਮ ਲੋਕਾਂ ਅਤੇ ਹੋਰ ਸਬੰਧਤਾਂ ਨੂੰ ਵੀ ਆਪਣੀ ਨਿੱਤ ਦਿਨ ਦੀ ਬੋਲ-ਚਾਲ ਅਤੇ ਲਿਖਤੀ ਵਰਤੋਂ ਵਿੱਚ ਉਕਤ ਸ਼ਬਦਾਂ ਦੇ ਉਪਯੋਗ ਤੋਂ ਪ੍ਰਹੇਜ਼ ਕਰਨ ਦੀ ਅਪੀਲ ਕੀਤੀ ਹੈ।

WRITTEN BY