Skip to content
Independent perspectives. Global stories.
BREAKING

ਬਾਜੀਗਰ ਬਸਤੀ ਪ੍ਰਾਇਮਰੀ ਸਕੂਲ ਰਿਉਂਦ ਕਲਾਂ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

Share this story

ਬੋਹਾ, 11 ਸਤੰਬਰ (ਸੰਤੋਖ ਸਾਗਰ)- ਰਿਉਂਦ ਕਲਾਂ ਕਲੱਸਟਰ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਬਾਜੀਗਰ ਬਸਤੀ ਪ੍ਰਾਇਮਰੀ ਸਕੂਲ ਰਿਉਂਦ ਕਲਾਂ ਦੇ ਬੱਚਿਆਂ ਨੂੰ ਸਕੂਲ ਮਨੇਜਮੈਂਟ ਕਮੇਟੀ ਨੇ ਸਨਮਾਨਿਤ ਕੀਤਾ।ਇਹਨਾਂ ਖੇਡਾਂ ਵਿੱਚ ਇਸ ਸਕੂਲ ਨੇ ਕੱਬਡੀ (ਲੜਕੇ) ਫਸਟ, 100 ਮੀਟਰ ਰੇਸ ਫਸਟ (ਲੜਕੀਆਂ), 200 ਮੀਟਰ ਫਸਟ/ਸੈਕਿੰਡ (ਲੜਕੇ), ਰੱਸਾ ਟੱਪਣਾਂ ਫਸਟ (ਲੜਕੀਆਂ),ਕੁਸਤੀ 25 ਕਿਲੋ ਥਰਡ (ਲੜਕੇ)ਆਉਣ ਵਾਲੇ ਇਹਨਾਂ ਸਾਰਿਆਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਮਿੱਠੂ ਰਾਮ,ਪੰਮਾ ਰਾਮ,ਜੀਤ ਰਾਮ ਅਤੇ ਮਨਜੀਤ ਕੌਰ ਨੇ ਸਕੂਲ ਵਿੱਚ ਪਹੁੰਚਕੇ ਸਨਮਾਨਿਤ ਕੀਤਾ।ਇਸ ਸਕੂਲ ਦੇ ਬੱਚਿਆਂ ਨੇ ਕਮੇਟੀ ਤੋਂ ਮਾਨ ਸਨਮਾਨ ਪ੍ਰਾਪਤ ਕਰਕੇ ਕਮੇਟੀ ਨੂੰ ਇੱਕ ਵਾਧਾ ਵੀ ਕੀਤਾ ਕਿ ਅਉਣ ਵਾਲੀਆਂ ਜੋਨ ਖੇਡਾਂ ਵਿੱਚ ਅਸੀਂ ਇਹਨਾਂ ਪੁਜੀਸ਼ਨਾਂ ਨੂੰ ਬਰਕਰਾਰ ਰੱਖਣ ਦੀ ਸਫਲ ਕੋਸ਼ਿਸ ਕਰਾਂਗੇ।ਇਸ ਮੌਕੇ ਸਕੂਲ ਮੁਖੀ ਮਾਸਟਰ ਹਰਪਾਲ ਸਿੰਘ ਮੰਘਾਣੀਆਂ ਨੇ ਕਮੇਟੀ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਸਾਡਾ ਸਮੁੱਚਾ ਸਕੂਲ ਸਾਰੀ ਕਮੇਟੀ ਦਾ ਧੰਨਵਾਦ ਕਰਦਿਆਂ ਕਰਦਿਆਂ ਕਿਹਾ ਇਹ ਕਮੇਟੀ ਸਮੇਂ ਸਮੇਂ ਤੇ ਸਕੂਲੀ ਬੱਚਿਆਂ ਦਾ ਹੌਸਲਾ ਵਧਾਉਣ ਦਾ ਨੇਕ ਉਪਰਾ ਕਰਦੀ ਹੈ। ਇਸ ਮੌਕੇ ਅਧਿਆਪਕ ਪ੍ਰਿੰਸ ਕਮਾਰ ਅਤੇ ਸਕੂਲੀ ਬੱਚੇ ਵੀ ਹਾਜ਼ਿਰ ਸਨ।

WRITTEN BY