Skip to content
Independent perspectives. Global stories.
BREAKING

ਮਿਥੇ ਸਮੇਂ ਹਦ ਅੰਦਰ ਕੀਤਾ ਅਰਜ਼ੀਆਂ ਦਾ ਨਿਪਟਾਰਾ : ਸੀਨੀਅਰ ਪੁਲਿਸ ਕਪਤਾਨ ਫਰੀਦਕੋਟ

Share this story

ਫਰੀਦਕੋਟ, 11 ਸਤੰਬਰ- ਜ਼ਿਲ੍ਹੇ ਦੇ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਤੋਂ ਇਲਾਵਾ ਹਰ ਥਾਣੇ ਵਿਚ ਚਲ ਰਹੇ ਆਉਟਰੀਚ ਸੈਂਟਰ ਸਫ਼ਲਤਾ ਪੂਰਵਕ ਆਮ ਲੋਕਾਂ ਨੂੰ ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਵਧੀਆਂ ਸੇਵਾਵਾਂ ਮੁਹਈਆ ਕਰਵਾ ਰਹੇ ਹਨ। ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਆਈ.ਪੀ.ਐਸ ਨੇ ਦਿਤੀ। ਉਨ੍ਹਾਂ ਦਸਿਆ ਕਿ ਪੰਜਾਬ ਪੁਲਿਸ ਵਲੋਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਬਿਹਤਰ ਪ੍ਰਸਾਸ਼ਨਿਕ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸਾਂਝ ਕੇਂਦਰਾਂ ਨੇ ਆਮ ਲੋਕਾਂ ਤੇ ਪਿਲਸ ਦਰਮਿਆਨ ਦੋਸਤਾਨਾ ਰਿਸ਼ਤੇ ਬਣਾਏ ਹਨ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਦਾ ਨਿਪਟਾਰਾ ਵੀ ਮਿਥੀ ਸਮੇਂ ਹਦ ਅੰਦਰ ਕੀਤਾ ਜਾ ਰਿਹਾ ਹੈ। ਜਿਸ ਨਾਲ ਆਮ ਲੋਕ ਬੇਝਿਜਕ ਇੰਨ੍ਹਾਂ ਸਾਂਝ ਕੇਂਦਰਾਂ ਤੋਂ ਲਾਹਾ ਲੈ ਰਹੇ ਹਨ।ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਹੀਨਾ ਅਗਸਤ 2017 ਦੌਰਾਨ 3343 ਜਿਲ੍ਹੇ ਵਿਚ ਇੰਨ੍ਹਾਂ ਸਾਂਝ ਕੇਂਦਰਾਂ ਰਾਹੀਂ ਅਰਜੀਆਂ ਪ੍ਰਾਪਤ ਕੀਤੀਆ ਗਈਆਂ ਜਿੰਨ੍ਹਾਂ ‘ਚੋ 3138 ਲੋਕਾਂ ਨੇ ਇੰਨ੍ਹਾਂ ਕੇਂਦਰਾਂ ਵਲੋਂ ਦਿਤੀਆਂ ਜਾਂਦੀਆਂ ਸੇਵਾਂਵਾ ਦਾ ਲਾਭ ਉਠਾਇਆ। ਇਸ ਅਰਸੇ ਦੌਰਾਨ ਪ੍ਰਾਪਤ ਹੋਈਆ ਦਰਖਾਸਤਾਂ ਜਿੰਨ੍ਹਾਂ ‘ਚੋ ਵਿਸ਼ੇਸ਼ ਤੌਰ ਤੇ 321 ਐਫ.ਆਈ.ਆਰ/ਡੀ.ਡੀ.ਆਰ ਮਾਮਲੇ ਨਾਲ ਸਬੰਧਿਤ , 1485 ਪਾਸਪੋਰਟ ਵੈਰੀਫ਼ਿਕੇਸ਼ਨ, 130 ਚਾਲ-ਚਲਣ ਵੈਰੀਫਿਕੇਸ਼ਨ, ਵਖ-ਵਖ ਤਰ੍ਹਾਂ ਦੀ ਵੈਰੀਫਿਕੇਸ਼ਨ, 17 ਨਵੇਂ ਅਸਲਾ ਲਾਈਸੈਂਸ ਆਦਿ ਨਾਲ ਸਬੰਧਤ ਦਰਖਾਸਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਹ ਸੇਵਾਵਾਂ ਪਬਲਿਕ ਨੂੰ ਨਿਰਧਾਰਿਤ ਸਮੇਂ ਅੰਦਰ ਪ੍ਰਦਾਨ ਕਰਵਾਈਆਂ ਗਈਆਂ ਹਨ।ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਪੁਲਿਸ ਸਾਂਝ ਕੇਂਦਰਾਂ ਰਾਹੀਂ ਵਧ ਤੋਂ ਵਧ ਸੇਵਾਂਵਾਂ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟਰਾਂ ਦਾ ਕੰਮ ਪਾਰਦਰਸ਼ੀ ਅਤੇ ਵਧੀਆਂ ਤਰੀਕੇ ਨਾਲ ਚਲਾਉਣ ਲਈ ਹਰ ਵਰਗ ਦੇ ਸੂਝਵਾਨ, ਰਾਜਸੀ, ਸਮਾਜ ਸੇਵੀ ਅਤੇ ਬੁਧੀਜੀਵੀ ਵਿਅਕਤੀਆਂ ਦੇ ਅਧਾਰਿਤ ਬਣਾਈਆਂ ਸੁਸਾਇਟੀਆਂ ਵਲੋਂ ਘਰੇਲੂ ਝਗੜੇ, ਮਾਰਕੁਟ, ਦਾਜ ਦੀ ਮੰਗ ਅਤੇ ਵਿਆਹੀਆਂ ਲੜਕੀਆਂ ਦੇ ਘਰੇਲੂ ਮਾਮਲੇ, ਔਰਤਾਂ ਅਤੇ ਬਚਿਆਂ ਨਾਲ ਸਬੰਧਤ ਸਮਸਿਆਵਾਂ ਨੂੰ ਸੁਲਝਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸਾਂਝ ਕੇਂਦਰਾਂ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਲਈ ਕਰਮਚਾਰੀਆਂ ਦਾ ਪਹਿਰਾਵਾ ਵੀ ਸਿਵਲ ਡਰੈਸ ਵਿਚ ਕੀਤਾ ਗਿਆ ਹੈ।

WRITTEN BY